ਮੁੱਖ ਮੰਤਰੀ 1 ਨਵੰਬਰ ਦੀ ਬਹਿਸ ਦਾ ਏਜੰਡਾ ਭਲਕੇ ਦੁਪਹਿਰ ਤੱਕ ਸਪਸ਼ਟ ਕਰਨ: ਅਕਾਲੀ ਦਲ

Date:

spot_img

ਚੰਡੀਗੜ੍ਹ, 29 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਖਿਆ ਕਿ ਉਹ 1 ਨਵੰਬਰ ਨੂੰ ਉਹਨਾਂ ਵੱਲੋਂ ਰੱਖੀ ਬਹਿਸ ਦਾ ਏਜੰਡਾ ਭਲਕੇ ਦੁਪਹਿਰ 1.00 ਵਜੇ ਤੱਕ ਸਪਸ਼ਟ ਕਰਨ ਕਿਉਂਕਿ ਹਾਲੇ ਤੱਕ ਬਹਿਸ ਲਈ ਕੋਈ ਏਜੰਡਾ ਤੈਅ ਨਹੀਂ ਕੀਤਾ ਗਿਆ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਸਾਹਮਣੇ ਇਸ ਵੇਲੇ ਸੁਪਰੀਮ ਕੋਰਟ ਦਾ ਉਹ ਤਾਜ਼ਾ ਫੈਸਲਾ ਹੈ ਜਿਸ ਰਾਹੀਂ ਉਸਨੇ ਪੰਜਾਬ ਸਰਕਾਰ ਨੂੰ ਸਤਲੁਜ ਯਮੁਨਾਲਿੰਕ ਨਹਿਰ ਨਿਸ਼ਚਿਤ ਸਮੇਂ ਵਿਚ ਪੂਰੀ ਕਰਨ ਦੀ ਹਦਾਇਤ ਕੀਤੀ ਹੈ।

ਆਮ ਆਦਮੀ ਪਾਰਟੀ ਦੇ ਅਧਿਕਾਰਤ ਹੈਂਡਲ ਤੋਂ 1 ਨਵੰਬਰ ਦੀ ਬਹਿਸ ਦਾ ਟੀਜ਼ਰ ਜਾਰੀ

ਉਹਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਇਸਦੇ ਵਿਰੋਧ ਵਾਸਤੇ ਸਾਂਝੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਵਾਸਤੇ ਚੰਗਾ ਹੋਵੇਗਾ ਕਿ ਜੇਕਰ ਧਿਆਨ ਸਿਰਫ ਕਿਸੇ ਵੀ ਕੀਮਤ ’ਤੇ ਪੰਜਾਬੀ ਦੇ ਦਰਿਆਈ ਪਾਣੀਆਂ ਦੀ ਰਾਖੀ ਤੱਕ ਸੀਮਤ ਰਹੇ। ਹੋਰ ਮੁੱਦੇ ਵੱਖਰੀ ਤਾਰੀਕ ਨੂੰ ਵਿਚਾਰੇ ਜਾ ਸਕਦੇ ਹਨ।ਇਹਨਾਂ ਆਗੂਆਂ ਨੇ ਕਿਹਾ ਕਿ ਸੂਬੇ ਅਤੇ ਇਸਦੇ ਕਿਸਾਨਾਂ ਲਈ ਮੁੱਦੇ ਦੀ ਅਹਿਮੀਅਤ ਦਾ ਧਿਆਨ ਵਿਚ ਰੱਖਦਿਆਂ ਐਡਵਾਂਸ ਵਿਚ ਵਿਸਥਾਰਿਤ ਰਣਨੀਤੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਦਰਮਿਆਨ ਫੌਰੀ ਮੀਟਿੰਗ ਹੋਣੀ ਚਾਹੀਦੀ ਹੈ ਤਾਂ ਜੋ ਏਜੰਡਾ ਤੇ ਹੋਰ ਬਾਰੀਕੀਆਂ ਵਿਸਥਾਰ ਨਾਲ ਤੈਅ ਕੀਤੀਆਂ ਜਾ ਸਕਣ।

LEAVE A REPLY

Please enter your comment!
Please enter your name here

spot_img

Share post:

Popular

More like this
Related

ਬਠਿੰਡਾ ‘ਚ ‘ਆਪ’ ਦਾ ਸ਼ਕਤੀ ਪ੍ਰਦਰਸ਼ਨ ਅੱਜ ; ਕੇਜ਼ਰੀਵਾਲ ਤੇ ਭਗਵੰਤ ਮਾਨ ਕੱਢਣਗੇ ਰੋਡ ਸ਼ੋਅ

👉ਬਠਿੰਡਾ ਸ਼ਹਿਰ 'ਚ ਆਪ ਨੂੰ ਮਿਲੀ ਵੱਡੀ ਜਿੱਤ ਦੇ...