ਅਮਿਤ ਸ਼ਾਹ ਨੇ ਜਗਦੀਪ ਸਿੰਘ ਨਕੱਈ ਨੂੰ ਰਾਸ਼ਟਰੀ ਬੀਜ ਉਤਪਾਦਨ ਦੇ ਸੈਮੀਨਾਰ ਦੌਰਾਨ ਕੀਤਾ ਸਨਮਾਨਿਤ

Date:

spot_img

ਬੀਜ ਉਤਪਾਦਨ ਨੀਤੀ ਨੂੰ ਹਰ ਛੋਟੇ ਵੱਡੇ ਜਿਮੀਂਦਾਰ ਨਾਲ ਜੋੜਨਗੇ ਨਕੱਈ, ਖੇਤੀ ਨੂੰ ਮਿਲੇਗਾ ਵੱਡਾ ਹੁਲਾਰਾ
ਨਵੀਂ ਦਿੱਲੀ, 29 ਅਕਤੂਬਰ: ਬੀਜ ਉਤਪਾਦਨ ਵਿੱਚ ਪੰਜਾਬ ਦੇ ਜਿਲਾ ਬਠਿੰਡਾ ਦੇ ਰਾਮਪੁਰਾ ਫੂਲ ਏਰੀਏ ਵਿੱਚ ਆਲੂ, ਟਮਾਟਰ ਅਤੇ ਹੋਰ ਪ੍ਰਕਾਰ ਦੀਆਂ ਫਸਲਾਂ ਉਗਾਉਣ ਤੇ ਬੀਜ ਉਤਪਾਦਨ ਨੂੰ ਹੱਲਾਸ਼ੇਰੀ ਦੇਣ ਲਈ ਨਵੀਂ ਦਿੱਲੀ ਵਿਗਿਆਨ ਭਵਨ ਵਿਖੇ ਉੱਨਤ ਤੇ ਪਰੰਪਰਾਗਤ ਬੀਜ ਉਤਪਾਦਨ ਤੇ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਵਿਚ ਕੇਂਦਰ ਸਰਕਾਰ ਦੇ ਇਫਕੋ ਵਿਭਾਗ ਦੇ ਡਾਇਰੈਕਟਰ, ਭਾਜਪਾ ਪੰਜਾਬ ਦੇ ਉੱਪ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਪੁਲਿਸ ਨੇ ਕਾਰੋਬਾਰੀ ਦੇ ਕਾਤਲਾਂ ਦੀ ਸੂਹ ਦੇਣ ‘ਤੇ ਰੱਖਿਆ 2 ਲੱਖ ਦਾ ਇਨਾਮ

ਇਸ ਸਮਾਗਮ ਦੌਰਾਨ ਉਹਨਾਂ ਨੂੰ ਮਾਨਮੱਤਾ ਸਨਮਾਨ ਕੇਂਦਰੀ ਗ੍ਰਹਿ ਅਤੇ ਸਹਿਰਕਾਰਿਤਾ ਮੰਤਰੀ ਅਤੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਮਿਤ ਸ਼ਾਹ ਵਲੋਂ ਦਿੱਤਾ ਗਿਆ। ਇਸ ਮੌਕੇ ਕੇਂਦਰੀ ਰਾਜ ਸਹਿਕਾਰਤਾ ਮੰਤਰੀ ਬੀ. ਐੱਲ ਵਰਮਾ, ਕੇਂਦਰੀ ਕੈਬਨਿਟ ਸੈਕਟਰੀ, ਖੇਤੀਬਾੜੀ ਅਤੇ ਕੈਬਨਿਟ ਸੈਕਟਰੀ ਕੋਆਪਰੇਟਿਵ, ਸਹਿਕਾਰਤਾ ਵਿਭਾਗ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਸੈਮੀਨਾਰ ਵਿੱਚ ਕੇਂਦਰ ਸਰਕਾਰ ਦੀ ਨਵੀਂ ਬੀਜ ਸਹਿਕਾਰਤਾ ਨੀਤੀ ਲੋਕ ਅਰਪਣ ਕੀਤੀ ਗਈ, ਜਿਸ ਤਹਿਤ ਛੋਟਾ ਜਿਮੀਂਦਾਰ ਵੀ ਬੀਜ ਦਾ ਉਤਪਾਦਨ ਕਰਕੇ ਚੰਗੀ ਕਮਾਈ ਕਰ ਸਕੇਗਾ।

ਪੰਜਾਬ ਦੇ ਕਾਰੋਬਾਰੀਆਂ ਵਿੱਚ ਸਹਿਮ ਦਾ ਮਾਹੌਲ: ਬਲਕੌਰ ਸਿੱਧੂ

ਜਗਦੀਪ ਸਿੰਘ ਨਕਈ ਨੇ ਕਿਹਾ ਕਿ ਕੇਂਦਰ ਸਰਕਾਰ ਨਵੀਂ ਬੀਜ ਸਹਿਕਾਰਤਾ ਨੀਤੀ ਤਹਿਤ ਛੋਟੇ ਜ਼ਿੰਮੀਦਾਰਾ ਨੂੰ ਉਤਸ਼ਾਹਿਤ ਤੇ ਤਕੜਾ ਕਰਨ ਲਈ ਇਹ ਨੀਤੀ ਲੈ ਕੇ ਆਈ ਹੈ, ਜਿਸ ਤਹਿਤ ਹਰ ਛੋਟਾ-ਵੱਡਾ ਜ਼ਿੰਮੀਦਾਰ ਅਤੇ ਖੇਤੀ ਨਾਲ ਜੁੜਿਆ ਕੋਈ ਵੀ ਵਿਅਕਤੀ ਬੀਜ ਦਾ ਉਤਪਾਦਨ ਕਰਕੇ ਚੰਗੀ ਕਮਾਈ ਕਰ ਸਕੇਗਾ। ਜਗਦੀਪ ਸਿੰਘ ਨਕਈ ਨੇ ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ. ਨੱਢਾ, ਵਿਜੈ ਰੂਪਾਨੀ, ਦਲੀਪ ਸਿੰਘਾਨੀ,ਯੂ ਐੱਸ ਅਵਸਥੀ, ਗਜੇਂਦਰ ਸਿੰਘ ਸ਼ੇਖਾਵਤ , ਇਕਬਾਲ ਸਿੰਘ ਲਾਲਪੁਰਾ, ਡੀ.ਐੱਲ ਵਰਮਾ ਆਦਿ ਦਾ ਧੰਨਵਾਦ ਕੀਤਾ।

 

spot_img
spot_img

Share post:

Popular

More like this
Related

ਕਿਸਾਨਾਂ ਦੀ ਅਨੋਖੀ ਮੰਗ, CM ਲੱਭ ਕੇ ਦੇਣ ਲਾੜੀ..!

ਵਿਆਹ ਲਈ ਸਰਕਾਰ ਕੋਲੋਂ ਨੌਕਰੀ, ਪੈਸੇ ਜਾਂ ਘਰ ਦੀ...

ਪੰਜਾਬ ਦੇ ਇਸ ਜ਼ਿਲ੍ਹੇ ‘ਚ ਪੰਜ ਜਾਂ ਵੱਧ ਲੋਕਾਂ ਦੇ ਇਕੱਠ ’ਤੇ ਲੱਗੀ ਪਾਬੰਦੀ

ਜੇ ਤੁਸੀਂ ਮਾਨਸਾ ਜ਼ਿਲ੍ਹੇ ਵਿੱਚ ਰਹਿੰਦੇ ਹੋ ਤਾਂ ਇਹ...