Monday, April 20, 2026
spot_img
spot_img

ਦਫ਼ਤਰਾਂ ਵਿੱਚ ਨਾ ਵਰਤੋਂ ਯੋਗ ਸਮਾਨ ਦੀ ਕਰਵਾਈ ਜਾਵੇ ਨਿਲਾਮੀ : ਡਿਪਟੀ ਕਮਿਸ਼ਨਰ

Date:

spot_img

ਕੋਰੀਡੋਰ ਚ ਨਾ ਰੱਖਿਆ ਜਾਵੇ ਦਫ਼ਤਰਾਂ ਦਾ ਵਾਧੂ ਸਮਾਨ
ਬਠਿੰਡਾ, 23 ਅਕਤੂਬਰ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕਮਰਿਆਂ ਦੀ ਉਪਲੱਬਧਾ ਸਬੰਧੀ ਰਿਕਾਰਡ ਤਲਫ਼ੀ ਅਤੇ ਵੇਸਟ ਮਟੀਰੀਅਲ ਦੀ ਡਿਸਪੋਜ਼ਲ ਦੇ ਸਬੰਧ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਦਫ਼ਤਰਾਂ ਵਿੱਚ ਮੌਜੂਦ ਨਾ ਵਰਤੋਂ ਯੋਗ ਸਮਾਨ ਦੀ ਨਿਯਮਾਂ ਅਨੁਸਾਰ ਨਿਲਾਮੀ ਕਰਨੀ ਯਕੀਨੀ ਬਣਾਈ ਜਾਵੇ।

ਮਨਪ੍ਰੀਤ ਪਲਾਟ ਕੇਸ: ਬਿਕਰਮ ਸ਼ੇਰਗਿੱਲ ਤੇ ਪੰਕਜ਼ ਕਾਲੀਆ ਸਹਿਤ ਪੰਜਾਂ ਮੁਲਜਮਾਂ ਦੀਆਂ ਜਮਾਨਤ ਅਰਜੀਆਂ ਹੋਈਆਂ ਰੱਦ

ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕੋਰੀਡੋਰ ਚ ਦਫ਼ਤਰਾਂ ਦਾ ਵਾਧੂ ਸਮਾਨ ਆਦਿ ਨਾ ਰੱਖਿਆ ਜਾਵੇ।ਬੈਠਕ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਦਫ਼ਤਰ ਚ ਕਮਰੇ ਵੱਡੇ ਹਨ ਤਾਂ ਉਨ੍ਹਾਂ ਦੀ ਪਾਰਟੀਸ਼ਨ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ 15 ਦਿਨਾਂ ਬਾਅਦ ਰੀਵਿਊ ਬੈਠਕ ਕੀਤੀ ਜਾਵੇ ਜਿਸ ਵਿੱਚ ਆਪੋਂ ਆਪਣੇ ਵਿਭਾਗ ਨਾਲ ਸਬੰਧਤ ਨਾ ਵਰਤੋਂ ਯੋਗ ਸਮਾਨ ਅਤੇ ਕਮਰਿਆਂ ਦੇ

ਮੁੱਖ ਮੰਤਰੀ ਨੇ ਮੁਲਕ ਵਿੱਚ ਅੰਤਰਰਾਜੀ ਵਪਾਰ ਨੂੰ ਹੋਰ ਪ੍ਰਫੁੱਲਤ ਕਰਨ ਦਾ ਦਿੱਤਾ ਸੱਦਾ

ਰਿਕਾਡਰ ਸਬੰਧੀ ਪੂਰਨ ਦਸਤਾਵੇਜ਼ਾਂ ਸਬੰਧੀ ਰਿਪੋਰਟ ਤਿਆਰ ਕਰਕੇ ਪੇਸ਼ ਕਰਨੀ ਯਕੀਨੀ ਬਣਾਈ ਜਾਵੇ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਗਗਨਦੀਪ ਸਿੰਘ, ਸਹਾਇਕ ਕਮਿਸ਼ਨਰ (ਸਿਕਾਇਤਾਂ) ਪੰਕਜ ਕੁਮਾਰ, ਪੁਲਿਸ ਵਿਭਾਗ ਦੇ ਨੁਮਾਂਇਦਿਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਬੇਅਦਬੀ ਘਟਨਾਵਾਂ ਸਬੰਧੀ ਬਿੱਲ ਨੂੰ ਗਵਰਨਰ ਦੀ ਪ੍ਰਵਾਨਗੀ ਦਾ ਐਡਵੋਕੇਟ ਧਾਮੀ ਵੱਲੋਂ ਸਵਾਗਤ

Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ...