ਪੁਲਿਸ ਵਲੋਂ ਪੰਜ ਜਣੇ ਕਾਬੂ, ਚਾਰ ਫ਼ਰਾਰ
ਬਠਿੰਡਾ, 24 ਅਕਤੂਬਰ: ਲੰਘੀ 20-21 ਅਕਤੂਬਰ ਦੀ ਅੱਧੀ ਰਾਤ ਜਿਲ੍ਹੇ ਦੇ ਪਿੰਡ ਮਾਈਸਰਖਾਨਾ ਵਿਖ਼ੇ ਇੱਕ ਨੌਜਵਾਨ ਦੇ ਹੋਏ ਅੰਨੇ ਕਤਲ ਦਾ ਪੁਲਿਸ ਨੇ ਪਰਦਾਫ਼ਾਸ ਕਰ ਦਿੱਤਾ ਹੈ। ਮੁਢਲੀ ਪੜਤਾਲ ਮੁਤਾਬਕ ਇਹ ਕਤਲ ਦਾ ਕਾਰਨ ਨੌਜਵਾਨਾਂ ਦੇ ਦੋ ਗਰੁੱਪਾਂ ਵਿਚਕਾਰ ਅਚਾਨਕ ਹੋਈ ਛੋਟੀ ਜਿਹੀ ਲੜਾਈ ਰਿਹਾ ਹੈ, ਜਿਸਨੇ ਕੁੱਝ ਹੀ ਘੰਟਿਆਂ ਬਾਅਦ ਇਸ ਵਾਰਦਾਤ ਨੂੰ ਜਨਮ ਦੇ ਦਿੱਤਾ।
ਸੱਤ ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਪਿੰਡ ‘ਪ੍ਰੇਮ ਕੋਟਲੀ’ ਮੁੜ ਬਣਿਆ ‘ਕੋਟਲੀ ਖ਼ੁਰਦ
’ਮਿਲੀ ਸੂਚਨਾ ਮੁੂਤਾਬਕ ਪਿੰਡ ਵਿਚ ਮਾਤਾ ਦਾ ਮੇਲਾ ਲੱਗਿਆ ਹੋਣ ਕਾਰਨ ਪਿੰਡ ਦਾ ਨੌਜਵਾਨ ਮਨਦੀਪ ਸਿੰਘ ਉਰਫ਼ ਨਿੱਕਾ ਪੁੱਤਰ ਜਗਸੀਰ ਸਿੰਘ ਵੀ ਅਪਣੇ ਦੋਸਤਾਂ ਨਾਲ ਮੇਲਾ ਵੇਖਣ ਗਿਆ ਹੋਇਆ ਸੀ, ਇਸ ਦੌਰਾਨ ਉਸਦਾ ਜਗਦੀਪ ਸਿੰਘ ਆਦਿ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਤੇ ਦੋਵੇਂ ਜਣੇ ਆਪਸ ਵਿਚ ਗੁੱਥਮਗੁੱਥਾ ਹੋ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਨੇ ਲੜਾਈ ਨੂੰ ਖ਼ਤਮ ਕਰਵਾ ਦਿੱਤਾ ਪ੍ਰੰਤੂ ਦੂਜੇ ਗਰੁੱਪ ਦੇ ਨੌਜਵਾਨਾਂ ਨੇ ਇਸਨੂੰ ਅਪਣੀ ਬੇਇੱਜਤੀ ਮੰਨਦਿਆਂ ਨਿੱਕੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ।
ਪੀਆਰਟੀਸੀ ਕੰਢਕਟਰ ਨੇ ਦਿਖ਼ਾਈ ਇਮਾਨਦਾਰੀ, ਪੰਜਾਬ ਪੁਲਿਸ ਦੇ ਇੰਸਪੈਕਟਰ ਦਾ ਆਈ.ਫ਼ੋਨ ਕੀਤਾ ਵਾਪਸ
ਇਸ ਦੌਰਾਨ ਕਰੀਬ ਇੱਕ ਵਜੇਂ ਕੁਲਹਾੜੇ ਕੋਲ ਇਹ ਮਿਲ ਗਏ, ਜਿੱਥੇ ਪੌਣੀ ਦਰਜਨ ਦੇ ਕਰੀਬ ਇਕੱਠੇ ਹੋਏ ਨੌਜਵਾਨਾਂ ਨੇ ਮਨਦੀਪ ਤੇ ਉਸਦੇ ਨਾਲ ਮੌਜੂਦ ਰਣਜੀਤ ਦੀ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਨਿੱਕੇ ਦੇ ਜਿਆਦਾ ਸੱਟਾਂ ਲੱਗ ਗਈਆਂ, ਜਿਸ ਕਾਰਨ ਉਸਦੀ ਮੌਤ ਹੋ ਗਈ, ਜਦਕਿ ਰਣਜੀਤ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਪੰਜ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
Share the post "ਮਾਈਸਰਖਾਨਾ ਕਤਲ ਕਾਂਡ: ਛੋਟੀ ਜਿਹੀ ਲੜਾਈ ਬਣੀ ਸੀ ‘ਨਿੱਕੇ’ ਦੇ ਕਤਲ ਦਾ ‘ਵੱਡਾ’ ਕਾਰਨ"