ਸੁਖਜਿੰਦਰ ਮਾਨ
ਬਠਿੰਡਾ, 7 ਅਕਤੂਬਰ: ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਅਧੀਨ “ਔਰਤ ਸੁਰੱਖਿਆ ਸੈੱਲ”ਵੱਲੋਂ ਐਨ ਐਚ ਆਰ ਸੀ ਦੁਆਰਾ ਸਪਾਂਸਰ ’ਔਰਤਾਂ ਦੇ ਅਧਿਕਾਰਾਂ’ ’ਤੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਸੁਰਜੀਤ ਡੇ ਰਜਿਸਟਰਾਰ (ਕਾਨੂੰਨ) ਐਨਐਚਆਰਸੀ ਨਵੀਂ ਦਿੱਲੀ ਰਹੇ । ਇਸ ਸਿਖਲਾਈ ਪ੍ਰੋਗਰਾਮ ਦੇ ਮੁੱਖ ਸਰਪ੍ਰਸਤ ਰਾਜੀਵ ਗੁਪਤਾ, ਸਰਪ੍ਰਸਤ ਸੰਜੈ ਗੋਇਲ, ਉਪ-ਸਰਪ੍ਰਸਤ ਵਿਕਾਸ ਗੁਪਤਾ, ਡਾਇਰੈਕਟਰ ਡਾ. ਨੀਰੂ ਗਰਗ ਅਤੇ ਕਨਵੀਨਰ ਡਾ. ਆਸ਼ਾ ਸਿੰਗਲਾ ਦੇ ਸਮੇਤ ਪ੍ਰੋਗਰਾਮ ਵਿੱਚ 200 ਤੋਂ ਵੱਧ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ।
ਮਲਵਈਆਂ ਲਈ ਦੂਰ ਹੋਈ ਮੁੰਬਈ , ਕਰੋਨਾ ਕਾਲ ਤੋਂ ਬਾਅਦ ਪਟੜੀ ’ਤੇ ਨਹੀਂ ਚੜ੍ਹੀ ਜਨਤਾ ਐਕਸਪ੍ਰੈੱਸ
ਆਪਣੇ ਉਦਘਾਟਨੀ ਭਾਸ਼ਣ ਵਿੱਚ ਡਾ. ਸੁਰਜੀਤ ਡੇ ਨੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਕਾਨੂੰਨ ਅਤੇ ਵਿਵਸਥਾ ਦਾ ਸਪੱਸ਼ਟ ਵਰਣਨ ਕਰਦੇ ਹੋਏ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਵਿੱਚ N8R3 ਦੀ ਭੂਮਿਕਾ ਦੇ ਨਾਲ ਨਾਲ ਔਰਤਾਂ ਨਾਲ ਸਬੰਧਤ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਭਾਰਤੀ ਸੰਵਿਧਾਨ ਵਿੱਚ ਮੌਜੂਦ ਵੱਖ-ਵੱਖ ਐਕਟਾਂ ਬਾਰੇ ਵੀ ਚਰਚਾ ਕੀਤੀ ।ਪਹਿਲੇ ਸੈਸ਼ਨ ਦੇ ਰਿਸੋਰਸ ਪਰਸਨ ਡਾ. ਪੁਨੀਤ ਪਾਠਕ (ਐਸੋਸੀਏਟ ਪ੍ਰੋ. ਕਾਨੂੰਨ ਵਿਭਾਗ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ) ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਸਮਝ ਅਤੇ ਮਾਨਤਾ ਨੂੰ ਅਮਲ ਵਿੱਚ ਲਿਆਉਣਾ ਜ਼ਰੂਰੀ ਹੈ ।ਦੂਜੇ ਸੈਸ਼ਨ ਦੇ ਰਿਸੋਰਸ ਪਰਸਨ ਡਾ. ਰਿਤੂ ਲਹਿਲ (ਪ੍ਰੋ. ਇਨ ਮੈਨੇਜਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਮਰਦਾਂ ਅਤੇ ਔਰਤਾਂ ਲਈ ਬਰਾਬਰ ਮੌਕੇ , ਬਰਾਬਰ ਭੂਮਿਕਾਵਾਂ ਤੇ ਬਰਾਬਰ ਅਧਿਕਾਰਾਂ ਦੀ ਲੋੜ ਤੇ ਜ਼ੋਰ ਦਿੱਤਾ ।
ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ ਛਾਪੇਮਾਰੀ
ਤੀਜੇ ਸੈਸ਼ਨ ਦੇ ਰਿਸੋਰਸ ਡਾ. ਰਾਜੇਸ਼ ਗਿੱਲ (ਐਡਵੋਕੇਟ, ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ) ਨੇ ਸਰੋਤਿਆਂ ਨੂੰ ਘਰੇਲੂ ਹਿੰਸਾ, ਭਰੂਣ ਹੱਤਿਆ, ਗਰਭ ਤੋਂ ਪਹਿਲਾਂ ਅਤੇ ਪ੍ਰੀ-ਨੈਟਲ ਡਾਇਗਨੌਸਟਿਕ ਤਕਨੀਕਾਂ (ਲਿੰਗ ਚੋਣ ਦੀ ਮਨਾਹੀ) ਐਕਟ 2003 ਬਾਰੇ ਚਾਨਣਾ ਪਾਇਆ । ਉਸਨੇ ਅਨੁਸੂਚਿਤ ਜਾਤੀ/ਜਨਜਾਤੀ ਜਾਂ ਵਿਅਕਤੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ ।ਚੌਥੇ ਸੈਸ਼ਨ ਦੇ ਰਿਸੋਰਸ ਡਾ. ਤਰੁਣ ਅਰੋੜਾ (ਪ੍ਰੋ. ਅਤੇ ਡੀਨ ਸਕੂਲ ਆਫ਼ ਲੀਗਲ ਸਟੱਡੀਜ਼ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ) ਨੇ ਆਪਣੇ ਭਾਸ਼ਣ ਵਿੱਚ ਔਰਤਾਂ ਵਿੱਚ ਪ੍ਰਜਨਨ ਅਧਿਕਾਰਾਂ, ਰੁਜ਼ਗਾਰ ਦੇ ਮੁੱਦਿਆਂ ਅਤੇ ਪੋਸ਼ਣ ਸੰਬੰਧੀ ਕਮੀਆਂ ਬਾਰੇ ਚਰਚਾ ਕੀਤੀ ।
ਝੋਨੇ ਦੀ ਨਿਰਵਿਘਨ ਖਰੀਦ ਕਰਕੇ ਤੁਰੰਤ ਲਿਫਟਿੰਗ ਕੀਤੀ ਜਾਵੇ-ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਸਮਾਰੋਹ ਵਿੱਚ ਸ਼ਾਮਲ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਡਾ: ਆਸ਼ਾ ਸਿੰਗਲਾ (ਚੇਅਰਪਰਸਨ ਮਹਿਲਾ ਸੁਰੱਖਿਆ ਸੈੱਲ) ਨੇ ਕੀਤਾ। ਕਾਲਜ ਦੀ ਕਾਰਜਕਾਰੀ ਕਮੇਟੀ ਅਤੇ ਕਾਲਜ ਪ੍ਰਿੰਸੀਪਲ ਵੱਲੋਂ ਔਰਤ ਸੁਰੱਖਿਆ ਸੈੱਲ ਦੇ ਇੰਚਾਰਜ ਡਾ. ਸਿਮਰਜੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਰਸ਼ਮੀ ਤਿਵਾੜੀ, ਮੈਡਮ ਸੀਮਾ ਜੈਨ ਅਤੇ ਮੈਡਮ ਪਰਵੀਨ ਕੌਰ ਅਤੇ ਸਮੂਹ ਸਟਾਫ਼ ਨੂੰ ਇਸ ਪ੍ਰੋਗਰਾਮ ਦੇ ਸਫਲਤਾ ਪੂਰਵਕ ਨੇਪਰੇ ਚੜ੍ਹਨ ’ਤੇ ਵਧਾਈ ਦਿੱਤੀ ।
Share the post "ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਔਰਤਾਂ ਦੇ ਅਧਿਕਾਰਾਂ ’ਤੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ"