Sunday, April 19, 2026
spot_img
spot_img

ਮੌੜ ਜੋਨ ਦੀਆਂ 67 ਵੀਆ ਸਰਦ ਰੁੱਤ ਖੇਡਾਂ ਸ਼ਾਨੋ ਸ਼ੌਕਤ ਨਾਲ ਸ਼ੁਰੂ

Date:

spot_img

ਖੇਡਾਂ ਲਈ ਖਿਡਾਰੀਆਂ ਵਿੱਚ ਉਤਸ਼ਾਹ
ਬਠਿੰਡਾ 11 ਅਕਤੂਬਰ: ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਵਿੱਚ ਮੌੜ ਜੋਨ ਦੀਆਂ 67 ਵੀਆ ਸਰਦ ਰੁੱਤ ਖੇਡਾਂ ਅਥਲੈਟਿਕਸ ਦਾ ਸ਼ਾਨੋ ਸ਼ੌਕਤ ਨਾਲ ਅਗਾਜ਼ ਹੋਇਆ। ਸਰਦ ਰੁੱਤ ਖੇਡਾਂ ਅਥਲੈਟਿਕਸ ਦਾ ਉਦਘਾਟਨ ਦਿਲਪ੍ਰੀਤ ਸਿੰਘ ਸੰਧੂ ਪ੍ਰਿੰਸੀਪਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਮ ਨਗਰ ਨੇ ਕੀਤਾ।ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਹਿੱਸਾ ਲੈਣ ਲਈ ਪੇਰਿਤ ਕਰਦੇ ਹੋਏ ਉਨਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ।

ਵਿਜੀਲੈਂਸ ਵੱਲੋਂ 40,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਇੰਸਪੈਕਟਰ ਰੰਗੇ ਹੱਥੀਂ ਕਾਬੂ

ਪ੍ਰਿੰਸੀਪਲ ਜਸਵੀਰ ਕੌਰ ਜ਼ੋਨਲ ਪ੍ਰਧਾਨ ਦੀ ਸਰਪ੍ਰਸਤੀ ਵਿੱਚ ਚੱਲ ਰਹੇ ਇਹਨਾਂ ਖੇਡਾਂ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਲੈਕਚਰਾਰ ਹਰਜਿੰਦਰ ਸਿੰਘ ਜ਼ੋਨਲ ਸਕੱਤਰ ਨੇ ਦੱਸਿਆ ਕਿ ਅੰਡਰ 14 ਕੁੜੀਆਂ 400 ਮੀਟਰ ਵਿੱਚ ਮਹਿਕਪ੍ਰੀਤ ਕੌਰ ਗਹਿਰੀ ਬਾਰਾਂ ਸਿੰਘ ਨੇ ਪਹਿਲਾਂ, ਰਮਨਜੋਤ ਕੌਰ ਗਿਆਨ ਗੁਣ ਸਾਗਰ ਨੇ ਦੂਜਾ,600 ਮੀਟਰ ਮੁੰਡੇ ਵਿੱਚ ਸੰਦੀਪ ਸਿੰਘ ਕਮਾਲੂ ਸਵੈਚ ਨੇ ਪਹਿਲਾਂ, ਧਰਮਪ੍ਰੀਤ ਸਿੰਘ ਬੁਰਜ ਮਾਨਸਾ ਨੇ ਦੂਜਾ, 600 ਮੀਟਰ ਕੁੜੀਆਂ ਵਿੱਚ ਸਿਮਰਨਪ੍ਰੀਤ ਕੌਰ ਸੰਦੋਹਾ ਨੇ ਪਹਿਲਾਂ,ਦੀਪਕ ਕੌਰ ਗਹਿਰੀ ਬਾਰਾਂ ਸਿੰਘ ਨੇ ਦੂਜਾ,ਗੋਲਾ ਕੁੜੀਆਂ ਵਿੱਚ ਨੂਰਪ੍ਰੀਤ ਕੌਰ ਨੇ ਪਹਿਲਾਂ, ਕਰਮਵੀਰ ਕੌਰ ਜੋਧਪੁਰ ਪਾਖਰ ਨੇ ਦੂਜਾ, ਮੁੰਡੇ ਵਿੱਚ ਸੋਨੂੰ ਸਿੰਘ ਮਾਈਸਰਖਾਨਾ ਨੇ ਪਹਿਲਾਂ, ਅਕਾਸ਼ਦੀਪ ਸਿੰਘ ਚਰਨਾਥਲ ਨੇ ਦੂਜਾ,

