WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਅਪਰਾਧ ਜਗਤ

ਨਸ਼ਾ ਤਸਕਰੀ ਦੇ ਸ਼ੱਕ ’ਚ ਨੌਜਵਾਨ ਦਾ ਕਤਲ ਕਰਨ ਦੇ ਦੋਸ਼ਾਂ ਹੇਠ ਨਸ਼ਾ ਛੁਡਾਊ ਕਮੇਟੀ ਦੇ ਮੈਂਬਰਾਂ ਵਿਰੁਧ ਪਰਚਾ ਦਰਜ਼

 

ਲਾਸ਼ ਨੂੰ ਗੰਦੇ ਨਾਲੇ ’ਚ ਸੁੱਟ ਕੇ ਕੀਤੀ ਸੀ ਖ਼ੁਰਦ-ਬੁਰਦ ਕਰਨ ਦੀ ਕੋਸਿਸ
ਬਠਿੰਡਾ, 22 ਅਕਤੂਬਰ: ਬਠਿੰਡਾ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਘੁੰਮਣ ਕਲਾਂ ਨਾਲ ਸਬੰਧਤ ਨਸ਼ਾ ਰੋਕੂ ਕਮੇਟੀ ਦੇ ਇੱਕ ਦਰਜ਼ਨ ਤੋਂ ਵੱਧ ਮੈਂਬਰਾਂ ਵਿਰੁਧ ਇੱਕ ਨੌਜਵਾਨ ਨੂੰ ਨਸ਼ਾ ਤਸਕਰੀ ਦੇ ਸ਼ੱਕ ’ਚ ਕੁੱਟਮਾਰ ਕਰਕੇ ਕਤਲ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਹੁਣ ਤੱਕ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ਜਦ ਕਿ ਬਾਕੀਆਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ।

ਪੰਜਾਬ ਸਰਕਾਰ ਦੇ ਹੁਕਮਾਂ ’ਤੇ ਬਾਦਲ ਪ੍ਰਵਾਰ ਦੀ ਮਾਲਕੀ ਵਾਲੀਆਂ ਬੱਸਾਂ ਦੇ ਪਰਮਿਟ ਰੱਦ

ਇਸ ਸਬੰਧ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ 10 ਅਕਤੂੁਬਰ ਨੂੰ ਪਿੰਡ ਮਹਿਰਾਜ ਦੇ ਕੋਠਿਆਂ ਦਾ ਵਾਸੀ ਦਲਜਿੰਦਰ ਸਿੰਘ ਉਰਫ਼ ਨੂਰ ਅਚਾਨਕ ਗਾਇਬ ਹੋ ਗਿਆ ਸੀ। ਉਹ ਅਪਣੇ ਘਰੋਂ ਮੋਟਰਸਾਈਕਲ ਲੈ ਕੇ ਗਿਆ ਸੀ ਪ੍ਰੰਤੂ ਵਾਪਸ ਨਹੀਂ ਮੁੜਿਆ। ਇਸ ਸਬੰਧ ਵਿਚ ਉਕਤ ਨੌਜਵਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਥਾਣਾ ਸਿਟੀ ਰਾਮਪੁਰਾ ਵਿਚ ਅਪਣੇ ਪਤੀ ਦਲਜਿੰਦਰ ਸਿੰਘ ਉਰਫ ਨੂਰ ਨੂੰ ਅਗਿਆਤ ਲੋਕਾਂ ਵਲੋਂ ਅਗਵਾ ਕਰਨ ਦੀ ਸੂਚਨਾ ਦਿੱਤੀ ਸੀ।

ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਮੁੜ ਕੱਢੇ ਸੰਮਨ, ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ

ਇਸ ਸਬੰਧ ਵਿਚ ਅਧੀਨ 16 ਅਕਤੂੁਬਰ ਨੂੰ ਧਾਰਾ 365,34 ਆਈਪੀਸੀ ਤਹਿਤ ਕੇਸ ਦਰਜ ਕਰਕੇ ਗੁੰਮ ਹੋਏ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਗਈ ਸੀ। ਇਸਦੇ ਲਈ ਐਸ.ਪੀ (ਇਨਵੈਸਟੀਗੇਸ਼ਨ) ਅਜੇ ਗਾਂਧੀ, ਡੀਐਸਪੀ ਰਾਮਪੁਰਾ ਮੋਹਿਤ ਕੁਮਾਰ ਅਗਰਵਾਲ ਅਤੇ ਡੀਐਸਪੀ ਮੌੜ ਰਾਹੁਲ ਭਾਰਦਵਾਜ ਦੀ ਸੁਪਰਵੀਜ਼ਨ ਹੇਠ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਇੰਸਪੈਕਟਰ ਅਮ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਮਪੁਰਾ, ਇੰਸਪੈਕਟਰ ਕਰਨਦੀਪ ਸਿੰਘ ਇੰਚਾਰਜ ਸੀ.ਆਈ.ਏ.-2 ਬਠਿੰਡਾ ਅਤੇ ਐਸ.ਆਈ. ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਮੌੜ ਦੀ ਅਗਵਾਈ ਹੇਠ ਟੀਮਾਂ ਗਠਿਤ ਕੀਤੀਆਂ ਗਈਆਂ ਸਨ।

ਪੰਜਾਬੀਆਂ ਲਈ ਦੂਰ ਹੋਇਆ ਕੈਨੇਡਾ! ਡਿਪਲੋਮੈਟਿਕ ਸਟਾਫ਼ ਵਾਪਸ ਬੁਲਾਉਣ ਕਾਰਨ ਵੀਜ਼ਾ ਮਿਲਣ ’ਚ ਹੋਵੇਗੀ ਦੇਰੀ

ਇੰਨ੍ਹਾਂ ਟੀਮਾਂ ਵਲੋਂ ਸਰੋਤਾਂ ਅਤੇ ਤਕਨੀਕੀ ਢੰਗ ਨਾਲ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ 10.10.2023 ਨੂੰ ਦਲਜਿੰਦਰ ਸਿੰਘ ਉਰਫ ਨੂਰ ਨੂੰ ਪਿੰਡ ਘੁੰਮਣ ਕਲਾਂ ਦੀ ਨਸ਼ਾ ਛੁਡਾਊ ਕਮੇਟੀ ਦੇ ਕੁੱਝ ਮੈਂਬਰਾਂ ਨੇ ਦਲਜਿੰਦਰ ਸਿੰਘ ਉਰਫ ਨੂਰ ਨੂੰ ਮਾਰ ਦੇਣ ਦੀ ਨੀਅਤ ਨਾਲ ਸਮੇਤ ਉਸਦੇ ਪਲਟੀਨਾ ਮੋਟਰਸਾਈਕਲ ਦੇ ਅਗਵਾ ਕਰ ਲਿਆ ਸੀ। ਇਸਦੇ ਲਈ ਗਿਆਨੀ ਸਤਨਾਮ ਸਿੰਘ ਦੀ ਸਕਾਰਪਿਓ ਗੱਡੀ, ਬਲਵੀਰ ਸਿੰਘ ਮਿਸਤਰੀ ਦੀ ਜੀਪ ਅਤੇ ਹੋਰਨਾਂ ਵਲੋਂ ਮੋਟਰਸਾਈਕਲਾਂ ਦੀ ਵਰਤੋਂ ਕੀਤੀ ਗਈ। ਇੰਨ੍ਹਾਂ ਕਮੇਟੀ ਮੈਂਬਰਾਂ ਨੂੰ ਸ਼ੱਕ ਸੀ ਕਿ ਦਲਜਿੰਦਰ ਸਿੰਘ ਨਸ਼ਾ ਤਸਕਰੀ ਕਰਦਾ ਹੈ, ਹਾਲਾਂਕਿ ਐਸ.ਐਸ.ਪੀ ਨੇ ਦਸਿਆ ਕਿ ਹੁਣ ਤੱਕ ਪੜਤਾਲ ਦੌਰਾਨ ਦਲਜਿੰਦਰ ਸਿੰਘ ਵਿਰੁਧ ਪਹਿਲਾਂ ਕਿਤੇ ਨਸ਼ਾ ਤਸਕਰੀ ਦਾ ਪਰਚਾ ਹੋਣ ਜਾਂ ਤਸਕਰੀ ਕਰਨ ਬਾਰੇ ਗੱਲ ਸਾਹਮਣੇ ਨਹੀਂ ਆਈ।

ਮਾਈਸਰਖਾਨਾ ਮੇਲੇ ਵਿਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਦਲਜਿੰਦਰ ਨੂੰ ਅਗਵਾ ਕਰਨ ਵਾਲਿਆਂ ਵਿਚ ਘੁੰਮਣ ਕਲਾਂ ਦੀ ਨਸ਼ਾ ਛੁਡਾਊ ਕਮੇਟੀ ਦੇ ਮੈਂਬਰਾਂ ਨਰਦੇਵ ਸਿੰਘ ਉਰਫ ਗੱਗੀ , ਗੁਰਪ੍ਰੀਤ ਸਿੰਘ ਉਰਫ ਧੱਤੂ,ਹੈਪੀ ਸਿੰਘ, ਕੁਲਵੀਰ ਸਿੰਘ ਜੱਗਰ ਕਾ,ਅਰਸ਼ਦੀਪ ਸਿੰਘ ਉਰਫ ਅਰਸੂ , ਰਿੰਕੂ, ਕਿਸ਼ੋਰੀ ,ਬਲਵੀਰ ਸਿੰਘ ਮਿਸਤਰੀ, ਪ੍ਰੀਤ ਸਿੰਘ , ਬੱਗੜ ਭੱਜੀ ਕਾ, ਜੈਲਾ ਸਿੰਘ ਖੰਡੂਆ ਤੋਂ ਇਲਾਵਾ ਗਿਆਨੀ ਸਤਨਾਮ ਸਿੰਘ ਪਿੰਡ ਬੁਰਜ ਵਾਸੀ ਬੱਲੋ ਅਤੇ ਜਗਮੀਤ ਸਿੰਘ ਵਾਸੀ ਘਰਾਂਗਣਾ ਜਿਲਾ ਮਾਨਸਾ ਸਹਿਤ ਇੱਕ ਦਰਜ਼ਨ ਦੇ ਕਰੀਬ ਨਾਮਲੂਮ ਨੌਜਵਾਨ ਸ਼ਾਮਲ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਇਹਨਾਂ ਸਾਰਿਆਂ ਨੇ ਦਲਜਿੰਦਰ ਸਿੰਘ ਉਰਫ ਨੂਰ ਨੂੰ ਨਰਦੇਵ ਸਿੰਘ ਉਰਫ ਗੱਗੀ ਦੇ ਬਾਹਲਾ ਵਾਲੇ ਖੇਤ ਰਕਬਾ ਪਿੰਡ ਘੁੰਮਣ ਕਲਾਂ ਲਿਜਾਕੇ ਡੰਡੇ, ਸੋਟੀਆਂ, ਰਾਡਾਂ ਅਤੇ ਬੈਲਟਾਂ ਨਾਲ ਕੁੱਟਮਾਰ ਕੀਤੀ।

