ਮਾਮਲਾ 14 ਨੂੰ ਲੱਗੇ ਕਿਸਾਨ ਮੇਲੇ ’ਚ ਵਿਧਾਇਕ ਦਾ ਸੱਦਾ ਪੱਤਰ ਵਿਚੋਂ ਨਾਂ ਕੱਟਣ ਦਾ
ਬਠਿੰਡਾ, 28 ਅਕਤੂਬਰ (ਅਸ਼ੀਸ਼ ਮਿੱਤਲ) : ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਐਸ.ਐਸ.ਪੀ ਕੋਲ ਸਿਕਾਇਤ ਕੀਤੀ ਹੈ। ਵਿਧਾਇਕ ਦਾ ਦੋਸ਼ ਹੈ ਕਿ ਉਸਦੇ ਨਾਲ ਅਨੁਸੂਚਿਤ ਜਾਤੀ ਦਾ ਹੋਣ ਕਾਰਨ ਦੁਰਵਿਵਹਾਰ ਕੀਤਾ ਜਾ ਰਿਹਾ। ਈਮੇਲ ਰਾਹੀਂ ਐਸ.ਐਸ.ਪੀ ਨੂੰ ਭੇਜੀ ਸਿਕਾਇਤ ਵਿਚ ਡੀਸੀ ਸ਼ੌਕਤ ਅਹਿਮਦ ਪਰ੍ਹੇ ਵਿਰੁਧ ਐਸ.ਸੀ/ਐਸ.ਟੀ ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
ਵਿਪਨ ਮਿੱਤੂ ਬਣੇ ਕਾਂਗਰਸ ਬਲਾਕ ਬਠਿੰਡਾ-2 ਦੇ ਐਕਟਿੰਗ ਪ੍ਰਧਾਨ
ਵਿਧਾਇਕ ਅਮਿਤ ਰਤਨ ਨੇ ਅਪਣੀ ਸਿਕਾਇਤ ਵਿਚ ਦਾਅਵਾ ਕੀਤਾ ਹੈ ਕਿ ਬਠਿੰਡਾ ਵਿਖੇ 14 ਅਕਤੂਬਰ ਨੂੰ ਲਗਾਏ ਗਏ ਖੇਤੀ ਮੇਲੇ ਲਈ ਪਹਿਲਾਂ ਛਪਵਾਏ ਗਏ ਸੱਦਾ ਪੱਤਰਾਂ ਵਿਚ ਉਸਦਾ ਨਾਮ ਸੀ ਪ੍ਰੰਤੂ ਬਾਅਦ ਵਿਚ ਜਾਣਬੁੱਝ ਕੇ ਉਸਦਾ ਨਾਮ ਕੱਟ ਦਿੱਤਾ ਗਿਆ ਅਤੇ ਨਵੇਂ ਕਾਰਡ ਛਪਵਾ ਲਏ ਗਏ, ਜਿਸ ਵਿਚ ਉਸਦਾ ਨਾਮ ਨਹੀਂ ਸੀ। ਜਿਸਤੋਂ ਸਾਫ਼ ਜਾਹਰ ਹੁੰਦਾ ਹੈ ਕਿ ਉਸਦੇ ਨਾਲ ਪ੍ਰਸਾਸਨਿਕ ਅਧਿਕਾਰੀ ਭੇਦ ਭਾਵ ਕਰ ਰਹੇ ਹਨ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਖੇਤੀ ਮੇਲੇ ਦੇ ਕਾਰਡ ਨਹੀਂ ਛਪਵਾਏ ਗਏ ਅਤੇ ਇਹ ਮਾਮਲਾ ਖੇਤੀਬਾੜੀ ਵਿਭਾਗ ਨਾਲ ਸਬੰਧਤ ਹੈ। ਇਸਤੋਂ ਇਲਾਵਾ ਉਹ ਹਮੇਸ਼ਾ ਜ਼ਿਲ੍ਹੇ ਨਾਲ ਸਬੰਧਤ ਚੁਣੇ ਹੋਏ ਨੁਮਾਇੰਦਿਆਂ ਦਾ ਪੂਰਾ ਸਨਮਾਨ ਕਰਦੇ ਹਨ। ਵਿਧਾਇਕ ਅਮਿਤ ਰਤਨ ਵਲੋਂ ਅਪਣੇ ਦਲਿਤ ਹੋਣ ਕਾਰਨ ਕੀਤੇ ਜਾ ਰਹੇ ਭੇਦਭਾਵ ਦੇ ਦਾਅਵੇ ਨੂੰ ਵੀ ਉਨ੍ਹਾਂ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਜ਼ਿਲ੍ਹੇ ਦੇ ਭੁੱਚੋਂ ਰਾਖਵਾਂ ਹਲਕੇ ਨਾਲ ਸਬੰਧਤ ਵਿਧਾਇਕ ਨੂੰ ਸੱਦਾ ਪੱਤਰ ਵਿਚ ਸ਼ਾਮਿਲ ਨਾ ਕੀਤਾ ਜਾਂਦਾ।
ਖ਼ਪਤਕਾਰ ਫ਼ੋਰਮ ਦਾ ਫ਼ੁਰਮਾਨ: ਬਿਜਲੀ ਦੇ ਬਕਾਇਆ ਬਿੱਲਾਂ ਲਈ ਨਵਾਂ ਨਹੀਂ, ਪੁਰਾਣਾ ਮਕਾਨ ਮਾਲਕ ਹੋਵੇਗਾ ਜ਼ਿੰਮੇਵਾਰ
ਗੌਰਤਲਬ ਹੈ ਕਿ ਖੇਤੀ ਭਵਨ ਬਠਿੰਡਾ ਵਿਖੇ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦੇ ਛਪਵਾਏ ਗਏ ਦੋ ਸੱਦਾ ਪੱਤਰਾਂ ਨੂੰ ਲੈ ਕੇ ਪਹਿਲਾਂ ਵੀ ਕਾਫ਼ੀ ਚਰਚਾ ਹੋ ਚੁੱਕੀ ਹੈ। ਇਸ ਮੇਲੇ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਪੁੱਜਣਾ ਸੀ ਪ੍ਰੰਤੂ ਉਹ ਕਿਸੇ ਕਾਰਨ ਹਾਜ਼ਰ ਨਹੀਂ ਹੋਏ ਸਨ। ਉਂਝ ਮੇਲੇ ਦੌਰਾਨ ਹਲਕਾ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ, ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ, ਹਲਕਾ ਭੁੱਚੋ ਤੋਂ ਮਾਸਟਰ ਜਗਸੀਰ ਸਿੰਘ ਤੋਂ ਇਲਾਵਾ ਕਈ ਚੇਅਰਮੈਨ ਸਹਿਤ ਉੱਚ ਅਧਿਕਾਰੀ ਵੀ ਪੁੱਜੇ ਹੋਏ ਸਨ।