WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਅਪਰਾਧ ਜਗਤ

ਮਨਪ੍ਰੀਤ ਪਲਾਟ ਕੇਸ: ਬਿਕਰਮ ਸ਼ੇਰਗਿੱਲ ਤੇ ਪੰਕਜ਼ ਕਾਲੀਆ ਸਹਿਤ ਪੰਜਾਂ ਮੁਲਜਮਾਂ ਦੀਆਂ ਜਮਾਨਤ ਅਰਜੀਆਂ ਹੋਈਆਂ ਰੱਦ

ਸ਼ੇਰਗਿੱਲ ਤੇ ਕਾਲੀਆ ਨੇ ਲਗਾਈ ਸੀ ਅਗਾਉਂ ਜਮਾਨਤ ਤੇ ਬਾਕੀਆਂ ਨੇ ਮੰਗੀ ਸੀ ਰੈਗੂਲਰ ਜਮਾਨਤ
ਬਠਿੰਡਾ, 23 ਅਕਤੂਬਰ : ਭਾਜਪਾ ਆਗੂ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ’ਚ ਕਥਿਤ ਗਲਤ ਢੰਗ ਨਾਲ ਪਲਾਟ ਦਿਵਾਉਣ ਦੇ ਮਾਮਲੇ ਵਿਚ ਵਿਜੀਲੈਂਸ ਕੇਸ ਦਾ ਸਾਹਮਣਾ ਕਰ ਰਹੇ ਪੀਸੀਐਸ ਅਧਿਕਾਰੀ ਬਿਕਰਮਜੀਤ ਸਿੰਘ ਸੇਰਗਿੱਲ ਤੇ ਸੁਪਰਡੈਂਟ ਪੰਕਜ ਕਾਲੀਆ ਦੀਆਂ ਅਗਾਊਂ ਜਮਾਨਤਾਂ ਦੀ ਅਰਜੀ ਸੋਮਵਾਰ ਨੂੰ ਬਠਿੰਡਾ ਦੀ ਸੈਸਨ ਅਦਾਲਤ ਨੇ ਰੱਦ ਕਰ ਦਿੱਤੀ ਹੈ।

ਸੀਨੀਅਰ ਐਡਵੋਕੇਟ ਐੱਚ.ਐੱਸ. ਫੂਲਕਾ ਨੇ 1 ਨਵੰਬਰ ਹੋਣ ਵਾਲੀ ਡਿਬੇਟ ‘ਚ ਸੰਚਾਲਕ ਬਣਨ ਲਈ ਭਰੀ ਹਾਮੀਂ

ਜਿਸਤੋਂ ਬਾਅਦ ਹੁਣ ਵਿਜੀਲੈਂਸ ਦੀਆਂ ਟੀਮਾਂ ਵਲੋਂ ਇੰਨ੍ਹਾਂ ਦੋਨਾਂ ਨੂੰ ਕਾਬੂ ਕਰਨ ਲਈ ਛਾਪੇਮਰੀ ਤੇਜ ਕੀਤੀ ਜਾਵੇਗੀ। ਜਦਕਿ ਗ੍ਰਿਫਤਾਰੀ ਤੋਂ ਬਚਣ ਲਈ ਫ਼ਰਾਰ ਚੱਲ ਰਹੇ ਇੰਨ੍ਹਾਂ ਮੁਲਜਮਾਂ ਨੂੰ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਏਗਾ। ਬਠਿੰਡਾ ਦੇ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਸ਼੍ਰੀ ਵਧਵਾ ਦੀ ਅਦਾਲਤ ਵਿਚ ਇੰਨ੍ਹਾਂ ਦੀ ਜਮਾਨਤ ਅਰਜੀ ਦੀ ਸੁਣਵਾਈ ਚੱਲ ਰਹੀ ਸੀ। ਇਸੇ ਤਰ੍ਹਾਂ ਇਸ ਕੇਸ ਵਿਚ ਗ੍ਰਿਫਤਾਰ ਕੀਤੇ ਜਾ ਚੁੱਕੇ ਬਾਕੀ ਤਿੰਨ ਮੁਲਜਮਾਂ ਹੋਟਲ ਕਾਰੋਬਾਰੀ ਰਾਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਤੇ ਠੇਕੇਦਾਰ ਦੇ ਮੁਲਾਜਮ ਅਮਨਦੀਪ ਸਿੰਘ ਵਲੋਂ ਮੰਗੀ ਗਈ ਪੱਕੀ ਜਮਾਨਤ ਦੀ ਅਰਜੀ ਵੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਉਕਤ ਤਿੰਨੋਂ ਜਣੇ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹੈ।

ਮਨਪ੍ਰੀਤ ਬਾਦਲ ਨਹੀਂ ਹੋਏ ਪੇਸ਼, ਵਕੀਲ ਨੇ ਵਿਜੀਲੈਂਸ ਨੂੰ ਸੌਂਪਿਆ ਪਾਸਪੋਰਟ

ਸਾਬਕਾ ਮੰਤਰੀ ਤੇ ਇੰਨ੍ਹਾਂ ਪੰਜਾਂ ਵਿਰੁਧ ਵਿਜੀਲੈਂਸ ਬਿਉਰੋ ਬਠਿੰਡਾ ਨੇ ਲੰਘੀ 24 ਸਤੰਬਰ ਨੂੰ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਸੀ। ਇਸ ਕੇਸ ਵਿਚ ਉਕਤ ਤਿੰਨਾਂ ਜਣਿਆਂ ਨੂੰ ਕੇਸ ਦਰਜ਼ ਕਰਨ ਦੇ 24 ਘੰਟਿਆਂ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਜਦ ਕਿ ਲਗਾਤਾਰ ਛਾਪੇਮਾਰੀ ਦੇ ਬਾਵਜੂਦ ਮਨਪ੍ਰੀਤ ਬਾਦਲ, ਬੀਡੀਏ ਦੇ ਤਤਕਾਲੀ ਅਧਿਕਾਰੀ ਬਿਕਰਮ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆ ਵਿਜੀਲੈਂਸ ਦੀਆਂ ਟੀਮਾਂ ਦੇ ਹੱਥ ਨਹੀਂ ਲੱਗੇ ਸਨ।

ਪਤੀ ਵੱਲੋਂ ਪਤਨੀ ਤੇ ਸਾਲੀ ਦਾ ਬੇਰਹਿਮੀ ਨਾਲ ਕਤਲ

ਇਸ ਦੌਰਾਨ ਲੰਘੀ 16 ਅਕਤੁੂਬਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਰਤਾਂ ਸਹਿਤ ਸਾਬਕਾ ਮੰਤਰੀ ਸ: ਬਾਦਲ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਸੀ। ਜਿਸਤੋਂ ਬਾਅਦ ਵਿਜੀਲੈਂਸ ਬਿਊਰੋ ਵਲੋਂ ਅੱਜ ਦੇ ਦਿਨ ਲਈ ਮੁੜ ਸੰਮਨ ਕੱਢ ਕੇ ਉਨ੍ਹਾਂ ਨੂੰ ਪੁਛਗਿਛ ਲਈ ਬੁਲਾਇਆ ਸੀ ਪ੍ਰੰਤੂ ਮਨਪ੍ਰੀਤ ਬਾਦਲ ਨੇ ਅਪਣੇ ਵਕੀਲ ਰਾਹੀਂ ਅਪਣੀ ਰੀੜ ਦੀ ਹੱਡੀ ਵਿਚ ਦਰਦ ਦਾ ਹਵਾਲਾ ਦਿੰਦਿਆਂ ਪੀਜੀਆਈ ਚੰਡੀਗੜ੍ਹ ਦਾ ਮੈਡੀਕਲ ਸਰਟੀਫਿਕੇਟ ਅਤੇ ਪਾਸਪੋਰਟ ਭੇਜ ਦਿੱਤਾ ਸੀ।

ਨਸ਼ਾ ਤਸਕਰੀ ਦੇ ਸ਼ੱਕ ’ਚ ਨੌਜਵਾਨ ਦਾ ਕਤਲ ਕਰਨ ਦੇ ਦੋਸ਼ਾਂ ਹੇਠ ਨਸ਼ਾ ਛੁਡਾਊ ਕਮੇਟੀ ਦੇ ਮੈਂਬਰਾਂ ਵਿਰੁਧ ਪਰਚਾ ਦਰਜ਼

ਗੌਰਤਲਬ ਹੈ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸਿਕਾਇਤ ਉਪਰ ਕੀਤੀ ਜਾਂਚ ਤੋਂ ਬਾਅਦ ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੁਆਰਾ ਖ਼ਜਾਨਾ ਮੰਤਰੀ ਹੁੰਦਿਆਂ ਅਪਣਾ ‘ਆਸ਼ਿਆਨਾ’ ਬਣਾਉਣ ਲਈ ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ’ਚ 1560 ਗਜ਼ ਦੇ ਦੋ ਪਲਾਟ ਖ਼ਰੀਦਣ ਦੇ ਮਾਮਲੇ ’ਚ ਇਹ ਪਰਚਾ ਦਰਜ਼ ਕੀਤਾ ਹੈ। ਸਿਕਾਇਤ ਵਿਚ ਸ਼੍ਰੀ ਸਿੰਗਲਾ ਨੇ ਦੋਸ਼ ਲਗਾਇਆ ਸੀ ਕਿ ਮਨਪ੍ਰੀਤ ਬਾਦਲ ਨੇ ਵਿਤ ਮੰਤਰੀ ਹੁੰਦਿਆਂ ਅਪਣਾ ਪ੍ਰਭਾਵ ਵਰਤ ਕੇ ਪਾਸ਼ ਇਲਾਕੇ ’ਚ ਅਪਣੇ ਬੰਦੇ ਖੜੇ ਕਰਕੇ ਮਹਿੰਗੇ ਭਾਅ ਦੇ ਇਸ ਪਲਾਟ ਨੂੰ ਸਸਤੇ ਵਿਚ ਖ਼ਰੀਦ ਲਿਆ, ਜਿਸ ਨਾਲ ਸਰਕਾਰੀ ਖ਼ਜਾਨੇ ਨੂੰ ਵੱਡਾ ਚੂਨਾ ਲੱਗਿਆ ਹੈ।

Related posts

ਗੈਂਗਸਟਰ ਜੱਗੂ ਭਗਵਾਨਪੁਰੀਆ ਅੱਠ ਸਾਥੀਆਂ ਸਹਿਤ ਕਪੂਰਥਲਾ ਤੋਂ ਬਠਿੰਡਾ ਜੇਲ੍ਹ ਤਬਦੀਲ

punjabusernewssite

ਓਹ ਤੇਰੀ,ਲੁਟੇਰਾ ਥਾਣੇਦਾਰ ਸਾਹਿਬ ਦੀ ਹੀ ਕਾਰ ਲੈ ਕੇ ਹੋਇਆ ਫ਼ਰਾਰ

punjabusernewssite

75 ਹਜ਼ਾਰ ਰੁਪਏ ਰਿਸ਼ਵਤ ਲੈਂਦੀ ‘ਥਾਣੇਦਾਰਨੀ’ ਵਿਜੀਲੈਂਸ ਨੇ ਮੌਕੇ ਤੋਂ ਕੀਤੀ ਕਾਬੂ

punjabusernewssite