ਗੋਲਮਾਲ: ਮਾਰਕਫੈੱਡ ਦੇ ਗੋਦਾਮ ਵਿਚੋਂ ਸਰਕਾਰੀ ਕਣਕ ਸੈਲਰ ਮਾਲਕ ਨੂੰ ਵੇਚੀ

ਇਸ ਕੁੱਟਮਾਰ ਦੌਰਾਨ ਦਲਜਿੰਦਰ ਸਿੰਘ ਦੀ ਮੌਤ ਹੋ ਗਈ । ਜਿਸਤੋਂ ਬਾਅਦ ਕਥਿਤ ਦੋਸ਼ੀਆਂ ਨੇ ਕਤਲ ਦੇ ਕੇਸ ਤੋਂ ਬਚਣ ਲਈ 10-11 ਅਕਤੂੁਬਰ ਦੀ ਹੀ ਅੱਧੀ ਰਾਤ ਨੂੰ ਦਲਜਿੰਦਰ ਸਿੰਘ ਦੀ ਲਾਸ਼ ਅਤੇ ਉਸਦੇ ਮੋਟਰਸਾਈਕਲ ਨੂੰ ਲਸਾੜਾ ਡਰੇਨ ਵਿੱਚ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਸੁੱਟ ਦਿੱਤਾ ਸੀ ਅਤੇ ਸਬੂਤ ਮਿਟਾ ਦਿੱਤੇ ਸਨ। ਪੁਲਿਸ ਨੇ ਸਾਰੀ ਕਹਾਣੀ ਸਾਹਮਣੇ ਆਉਣ ਤੋਂ ਬਾਅਦ ਕਥਿਤ ਦੋਸ਼ੀ ਨਰਦੇਵ ਸਿੰਘ ਉਰਫ ਗੱਗੀ ਅਤੇ ਗੁਰਪ੍ਰੀਤ ਸਿੰਘ ਉਰਫ ਧੱਤੂ ਵਾਸੀਅਨ ਪਿੰਡ ਘੁੰਮਣ ਕਲਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਨਿਸ਼ਾਨਦੇਹੀ ਪਰ ਮਕਤੂਲ ਦਲਜਿੰਦਰ ਸਿੰਘ ਉਰਫ ਨੂਰ ਦੀ ਲਾਸ਼ ਲਾਸਾੜਾ ਡਰੇਨ ਬਾਹੱਦ ਪਿੰਡ ਜੈਦ ਚੋਂ ਬਰਾਮਦ ਕਰਵਾਈ ਗਈ ਹੈ।

ਬਠਿੰਡਾ ਦੀ ਸੋ ਫੁੱਟੀ ਰੋਡ ’ਤੇ ਕਰੋੜਾਂ ਦੀ ਕੀਮਤ ਵਾਲੀ ਪਰਲਜ਼ ਗਰੁੱਪ ਦੀ ਜਮੀਨ ਵੇਚਣ ਤੇ ਖਰੀਦਣ ਵਾਲੇ ਗ੍ਰਿਫਤਰ

ਐਸ.ਐਸ.ਪੀ ਖੁਰਾਣਾ ਨੇ ਦਸਿਆ ਕਿ ਪਹਿਲਾਂ ਦਰਜ਼ ਮੁਕੱਦਮੇ ਵਿਚ ਜੁਰਮ ਦਾ ਵਾਧਾ ਕਰਦਿਆਂ ਧਾਰਾ 364 ਦੇ ਨਾਲ ਹੁਣ 302.201,148,149 ਵੀ ਲਗਾਈ ਗਈ ਹੈ। ਐਸ.ਐਸ.ਪੀ ਨੇ ਇਸ ਮੌਕੇ ਨਸ਼ਾ ਛੁਡਾਊ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਨਸ਼ਿਆਂ ਵਿਚ ਲੋਕਾਂ ਨੂੰ ਨਸ਼ਾ ਛੁਡਾਉਣ ਦਾ ਕੰਮ ਕਰਨ ਤੇ ਕਾਨੂੰਨ ਸਬੰਧੀ ਕੰਮ ਪੁਲਿਸ ’ਤੇ ਛੱਡ ਦੇਣ ਤਾਂ ਕਿ ਅਜਿਹੀ ਘਟਨਾ ਮੁੜ ਨਾ ਵਾਪਰੇ।

Related posts

ਪੰਜਾਬ ਪੁਲਿਸ ਦਾ ਬਰਖ਼ਾਸਤ ਹੌਲਦਾਰ ਹੈਰੋਇਨ ਸਹਿਤ ਕਾਬੂ

punjabusernewssite

ਮੋਗਾ ’ਚ ਵਾਪਰੀ ਘਟਨਾ ਦੇ ਰੋਸ਼ ਵਜੋਂ ਬਠਿੰਡਾ ’ਚ ਸੁਨਿਆਰਿਆਂ ਨੇ ਕੀਤਾ ਰੋਸ਼ ਪ੍ਰਦਰਸ਼ਨ

punjabusernewssite

ਨਸ਼ੇੜੀ ਪੁੱਤਰ ਨੇ ਪੈਸੇ ਨਾ ਦੇਣ ’ਤੇ ਮਾਂ ਦੀ ਕੀਤੀ ਕੁੱਟਮਾਰ,ਇਲਾਜ ਦੌਰਾਨ ਮੌਤ

punjabusernewssite