ਵਾਲੀਬਾਲ ਅਡੰਰ 21ਵਰਗ ਵਿੱਚ ਬਠਿੰਡਾ ਏ ਨੇ ਪਹਿਲਾ ਅਤੇ ਹੈਂਡਬਾਲ ਵਿੱਚ ਬਾਹੋਂ ਯਾਤਰੀ , ਬੀੜ ਬਹਿਮਣ ਟੀਮ ਨੇ ਬਾਜੀ ਮਾਰੀ
ਰਾਜ ਪੱਧਰੀ ਖੇਡਾਂ ਲਈ ਖਿਡਾਰੀਆਂ ਦੀ ਨਿਰਪੱਖ ਚੋਣ ਹੋਵੇਗੀ- ਪਰਮਿੰਦਰ ਸਿੰਘ
ਬਠਿੰਡਾ, 5 ਅਕਤੂਬਰ: ਖੇਡਾਂ ਵਤਨ ਪੰਜਾਬ ਦੀਆਂ 2023 ਬਠਿੰਡਾ ਦੇ ਵੱਖ ਵੱਖ ਖੇਡ ਮੈਦਾਨਾਂ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਖੇਡਾਂ ਵੱਖ ਵੱਖ ਵਰਗਾਂ ਵਿੱਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਬਠਿੰਡਾ ਜ਼ਿਲ੍ਹਾ ਨਾਲ ਸਬੰਧਤ 4000 ਤੋਂ ਜਿਆਦਾ ਖਿਡਾਰੀਆਂ ਨੇ ਭਾਗ ਲਿਆ। ਅਖੀਰਲੇ ਦਿਨ ਖੇਡਾ ਦੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ , ਲੈਕਚਰਾਰ ਰਮਨਦੀਪ ਸਿੰਘ ਗਿੱਲ,ਸਹਾਇਕ ਮਨਦੀਪ ਕੌਰ ਨੇ ਅਤੇ ਖਾਲਸਾ ਸਕੂਲ ਵਿਖੇ ਪਹੁੰਚ ਕੇ ਖਿਡਾਰੀ ਨੂੰ ਅਸ਼ੀਰਵਾਦ ਦਿੱਤਾ ਅਤੇ ਮੈਡਲ ਪਾ ਕੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਖੇਡ ਮੈਦਾਨਾਂ ਵਿੱਚ ਲੜਕਿਆਂ ਦੇ ਬਹੁਤ ਹੀ ਰੌਚਿਕ ਮੁਕਾਬਲੇ ਦੇਖਣ ਨੂੰ ਸਾਹਮਣੇ ਆਏ ਹਨ। ਖੇਡਾਂ ਦੇ ਅਖੀਰਲੇ ਦਿਨ ਬਠਿੰਡਾ ਦੇ ਸਹੀਦ ਭਗਤ ਸਿੰਘ ਖੇਡ ਸਟੇਡੀਅਮ ਰਾਜ਼ ਪੱਧਰੀ ਖੇਡਾਂ ਵਿੱਚ ਭਾਗ ਲੈਣ ਲਈ ਬੱਚਿਆਂ ਦੀ ਚੋਣ ਕੀਤੀ ਗਈ।
ਅਕਾਲੀ ਦਲ ਨੇ ਪੰਜਾਬੀਆਂ ਨੂੰ ਐਸ ਵਾਈ ਐਲ ਨਹਿਰ ਦਾ ਸਰਵੇਖਣ ਕਰਨ ਆਉਣ ’ਤੇ ਕੇਂਦਰੀ ਟੀਮਾਂ ਦਾ ਘਿਰਾਓ ਕਰਨ ਦੀ ਕੀਤੀ ਅਪੀਲ
ਇਸ ਮੌਕੇ ਖੇਡਾਂ ਵਤਨ ਪੰਜਾਬ ਮੀਡੀਆ ਟੀਮ ਕਮੇਟੀ ਦੇ ਕਨਵੀਨਰ ਬਲਵੀਰ ਸਿੰਘ ਕਮਾਂਡੋ, ਹਰਬਿੰਦਰ ਸਿੰਘ ਬਰਾੜ ਸਰਜੀਤ ਸਿੰਘ ਨੇ ਦੱਸਿਆ ਕਿ ਵਾਲੀਬਾਲ ਸਮੈਸਿੰਗ ਅੰਡਰ 14 ਵਿੱਚ ਬਠਿੰਡਾ ਏ ਨੇ ਪਹਿਲਾ, ਬਠਿੰਡਾ ਬੀ ਨੇ ਦੂਜਾ ਅਤੇ ਗੋਨਿਆਣੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਅੰਡਰ 17 ਵਿਚ ਬਠਿੰਡਾ ਏ ਨੇ ਪਹਿਲਾ ਗੋਨਿਆਣੇ ਨੇ ਦੂਜਾ ਸਥਾਨ ਅਤੇ ਗੋਨਿਆਣਾ ਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ ਵਰਗ 21 ਵਿਚ ਬਠਿੰਡਾ ਏ ਨੇ ਗੋਨਿਆਣੇ ਟੀਮ ਨੂੰ ਵੱਡੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਗੋਨਿਆਣੇ ਨੇ ਦੂਜਾ ਸਥਾਨ ਅਤੇ ਬਠਿੰਡਾ ਕਾਰਪੋਰੇਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 31-40 ਵਿੱਚ ਰਾਮਪੁਰਾ ਏ ਨੇ ਰਾਮਪੁਰਾ ਬੀ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ। ਰਾਮਪੁਰਾ ਬੀ ਨੇ ਦੂਜਾ ਸਥਾਨ ਅਤੇ ਬਠਿੰਡਾ ਏ ਤੀਜਾ ਸਥਾਨ ਹਾਸਲ ਕੀਤਾ। ਅੰਡਰ 40-55 ਵਰਗ ਵਿੱਚ ਰਾਮਪੁਰਾ ਏ ਨੇ ਤਲਵੰਡੀ ਸਾਬੋ ਏ ਨੂੰ ਵੱਡੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਬਾਜੀ ਮਾਰੀ।
ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਦੇ ਸਾਬਕਾ ਅਥਲੀਟ ਨੇ ਜਿਤਿਆਂ ਸੋਨ ਤਮਗਾ
ਵੁਸੂ ਮੁਕਾਬਲੇ ਵਿੱਚ ਰਾਜ ਪੱਧਰੀ ਮੁਕਾਬਲਿਆਂ ਲਈ ਖਿਡਾਰੀਆਂ ਦੀ ਨਿਰਪੱਖ ਚੋਣ ਕੀਤੀ ਗਈ। ਖਾਲਸਾ ਸਕੂਲ ਦੇ ਸਖਤ ਮੁਕਾਬਲਿਆਂ ਹੈਂਡਬਾਲ 21-30 ਅੰਡਰ ਵਿੱਚ ਬੀੜ ਬਹਿਮਣ ( ਏ) ਦੀ ਟੀਮ ਨੇ ਸੈਂਟਰ ਯੂਨੀਵਰਸਿਟੀ ਘੁੱਦਾ ਨੂੰ 25-14 ਵੱਡੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਬੀੜ ਬਹਿਮਣ (ਬੀ) ਨੇ ਟੀਮ ਝੂੰਬਾ ਸਕੂਲ ਨੂੰ ਹਰਾਕੇ ਤੀਸਰਾ ਸਥਾਨ ਹਾਸਲ ਕੀਤਾ। ਹੈਂਡਬਾਲ ਅੰਡਰ 21ਸਾਲਾ ਵਰਗ ਵਿੱਚ ਬਾਹੋ ਯਾਤਰੀ ਟੀਮ ਨੇ 16-07 ਵੱਡੇ ਫਰਕ ਨਾਲ ਬੀੜ ਬਹਿਮਣ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਬੀੜ ਬਹਿਮਣ ਟੀਮ ਦੂਜੇ ਸਥਾਨ ਤੇ ਡੀ .ਏ.ਵੀ ਟੀਮ ਰਾਮਾਂ ਨੇ ਤੀਜਾ ਸਥਾਨ ਹਾਸਲ ਕੀਤਾ ।
ਇਸ ਮੌਕੇ ਖਾਲਸਾ ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ, ਲਾਭ ਸਿੰਘ, ਕਨਵੀਨਰ ਸੁਖਜਿੰਦਰਪਾਲ ਸਿੰਘ ਗਿੱਲ ਪੁਸ਼ਪਿੰਦਰਪਾਲ ਸਿੰਘ ਗਿੱਲ ਨੇ ਫਾਈਨਲ ਮੈਚ ਦੌਰਾਨ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਪ੍ਰਿੰਸੀਪਲ ਗੁਰਮੇਲ ਸਿੰਘ, ਪ੍ਰਿੰਸੀਪਲ ਮੰਜੂ ਬਾਲਾ ਸੁਖਪਾਲ ਕੌਰ ਕੋਚ, ਬਲਵਿੰਦਰ ਕੌਰ ਕੱਬਡੀ ਕੋਚ , ਸੁਖਪਾਲ ਕੌਰ ਕੋਚ ,ਮਨਜਿੰਦਰ ਸਿੰਘ ਫੁੱਟਬਾਲ ਕੋਚ , ਜਸਪ੍ਰੀਤ ਸਿੰਘ ਕੋਚ,ਅਰੁਣਦੀਪ ਸਿੰਘ ਜੁਡੋ ਕੋਚ, ਮਨਦੀਪ ਸਿੰਘ ਹਰਪ੍ਰੀਤ ਸਿੰਘ ਕੋਚ, ਪਰਮਜੀਤ ਸਿੰਘ, ਸਾਹਿਲ ਕੁਮਾਰ , ਲੈਕ ਵਿਨੋਦ ਕੁਮਾਰ ਕਨਵੀਨਰ ਸੁਖਜਿੰਦਰ ਸਿੰਘ , ਕਨਵੀਨਰ ਜਗਜੀਤ ਸਿੰਘ , ਕੁਲਵੀਰ ਸਿੰਘ, ਗੁਰਦੀਪ ਸਿੰਘ ਬਾਜਕ ਪਵਿੱਤਰ ਸਿੰਘ ਝੂੰਬਾ ਬਲਤੇਜ ਸਿੰਘ ਗੋਨਿਆਣਾ , ਇਕਬਾਲ ਸਿੰਘ ਮਹਿਤਾ,ਬਲਜੀਤ ਸਿੰਘ ਬੀੜ,ਹਰਨੇਕ ਸਿੰਘ, ਹਰਪ੍ਰੀਤ ਸਿੰਘ, ਕੇਵਲ ਸਿੰਘ, ਮਨਦੀਪ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਅਮ੍ਰਿੰਤਪਾਲ ਸਿੰਘ ਮਾਨ , ਸੁਖਮੰਦਰ ਸਿੰਘ ਕੋਚ ਭਗਤਾ, ਖੇਡਾਂ ਵਤਨ ਪੰਜਾਬ ਦੀਆਂ ਡਿਊਟੀ ਕਰਮਚਾਰੀਆਂ ਨੇ ਵਧੀਆ ਸ਼ਾਨਦਾਰ ਡਿਊਟੀ ਨਿਭਾਈ ਗਈ ।
Share the post "ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਅਖੀਰਲੇ ਦਿਨ ਮੁਕਾਬਲਿਆਂ ਵਿੱਚ ਫਸਵੀ ਟੱਕਰ"