ਪੰਜਾਬ ਦੇ ਵਿੱਚ ਹੁਣ ਸਰਲ ਪੰਜਾਬੀ ਭਾਸ਼ਾ ਵਿੱਚ ਹੋਣਗੀਆਂ ਰਜਿਸਟਰੀਆਂ

ਲੰਬੀ ਛਾਲ ਵਿੱਚ ਦੀਪੲਇੰਦਰ ਸਿੰਘ ਜੋਧਪੁਰ ਪਾਖਰ ਨੇ ਪਹਿਲਾਂ,ਅਰਜਨ ਰਾਮ ਭੈਣੀ ਚੂਹੜ ਨੇ ਦੂਜਾ,ਪ੍ਰਨੀਤ ਕੌਰ ਗਿਆਨ ਗੁਣ ਸਾਗਰ ਨੇ ਪਹਿਲਾਂ, ਹਰਮਨਪ੍ਰੀਤ ਕੌਰ ਰਾਏ ਖਾਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਰਾਜਿੰਦਰ ਸਿੰਘ ਢਿੱਲੋਂ, ਵਰਿੰਦਰ ਸਿੰਘ ਵਿਰਕ, ਅਵਤਾਰ ਸਿੰਘ ਮਾਨ,ਹਰਜੀਤ ਪਾਲ ਸਿੰਘ, ਹਰਪਾਲ ਸਿੰਘ ਨੱਤ, ਕੁਲਦੀਪ ਸਿੰਘ ਮੂਸਾ, ਰੁਪਿੰਦਰ ਕੌਰ, ਰਣਜੀਤ ਸਿੰਘ ਚਰਨਾਥਲ, ਰਣਜੀਤ ਸਿੰਘ ਚਹਿਲ, ਲਖਵੀਰ ਸਿੰਘ, ਗੁਰਸ਼ਰਨ ਸਿੰਘ, ਅਮਨਦੀਪ ਸਿੰਘ, ਇੰਦਰਜੀਤ ਸਿੰਘ, ਹਰਵਿੰਦਰ ਕੌਰ,ਨਵਦੀਪ ਕੌਰ, ਸੋਮਾਵਤੀ, ਗੁਰਸ਼ਰਨ ਸਿੰਘ, ਅਮਨਦੀਪ ਸਿੰਘ, ਰਾਜਵੀਰ ਕੌਰ, ਜਸਵਿੰਦਰ ਸਿੰਘ, ਬਲਰਾਜ ਸਿੰਘ, ਹਰਪ੍ਰੀਤ ਸਿੰਘ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ, ਰਾਜਿੰਦਰ ਸ਼ਰਮਾ, ਕੁਲਦੀਪ ਸ਼ਰਮਾ ਹਾਜ਼ਰ ਸਨ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

वर्तमान में “अहिंसा परमो धर्म:” की भावना पहले से अधिक प्रासंगिक:श्री नायब सिंह सैनी

👉कहा, प्रधानमंत्री संस्कृति को सहेज कर भारत को विश्व...

ਸਾਨੂੰ ਹਮੇਸ਼ਾ ਗੁਰੂਆਂ ਦੇ ਦਰਸਾਏ ਰਸਤਿਆਂ ਤੇ ਚੱਲਣਾ ਚਾਹੀਦਾ ਹੈ : ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਸਥਾਨਕ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਅਖੰਡਪਾਠ ਦੇ ਭੋਗ ਮੌਕੇ...