ਹਰਦੀਪ ਸਿੱਧੂ
ਮਾਨਸਾ,27 ਅਕਤੂਬਰ:ਪੰਜਾਬੀ ਬੋਲੀ, ਭਾਸ਼ਾ ਦੇ ਪ੍ਰਚਾਰ ਅਤੇ ਪਾਸਾਰ ਨੂੰ ਲੈ ਕੇ ਯਤਨਸ਼ੀਲ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਚੀਨ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿੱਚ ਸਿਲਵਰ ਮੈਡਲ ਜਿੱਤ ਕੇ ਆਏ ਪਿੰਡ ਨੰਗਲਾਂ ਦੇ ਚਰਨਜੀਤ ਸਿੰਘ ਨੂੰ ਨਾਲ ਲੈ ਕੇ ਪੰਜਾਬ ਹਰਿਆਣਾ ਬਾਰਡਰ ਦੇ ਪਿੰਡ ਕਲਾਲਵਾਲਾ ਦੇ ਸਰਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਵਿਖੇ 41 ਅੱਖਰੀ ਫੱਟੀ ਅਤੇ ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਭੇਂਟ ਕੀਤੀਆਂ ਹਨ।ਏਸ਼ੀਅਨ ਗੇਮਾਂ ਦੇ ਜੇਤੂ ਚਰਨਜੀਤ ਸਿੰਘ ਨੇ ਹਰਪ੍ਰੀਤ ਸਿੰਘ ਦੇ ਇਸ ਉਪਰਾਲੇ ਅਤੇ ਭੇਂਟ ਕੀਤੀ ਫੱਟੀ ਨੂੰ ਦੇਖ ਕੇ ਖੁਸ਼ੀ ਪ੍ਰਗਟਾਈ ਕਿ ਪੰਜਾਬੀਆਂ ਵਿੱਚ ਹੋਰ ਭਾਸ਼ਾਵਾਂ ਦੇ ਪ੍ਰਵੇਸ਼ ਦੇ ਚੱਲਦੇ ਇੱਕ ਸਮਾਜ ਸੇਵੀ ਨੇ ਪੰਜਾਬੀ ਬੋਲੀ ਰਾਹੀਂ ਲੋਕ ਸੇਵਾ ਕਰਨ ਦਾ ਜੋ ਅਨੋਖਾ ਬੀੜਾ ਚੁੱਕਿਆ ਹੋਇਆ ਹੈ।
ਖਿਡਾਰੀ ਦਾ ਕਹਿਣਾ ਹੈ ਕਿ ਸਾਡਾ ਵਰਤਾਓ ਅਤੇ ਕੋਸ਼ਿਸ਼ਾਂ ਵੀ ਭਾਸ਼ਾਵਾਂ ਦਾ ਪਰਿਚੈ ਦਿੰਦੀਆਂ ਹਨ। ਹਰਪ੍ਰੀਤ ਬਹਿਣੀਵਾਲ ਨੇ ਹਰ ਯਤਨ ਵਿੱਚ ਪੰਜਾਬੀਅਤ ਝਲਕਦੀ ਹੈ।ਜਿਕਰਯੋਗ ਹੈ ਕਿ ਚੀਨ ਵਿਖੇ ਹੋਈਆਂ ਏਸ਼ੀਅਨ ਖੇਡਾਂ ਪਿੰਡ ਨੰਗਲਾਂ ਦੇ ਨੌਜਵਾਨ ਚਰਨਜੀਤ ਸਿੰਘ ਨੇ ਸਿਲਵਰ ਮੈਡਲ ਜਿੱਤਿਆ ਹੈ। ਇਸ ਤੋਂ ਪਹਿਲਾਂ ਉਹ ਅੰਤਰ-ਰਾਸ਼ਟਰੀ ਖੇਡ ਵਿੱਚ 3 ਤਗਮੇ, ਰਾਸ਼ਟਰੀ ਖੇਡਾਂ ਵਿੱਚ 9 ਤਗਮੇ ਅਤੇ ਹੋਰ ਨੈਸ਼ਨਲ ਖੇਡਾਂ ਵਿੱਚ 1 ਤਗਮਾ ਜਿੱਤਿਆ ਹੈ। ਚਰਨਜੀਤ ਸਿੰਘ ਇਸ ਵੇਲੇ ਆਰਮੀ ਵਿਖੇ ਨੌਕਰੀ ਕਰ ਰਿਹਾ ਹੈ। ਉਸ ਨੇ 2016 ਵਿੱਚ ਆਪਣੀ ਖੇਡ ਰੋਇੰਗ ਦੀ ਸ਼ੁਰੂਆਤ ਕੀਤੀ ਸੀ।
ਖ਼ਪਤਕਾਰ ਫ਼ੋਰਮ ਦਾ ਫ਼ੁਰਮਾਨ: ਬਿਜਲੀ ਦੇ ਬਕਾਇਆ ਬਿੱਲਾਂ ਲਈ ਨਵਾਂ ਨਹੀਂ, ਪੁਰਾਣਾ ਮਕਾਨ ਮਾਲਕ ਹੋਵੇਗਾ ਜ਼ਿੰਮੇਵਾਰ
ਹਰਪ੍ਰੀਤ ਬਹਿਣੀਵਾਲ ਨੇ ਦੱਸਿਆ ਕਿ ਆਰਮੀ ਦੀ ਰੋਇੰਗ ਖੇਡ ਟੀਮ ਵਿੱਚ ਚਰਨਜੀਤ ਸਿੰਘ ਦੀ ਕਾਬਲੀਅਤ ਨੂੰ ਦੇਖ ਕੇ ਚੋਣ ਕੀਤੀ ਗਈ ਅਤੇ ਉਹ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਕੇ ਪੰਜਾਬੀਅਤ ਦਾ ਝੰਡਾ ਬੁਲੰਦ ਕਰ ਰਿਹਾ ਹੈ।ਖਿਡਾਰੀ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬੀਆਂ ਅੰਦਰ ਆਪਣੀ ਭਾਸ਼ਾ ਨੂੰ ਲੈ ਕੇ ਕੁਝ ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ ਕੁਝ ਝਿਜਕ ਦੇਖਣ ਨੂੰ ਮਿਲ ਰਹੀ ਹੈ। ਪੰਜਾਬੀ ਭਾਸ਼ਾ ਬੋਲਣ, ਸਲੀਕੇ ਅਤੇ ਵਿਵਹਾਰ ਦੀ ਭਾਸ਼ਾ ਹੈ। ਜਿਸ ਦੇ ਹਰ ਸ਼ਬਦ ਵਿੱਚ ਅਪਣੱਤ ਝਲਕਦੀ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਬਹਿਣੀਵਾਲ ਦਾ ਇਹ ਪੰਜਾਬੀ ਭਾਸ਼ਾ, ਸੇਵਾ ਕਾਰਜ ਸਾਨੂੰ ਅਤੇ ਸਾਡੇ ਕਿਰਦਾਰ ਨੂੰ ਉੱਚਾ ਕਰ ਰਿਹਾ ਹੈ।
ਆਪ ਨੇ ਮੁੱਲਾਂਪੁਰ ਵਿੱਚ ਬਲਾਕ ਪ੍ਰਧਾਨਾਂ ਅਤੇ ਜ਼ਿਲ੍ਹਾ ਇੰਚਾਰਜਾਂ ਲਈ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ
ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਭਾਸ਼ਾ ਪੈਰ ਪਸਾਰ ਰਹੀ ਹੈ। ਹਿੰਦੀ ਸਿਨੇਮਾ ਤੋਂ ਲੈ ਕੇ ਹਾਲੀਵੁੱਡ ਤੱਕ ਦੀਆਂ ਫਿਲਮਾਂ ਤੱਕ ਵੀ ਪੰਜਾਬੀ ਭਾਸ਼ਾ ਨੇ ਵੱਖਰੇ ਰੰਗ ਬੰਨ੍ਹੇ ਹਨ। ਹਰਪ੍ਰੀਤ ਬਹਿਣੀਵਾਲ ਨੇ ਇਨ੍ਹਾਂ ਨੂੰ ਫੱਟੀ ਸਮੇਤ ਪੰਜਾਬੀ ਦਾ ਹੋਰ ਸਾਹਿਤ ਭੇਂਟ ਕੀਤਾ। ਇਸ ਮੌਕੇ ਉੱਥੋਂ ਦੇ ਸਰਕਾਰੀ ਸਕੂਲ ਵਿਖੇ ਪੰਜਾਬੀ ਭਾਸ਼ਾ, ਵਿਗਿਆਨ ਸਾਹਿਤ, ਸਿਹਤ ਸੰਚਾਰ ਅਤੇ ਹੋਰ ਸਮੱਗਰੀ ਵੀ ਬੱਚਿਆਂ ਨੂੰ ਵੰਡੀ ਗਈ। ਉਨ੍ਹਾਂ ਕਿਹਾ ਕਿ ਖਿਡਾਰੀ ਚਰਨਜੀਤ ਸਿੰਘ ਨੇ ਸੰਕਲਪ ਲਿਆ ਹੈ ਕਿ ਉਹ ਇਸ ਬੋਲੀ ਦੇ ਬਲਬੂਤੇ ਅੱਜ ਜਿਸ ਮੁਕਾਮ ਤੇ ਹੈ। ਇਸ ਨੂੰ ਉੱਚਾ ਅਤੇ ਹੋਰ ਵੱਡਾ ਕਰਨ ਲਈ ਪੰਜਾਬੀ ਦਾ ਕਦੇ ਵੀ ਪੱਲਾ ਨਹੀਂ ਚਾਹੀਦਾ।
Share the post "ਹਰਿਆਣਾ-ਪੰਜਾਬ ਦੇ ਬਾਰਡਰ ਸਕੂਲ ਕਲਾਲਵਾਲਾ ਵਿਖੇ ਵਿਦਿਆਰਥੀਆਂ ਨੂੰ ਫੱਟੀ ਅਤੇ ਪੰਜਾਬੀ ਦੀਆਂ ਪੁਸਤਕਾਂ ਭੇਂਟ"