1977 ਵਿਚ ਮੈਂਬਰ ਪਾਰਲੀਮੈਂਟ ਧੰਨਾ ਸਿੰਘ ਗੁਲਸ਼ਨ ਨੇ ਚਲਵਾਈ ਸੀ ਇਹ ਗੱਡੀ
ਸੁਖਜਿੰਦਰ ਮਾਨ
ਬਠਿੰਡਾ, 6 ਅਕਤੂਬਰ: ਮਲਵਈਆਂ ਲਈ ਹਾਲ ਦੀ ਘੜੀ ਮੁੰਬਈ ਦੂਰ ਹੁੰਦੀ ਜਾਪਦੀ ਹੈ। ਕਰੋਨਾ ਕਾਲ ਦੌਰਾਨ ਬੰਦ ਹੋਈ ਜਨਤਾ ਐਕਸਪ੍ਰੈਸ ਹਾਲੇ ਤੱਕ ਮੁੜ ਪਟੜੀ ’ਤੇ ਚੜ੍ਹ ਨਹੀਂ ਸਕੀ ਹੈ। 46 ਸਾਲ ਪਹਿਲਾਂ ਦੱਖਣੀ ਮਾਲਵਾ ਦੇ ਅੱਧੀ ਦਰਜ਼ਨ ਜਿਲ੍ਹਿਆਂ ਦਾ ਮੁੰਬਈ ਨਾਲ ਸਿੱਧਾ ਸੰਪਰਕ ਜੋੜਣ ਲਈ ਫ਼ਿਰੋਜਪੁਰ ਤੋਂ ਵਾਇਆ ਬਠਿੰਡਾ ਹੁੰਦੀ ਮੁੰਬਈ ਤੱਕ ਸ਼ੁਰੂ ਹੋਈ ‘ਜਨਤਾ ਐਕਸਪ੍ਰੈਸ’ ਹਾਲੇ ਤੱਕ ਦੁਬਾਰਾ ਸ਼ੁਰੂ ਨਹੀਂ ਕੀਤੀ ਗਈ ਹੈ। ਦਹਾਕਿਆਂ ਤੋਂ ਮਲਵਈਆਂ ਦੇ ਲੋਕ ਮਨਾਂ ਨਾਲ ਜੁੜ੍ਹੀ ਇਸ ਰੇਲ ਗੱਡੀ ਨੂੰ ਮੁੰਬਈ ਸੈਂਟਰਲ ਜਨਤਾ ਐਕਸਪ੍ਰੈੱਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਰੇਲ ਗੱਡੀ ਨੂੰ ਬਠਿੰਡਾ ਰਿਜ਼ਰਵ ਹਲਕੇ ਤੋਂ 1977 ਵਿਚ ਤਤਕਾਲੀ ਮੈਂਬਰ ਪਾਰਲੀਮੈਂਟ ਧੰਨਾ ਸਿੰਘ ਗੁਲਸ਼ਨ ਵੱਲੋਂ ਬੜੀ ਜਦੋਂ ਜਹਿਦ ਤੋਂ ਬਾਅਦ ਸ਼ੁਰੂ ਕਰਵਾਇਆ ਸੀ।
ਝੋਨੇ ਦੀ ਨਿਰਵਿਘਨ ਖਰੀਦ ਕਰਕੇ ਤੁਰੰਤ ਲਿਫਟਿੰਗ ਕੀਤੀ ਜਾਵੇ-ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼
ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਸ਼ੁਰੂ ਹੋਣ ਵਾਲੀ ਇਹ ਟਰੇਨ ਨੰਬਰ 19024 ਬਣਕੇ ਲੰਮਾ ਮਲਵਈਆਂ ਨੂੰ ਫ਼ਿਲਮੀ ਨਗਰੀ ਦੀ ਸ਼ੈਰ ਕਰਵਾਉਂਦੀ ਰਹੀ ਹੈ। ਪਰੰਤੂ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਦੁਨੀਆਂ ਭਰ ਵਿਚ ਫੈਲੀ ਕਰੋਨਾ ਮਹਾਂਮਾਰੀ ਦੌਰਾਨ ਬੰਦ ਹੋਏ ਸਾਧਨਾਂ ਦੇ ਨਾਲ ਜਨਤਾ ਦਾ ਗ਼ਰੀਬ ਰਥ ਮੰਨੀ ਜਾਣ ਵਾਲੀ ਇਸ ਰੇਲ ਗੱਡੀ ਦੀ ਪਹੀਏ ਮੁੜ ਪਟੜੀ ’ਤੇ ਨਹੀਂ ਚੜ੍ਹ ਸਕੇ। ਪੁਰਾਣੇ ਇਤਿਹਾਸ ਨੂੰ ਜਾਣਨ ਵਾਲੇ ਦੱਸਦੇ ਹਨ ਜਿੱਥੇ ਇਸ ਟਰੇਨ ਤੋਂ ਚੜ੍ਹਕਿ ਪੰਜਾਬ ਦੇ ਲੋਕ ਫ਼ਿਲਮੀ ਮਹਾਂਨਗਰੀ ਮੁੰਬਈ ਵਿਚ ਵੀ ਅਪਣੀ ਧਾਕ ਬਣਾਈ। ਮਾਲਵਾ ਖੇਤਰ ਦੀ ਪਹਿਲੀ ਮੁੰਬਈ ਪੁੱਜਣ ਵਾਲੀ ਗੱਡੀ ਦੇ ਬੰਦ ਹੋਣ ਕਾਰਨ ਪੂਰੇ ਮਾਲਵੇ ਨਾਲ ਸਬੰਧਿਤ ਲੋਕ ਨਿਰਾਸ਼ਾ ਦੇ ਆਲਮ ਵਿਚ ਹਨ।
ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ ਛਾਪੇਮਾਰੀ
ਬਠਿੰਡਾ ਦੇ ਵਿਜੇ ਕੁਮਾਰ, ਸੁਧਾਰੀ ਸਾਹਨੀ, ਗੁਰਤੇਜ ਸਿੰਘ, ਹਰੀਸ਼ ਕੁਮਾਰ, ਰਾਜ ਕੁਮਾਰ ਰਾਜੂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਰਾਤ ਟਾਈਮ ਬੰਬਈ ਜਾਣ ਪੰਜਾਬ ਮੇਲ ਗੱਡੀ ਚੱਲ ਰਹੀ ਹੈ ਪਰ ਸਵੇਰ ਵਾਲੀ ਜਨਤਾ ਐਕਸਪ੍ਰੈੱਸ ਹਾਲੇ ਤੱਕ ਬੰਦ ਹੈ। ਗੌਰਤਲਬ ਹੈ ਕਿ ਜਨਤਾ ਐਕਸਪ੍ਰੈੱਸ ਸਵੇਰੇ 5 ਪੰਜ ਵਜ ਕੇ 5 ਮਿੰਟ ’ਤੇ ਫ਼ਿਰੋਜ਼ਪੁਰ ਤੋ ਵਾਇਆ ਬਠਿੰਡਾ ਦੂਜੇ ਦਿਨ 10.30 ਦੇ ਕਰੀਬ ਮੁੰਬਈ ਪੁੱਜਦੀ ਸੀ। ਲੋਕਾਂ ਦਾ ਕਹਿਣਾ ਹੈ ਕਿ ਇਸ ਟਰੇਨ ਰਾਹੀ ਸਵੇਰੇ ਵੇਲੇ ਮਾਲਵੇ ਦੇ ਫ਼ਿਰੋਜ਼ਪੁਰ ਤੇ ਬਠਿੰਡਾ ਤੋਂ ਇਲਾਵਾ ਹੋਰਨਾਂ ਖੇਤਰਾਂ ਦੇ ਕਾਰੋਬਾਰੀ ਅਤੇ ਹੋਰਨਾਂ ਪੇਸ਼ਿਆਂ ਨਾਲ ਸਬੰਧਤ ਲੋਕ 1 ਵਜੇ ਦਿੱਲੀ ਪਹੁੰਚ ਜਾਂਦੇ ਸਨ ਅਤੇ ਆਪਣਾ ਕੰਮਕਾਜ ਨਬੇੜ ਕਿ ਪੰਜਾਬ ਮੇਲ ਰਾਹੀ ਰਾਤ ਵਕਤ ਘਰ ਪਹੁੰਚ ਜਾਂਦੇ ਸਨ।
ਉਨ੍ਹਾਂ ਦੇਸ਼ ਦੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਤੋਂ ਮੰਗ ਕੀਤੀ ਹੈ ਕਿ ਇਸ ਜਨਤਾ ਐਕਸਪ੍ਰੈੱਸ ਟਰੇਨ ਨੂੰ ਦੁਬਾਰਾ ਵਾਇਆ ਸਿਰਸਾ , ਹਿਸਾਰ, ਰੂਟ ਰਾਹੀ ਪਟੜੀ ’ਤੇ ਚੜਾਇਆ ਜਾਵੇ ਕਿਉਂਕਿ ਇਸ ਸਾਈਡ ਸਵੇਰੇ ਸਮੇਂ ਕੋਈ ਰੇਲ ਗੱਡੀ ਨਹੀਂ ਹੈ।ਉਧਰ ਇਸ ਸਬੰਧ ਵਿਚ ਰੇਲਵੇ ਅਧਿਕਾਰੀਆਂ ਦਾ ਪੱਖ ਜਾਣਨ ਲਈ ਫ਼ਿਰੋਜਪੁਰ ਡਿਵੀਜਨ ਦੇ ਡੀ. ਆਰ. ਐੱਮ ਉਚਿੱਤ ਸਿੰਘਲਿਆ ਅਤੇ ਬਠਿੰਡਾ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸਿਸ ਕੀਤੀ ਪ੍ਰੰਤੂ ਉਨਾਂ ਫੋਨ ਨਹੀਂ ਚੁੱਕਿਆ।
Share the post "ਮਲਵਈਆਂ ਲਈ ਦੂਰ ਹੋਈ ਮੁੰਬਈ , ਕਰੋਨਾ ਕਾਲ ਤੋਂ ਬਾਅਦ ਪਟੜੀ ’ਤੇ ਨਹੀਂ ਚੜ੍ਹੀ ਜਨਤਾ ਐਕਸਪ੍ਰੈੱਸ"