ਖੇਡਾਂ ਖਿਡਾਰੀਆਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਢੁਕਵਾਂ ਮੰਚ: ਪੰਕਜ ਬਾਂਸਲ

Date:

spot_img

ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਹੁੰਦੇ ਹਨ ਆਸ਼ਾਵਾਦੀ : ਜਸਵੀਰ ਸਿੰਘ ਗਿੱਲ
ਬਠਿੰਡਾ, 28 ਅਕਤੂਬਰ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਅਗਵਾਈ ਵਿੱਚ 67 ਵੀਆ ਪੰਜਾਬ ਪੱਧਰੀ ਸਕੂਲੀ ਖੇਡਾਂ ਹਾਕੀ ਵਿੱਚ ਦਿਲਚਸਪ ਮੁਕਾਬਲੇ ਹੋਏ। ਇਹਨਾਂ ਮੁਕਾਬਲਿਆਂ ਵਿੱਚ ਪੰਕਜ ਬਾਂਸਲ ਸਹਾਇਕ ਕਮਿਸ਼ਨਰ ਜਨਰਲ ਬਠਿੰਡਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਉਹਨਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਇਹ ਖੇਡਾਂ ਖਿਡਾਰੀਆਂ ਨੂੰ ਉਨਾਂ ਦੇ ਲੁਕਵੀਂ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨਗੀਆਂ।

ਗੋਲੀਆਂ ਲੱਗਣ ਨਾਲ ਜਖਮੀ ਹੋਏ ਹਰਮਨ ਕੁਲਚਾ ਮਾਲਕ ਦੀ ਹੋਈ ਮੌਤ: ਸਹਿਰ ਵਾਸੀਆਂ ’ਚ ਗੁੱਸੇ ਤੇ ਡਰ ਦਾ ਮਾਹੌਲ

ਤੀਜੇ ਦਿਨ ਦਾ ਉਦਘਾਟਨ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਕੀਤਾ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਖੇਡਾਂ ਵਿੱਚ ਭਾਗ ਲੈਣ ਵਾਲਾ ਮਨੁੱਖ ਜੀਵਨ ਦੀ ਸਮਾਜਕ ਖੇਡ ਖੇਡਣ ਲਈ ਦਲੇਰੀ ਦਾ ਪੱਲਾ ਨਹੀਂ ਛੱਡਦਾ।ਉਹ ਜੀਵਨ ਵਿੱਚ ਹਾਰ ਕੇ ਨਿਰਾਸ਼ ਨਹੀਂ ਹੁੰਦਾ ਸਗੋਂ ਹਮੇਸ਼ਾ ਆਸ਼ਾਵਾਦੀ ਰਹਿੰਦਾ ਹੈ। ਅੱਜ ਹੋਏ ਮੁਕਾਬਲਿਆਂ ਪ੍ਰੀ ਕੁਆਰਟਰ ਵਿੱਚ ਜਲੰਧਰ ਨੇ ਬਰਨਾਲਾ ਨੂੰ 2-0 ਨਾਲ, ਪੰਜਾਬ ਸਪੋਰਟਸ ਇੰਸਟੀਚਿਊਟ ਜਲੰਧਰ ਨੇ ਲੁਧਿਆਣਾ ਨੂੰ 1-0 ਨਾਲ, ਪੰਜਾਬ ਸਪੋਰਟਸ ਇੰਸਟੀਚਿਊਟ ਲੁਧਿਆਣਾ ਨੇ ਸੰਗਰੂਰ ਨੂੰ 4-0 ਨਾਲ, ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਪੰਜਾਬ ਸਪੋਰਟਸ ਇੰਸਟੀਚਿਊਟ ਮੋਹਾਲੀ ਨੇ ਬਠਿੰਡਾ ਨੂੰ 2-1

ਕਲਯੁਗੀ ਨੂੰਹ-ਪੁੱਤ ਦੀ ਮਾਂ ਨੂੰ ਬੇਰਹਿਮੀ ਨਾਲ ਕੁੱਟਦੇ ਦੀ ਵੀਡੀਓ ਵਾਇਰਲ

ਨਾਲ, ਜਲੰਧਰ ਨੇ ਅਮ੍ਰਿਤਸਰ ਨੂੰ ਪੈਨਲਟੀ ਸੂਟ ਰਾਹੀਂ 4-1 ਨਾਲ, ਪੰਜਾਬ ਸਪੋਰਟਸ ਇੰਸਟੀਚਿਊਟ ਜਲੰਧਰ ਨੇ ਫਾਜ਼ਿਲਕਾ ਨੂੰ 4-0 ਨਾਲ, ਪੰਜਾਬ ਸਪੋਰਟਸ ਇੰਸਟੀਚਿਊਟ ਲੁਧਿਆਣਾ ਨੇ ਜਰਖੜ ਅਕੈਡਮੀ ਨੂੰ 2-1 ਨਾਲ ਹਰਾਇਆ। ਸੈਮੀਫਾਈਨਲ ਮੈਚ ਵਿੱਚ ਪੰਜਾਬ ਸਪੋਰਟਸ ਇੰਸਟੀਚਿਊਟ ਜਲੰਧਰ ਨੇ ਪੈਨਲਟੀ ਸੂਟ ਰਾਹੀਂ ਪੰਜਾਬ ਸਪੋਰਟਸ ਇੰਸਟੀਚਿਊਟ ਮੋਹਾਲੀ ਨੂੰ 4-3 ਨਾਲ, ਪੰਜਾਬ ਸਪੋਰਟਸ ਇੰਸਟੀਚਿਊਟ ਲੁਧਿਆਣਾ ਨੇ ਜਲੰਧਰ ਨੂੰ 3-0 ਨਾਲ ਹਰਾਇਆ।

ਵਿਧਾਇਕ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਐਸ.ਐਸ.ਪੀ ਕੋਲ ਕੀਤੀ ਸਿਕਾਇਤ

ਇਸ ਮੌਕੇ ਹੋਰਨਾਂ ਤੋ ਇਲਾਵਾ ਅਬਜਰਵਰ ਦਵਿੰਦਰ ਸਿੰਘ, ਮੁੱਖ ਅਧਿਆਪਕ ਰਮਨਦੀਪ ਕੌਰ,ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਹਰਮੰਦਰ ਸਿੰਘ ਗੁਲਾਬਗੜ, ਲੈਕਚਰਾਰ ਕੁਲਵੀਰ ਸਿੰਘ, ਗੁਰਪ੍ਰੀਤ ਸਿੰਘ,ਰਹਿੰਦਰ ਸਿੰਘ, ਜਗਮੋਹਨ ਸਿੰਘ, ਗੁਰਿੰਦਰ ਜੀਤ ਸਿੰਘ, ਰਣਧੀਰ ਸਿੰਘ, ਭੁਪਿੰਦਰ ਸਿੰਘ ਤੱਗੜ, ਗੁਰਲਾਲ ਸਿੰਘ, ਰਮਨਦੀਪ ਸਿੰਘ ਰਾਜਿੰਦਰ ਸ਼ਰਮਾ, ਗੁਰਪ੍ਰੀਤ ਸਿੰਘ, ਰਾਜਵੰਤ ਸਿੰਘ, ਅਨਮੋਲ,ਰਾਜੇਸ਼ ਕੁਮਾਰ ਪਟਿਆਲਾ, ਸੁਖਦੀਪ ਕੌਰ,ਸਿਕੰਦਰ ਸਿੰਘ, ਕਰਮਜੀਤ ਕੌਰ,ਬੇਅੰਤ ਕੌਰ ਹਾਜ਼ਰ ਸਨ।

 

spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...

ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 3,824.87...