ਦਿੱਲੀ ਸਟੇਟ ਮੀਟਿੰਗ ਵਿੱਚ ਵਿਸੇਸ਼ ਮੁੱਦਿਆਂ ’ਤੇ ਹੋਈ ਚਰਚਾ- ਕਰਤਾਰ ਸਿੰਘ ਜੌੜਾ
ਦਿੱਲੀ, 22 ਅਕਤੂਬਰ: ਅਖਿਲ ਭਾਰਤੀਆ ਸਵਰਨਕਾਰ ਸੰਘ ਦੀ ਇੱਕ ਵਿਸ਼ੇਸ ਮੀਟਿੰਗ ਦਿੱਲੀ ਸਵਰਨਕਾਰ ਦੇ ਪ੍ਰਧਾਨ ਜਸਵੀਰ ਸਿੰਘ ਢੱਲਾ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿਚ ਮੁੱਖ ਮਹਿਮਾਨ ਕੌਮੀ ਪ੍ਰਧਾਨ ਕਰਤਾਰ ਸਿੰਘ ਜੌੜਾ (ਬਠਿੰਡਾ) ਅਤੇ ਜਨਰਲ ਸਕੱਤਰ ਗੋਵਿੰਦ ਵਰਮਾ (ਕਾਨਪੁਰ) ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਜੋੜਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਸੋਨਾ ਚਾਂਦੀ ਦਾ ਕਾਰੋਬਾਰ ਕਰਨ ਵਾਲੇ ਸਵਰਨਕਾਰ/ ਜਵੈਲਰਾਂ ’ਤੇ ਦਿਨ ਪ੍ਰਤੀ ਦਿਨ ਨਵੇਂ ਕਾਨੂੰਨ ਲਾਗੂ ਕਰਕੇ ਉਹਨਾਂ ਨੂੰ ਸੋਨੇ ਦਾ ਕਾਰੋਬਾਰ ਛੱਡਣ ਲਈ ਮਜਬੂਰ ਕਰ ਰਹੀ ਹੈ।
ਬਠਿੰਡਾ ਦੀ ਸੋ ਫੁੱਟੀ ਰੋਡ ’ਤੇ ਕਰੋੜਾਂ ਦੀ ਕੀਮਤ ਵਾਲੀ ਪਰਲਜ਼ ਗਰੁੱਪ ਦੀ ਜਮੀਨ ਵੇਚਣ ਤੇ ਖਰੀਦਣ ਵਾਲੇ ਗ੍ਰਿਫਤਰ
ਨੋਟ ਬੰਦੀ, ਵੈਟ ਤੋਂ ਤਿੰਨ ਗੁਣਾ ਜੀ.ਐਸ.ਟੀ., ਸੋਨੇ ਦੇ ਆਯਾਤ ’ਤੇ ਕਸਟਮ ਡਿਊਟੀ ਦਾ ਵਾਧਾ, ਹਾਲਮਾਰਕਿੰਗ, ਐਚ.ਯੂ.ਆਈ.ਡੀ., 50 ਹਜਾਰ ਤੋਂ ਉਪਰ ਦੀ ਸੇਲ ’ਤੇ ਕੇ.ਵਾਈ.ਸੀ., 2 ਲੱਖ ਤੋਂ ਉਪਰ ’ਤੇ ਪੈਨ ਨੰਬਰ, 10 ਲੱਖ ਤੋਂ ਉਪਰ ਦੀ ਖਰੀਦਾਰੀ ਕਰਨ ਵਾਲੇਆਂ ਦਾ ਰਿਕਾਰਡ, ਮਨੀ ਲਾਂਡਰਿੰਗ, ਕਾਰੋਬਾਰੀਆਂ ਨੂੰ ਈ.ਡੀ. ਦੇ ਦਾਅਰੇ ਵਿੱਚ ਲਿਆਉਣਾ, ਇੰਨਕਮ ਟੈਕਸ ਦੀਆਂ ਛਾਪੇਮਾਰੀਆਂ, ਪੈਨਲਟੀਆਂ, ਜੀ.ਐਸ.ਟੀ. ਬਿਲਾਂ ਵਿੱਚ ਕਮੀਆਂ ਕੱਢ ਕੇ ਮਾਲ ਦੀ ਕੀਮਤ ਦਾ 100 ਫੀਸਦੀ ਪੈਨਲਟੀ, ਵਗੈਰਾ ਕਨੂੰਨ ਥੋਪ ਕੇ ਛੋਟੇ ਅਤੇ ਮੱਧ ਵਰਗੀ ਸਵਰਨਕਾਰ/ ਜਵੈਲਰਾਂ ਦੀ ਰੋਜੀ ਰੋਟੀ ਖੋਹੀ ਜਾ ਰਹੀ ਹੈ।
ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਮੁੜ ਕੱਢੇ ਸੰਮਨ, ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ
ਮੀਟਿੰਗ ਵਿੱਚ ਦਿੱਲੀ ਸਵਰਨਕਾਰ ਸੰਘ ਦੇ ਜਨਰਲ ਸਕੱਤਰ ਚੰਦੀਦਾਸ, ਕੈਸ਼ੀਅਰ ਕੁਲਦੀਪ ਕੁਮਾਰ, ਸ਼ਿਲਪਕਾਰ ਸੰਘ ਦੇ ਜਨਰਲ ਸਕੱਤਰ ਜਗਮੋਹਨ ਬੱਬਰ, ਮਨਮੋਹਨ ਸਿੰਘ, ਮਰਮੋਦ ਖੰਨਾ, ਬੀ.ਜੇ.ਪੀ. ਦੇ ਸੀਨੀਅਰ ਨੇਤਾ ਰਾਜੀਵ ਬੱਬਰ ਅਤੇ ਹੋਰ ਵਿਅਕਤੀ ਸ਼ਾਮਿਲ ਹੋਏ। ਮੀਟਿੰਗ ਦੌਰਾਨ ਕੁੱਝ ਨਵੇਂ ਅਹੁਦੇਦਾਰ ਅਤੇ ਐਗਜੈਕਟਿਵ ਮੈਂਬਰ ਨਿਯੁਕਤ ਕੀਤੇ ਗਏ, ਜਿੰਨ੍ਹਾਂ ਵਿਚ ਹਰਜਿੰਦਰ ਸਿੰਘ ਚੰਚਲ (ਪੰਜਾਬ) ਨੂੰ ਨੈਸ਼ਨਲ ਚੀਫ ਐਡਵਾਜੀਰ ਕਮ ਆਰਗੇਨਾਈਜਿੰਗ ਸੈਕਟਰੀ, ਬਸ਼ੀਰ ਅਹਮਦ (ਜੇ.ਐਂਡ.ਕੇ.) ਨੂੰ ਨੈਸ਼ਨਲ ਵਾਈਸ ਪ੍ਰੈਜੀਡੈਂਟ, ਮੁਖਤਿਆਰ ਸਿੰਘ ਸੋਨੀ (ਪੰਜਾਬ) ਨੂੰ ਨੈਸ਼ਨਲ ਵਾਈਸ ਪ੍ਰੈਜੀਡੈਂਟ ਨਿਯੁਕਤ ਕੀਤਾ ਗਿਆ ਹੈ।
ਪੰਜਾਬੀਆਂ ਲਈ ਦੂਰ ਹੋਇਆ ਕੈਨੇਡਾ! ਡਿਪਲੋਮੈਟਿਕ ਸਟਾਫ਼ ਵਾਪਸ ਬੁਲਾਉਣ ਕਾਰਨ ਵੀਜ਼ਾ ਮਿਲਣ ’ਚ ਹੋਵੇਗੀ ਦੇਰੀ
ਟੁਨਟੁਨ ਸਰਾਫ (ਉੱਤਰ ਪ੍ਰਦੇਸ਼), ਵਰਿੰਦਰ ਕੁਮਾਰ ਸੋਨੀ (ਪੰਜਾਬ), ਮਨਮੋਹਨ ਸਿੰਘ (ਦਿੱਲੀ) ਨੂੰ ਨੈਸ਼ਨਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ।ਸਰਵਸ੍ਰੀ ਚਰਨਜੀਤ ਸਿੰਘ ਪੂਜੀ, ਰਜਿੰਦਰ ਸਿੰਘ ਖੁਰਮੀ, ਗੁਲਸ਼ਨ ਵਰਮਾ ਰਿੰਕੂ, ਰਣਜੀਤ ਸਿੰਘ ਜੌੜਾ (ਪੰਜਾਬ), ਧਰਮਿੰਦਰ ਸਿੰਘ ਕੰਡਾ (ਰਾਜਸਥਾਨ), ਰਾਜ ਕੁਮਾਰ, ਰਜਤ ਸਿੰਘ ਠਾਕੁਰ (ਹਿਮਾਚਲ ਪ੍ਰਦੇਸ਼) ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ੍ਰੀ ਛਤਰਪਾਲ ਸੋਨੀ (ਹਰਿਆਣਾ) ਨੂੰ ਨੈਸ਼ਨਲ ਵਾਈਸ ਪ੍ਰੈਜੀਡੈਂਟ, ਸਰਵਸ੍ਰੀ ਭੀਮ ਸੈਨ ਵਰਮਾ, ਬਲਵਿੰਦਰ ਕੁਮਾਰ ਸਰਾਫ, ਵਿਨੋਦ ਕੁਮਾਰ ਲਾਲੀ, ਅਸ਼ਵਨੀ ਕੁਮਾਰ ਸੋਨੀ, ਰਕੇਸ਼ ਕੁਮਾਰ ਸਦਿਉੜਾ, ਮਨਮੋਹਨ ਸਿੰਘ ਕੁੱਕੂ, ਬ੍ਰਿਜਪਾਲ ਸਿੰਘ ਮਿੱਤੂ (ਪੰਜਾਬ), ਡਾ. ਰਵਿੰਦਰ ਵਰਮਾ, ਯੋਗੇਸ਼ ਸ਼ੈਵਯ (ਹਰਿਆਣਾ) ਨੂੰ ਨੈਸ਼ਨਲ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ।