ਬਠਿੰਡਾ ਦੇ ਖੇਤੀ ਭਵਨ ਅੱਗੇ ਲਗਾਇਆ ਧਰਨਾ
ਬਠਿੰਡਾ, 31 ਅਕਤੂਬਰ: ਪਰਾਲੀ ਦੇ ਮੁੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਅਗਵਾਹੀ ਵਿੱਚ ਖੇਤੀਬਾੜੀ ਚੀਫ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਬੋਲਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਗਰੀਨ ਟਰਬਿਊਨਲ ਦਾ ਫੈਸਲਾ ਹੈ ਕਿ ਪ੍ਰਦੂਸ਼ਣ ਨੂੰ ਖਤਮ ਕੀਤਾ ਜਾਵੇ ਅਤੇ ਨਾਲ ਦੀ ਨਾਲ ਹੀ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਹੈ ਕਿ ਕਿਸਾਨਾਂ ਨੂੰ ਪਰਾਲੀ ਬਾਹਰ ਕੱਢਣ ਲਈ ਸਹਾਇਤਾ ਘੱਟੋ ਘੱਟ 2500 ਰੂਪੈ ਏਕੜ ਦਿੱਤੀ ਜਾਵੇ, ਜਦ ਕਿ ਸਰਕਾਰਾਂ ਕਿਸਾਨਾਂ ਨੂੰ ਬਿਨਾਂ ਸਹਾਇਤਾ ਦਿੱਤਿਆਂ ਕਿਸਾਨਾਂ ‘ਤੇ ਪਰਚੇ ਦਰਜ ਕੀਤੇ ਜਾ ਰਹੇ ਹਨ।ਇਸੇ ਤਰ੍ਹਾਂ ਕਿਸਾਨਾਂ ਵੱਲੋਂ ਆਪਣੀ ਰਾਖੀ ਲਈ ਲਏ ਅਸਲਾ ਲਾਇਸੰਸ ਰੱਦ ਕੀਤੇ ਜਾ ਰਹੇ ਹਨ,ਰੈਡ ਐਂਟਰੀਆਂ ਕੀਤੀਆਂ ਜਾ ਰਹੀਆਂ ਹਨ।
ਮਨਪ੍ਰੀਤ ਬਾਦਲ ਹੋਏ ਵਿਜੀਲੈਂਸ ਦੇ ਸਾਹਮਣੇ ਪੇਸ਼
ਦੂਜੇ ਪਾਸੇ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਪਰਾਲੀ ਸਾਂਭਣ ਲਈ ਵੇਲਣ ਮਸ਼ੀਨਾਂ ਅਤੇ ਦੂਸਰੇ ਸੰਦ ਵੱਡੀ ਪੱਧਰ ਤੇ ਕਿਸਾਨਾਂ ਨੂੰ ਦਿੱਤੇ ਗਏ ਹਨ, ਜਦ ਕਿ ਸੱਚਾਈ ਇਹ ਹੈ ਕਿ ਦੋ ਪਿੰਡਾਂ ਮਗਰ ਸਿਰਫ਼ ਇੱਕ ਗੱਠਾ ਬੰਨਣ ਵਾਲੀ ਮਸ਼ੀਨ ਜੋ ਕਿ ਬਹੁਤ ਘੱਟ ਹੈ। ਇਸ ਤਰ੍ਹਾਂ ਤਾਂ ਕਿਸਾਨ ਦੋ ਮਹੀਨਿਆਂ ਵਿੱਚ ਵੀ ਕਣਕ ਦੀ ਬਜਾਈ ਪੂਰੀ ਨਹੀਂ ਕਰ ਸਕਣਗੇ ਅਤੇ ਜਿੱਥੋਂ ਤੱਕ ਦੂਸਰੇ ਸੰਦਾਂ ਦਾ ਮਸਲਾ ਹੈ ਉਹਨਾਂ ਨੂੰ ਚਲਾਉਣ ਦੇ ਲਈ ਘੱਟੋ ਘੱਟ 65 ਤੋਂ 70 ਹਾਰਸ ਪਾਵਰ ਦੇ ਟਰੈਕਟਰ ਦੀ ਲੋੜ ਹੁੰਦੀ ਹੈ ਜੋ ਕਿ ਸਿਰਫ 5 ਤੋਂ 7% ਕਿਸਾਨਾਂ ਕੋਲ ਹੀ ਹਨ! ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਰਵਈਏ ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਨੂੰ ਖੱਜਲ ਖੁਆਰ ਤੰਗ ਪ੍ਰੇਸਾਨ ਕਰਕੇ ਖੇਤਾਂ ਵਿੱਚੋਂ ਬਾਹਰ ਕਰਕੇ ਕਾਰਪੋਰੇਟ ਘਰਾਣਿਆਂ ਦੇ ਅਧੀਨ ਸਾਡੇ ਖੇਤ ਕਰਨੇ ਚਾਹੁੰਦੀਆਂ ਹਨ।
ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਟਰੈਕਟਰਾਂ ਅਤੇ ਹੋਰ ਖੇਤੀ ਸੰਦਾਂ ਨਾਲ ਖਤਰਨਾਕ ਸਟੰਟ ਕਰਨ ‘ਤੇ ਮੁਕੰਮਲ ਪਾਬੰਦੀ ਦਾ ਐਲਾਨ
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਸੱਚ ਮੁੱਚ ਹੀ ਪਰਾਲੀ ਦਾ ਪੱਕਾ ਹੱਲ ਚਾਹੁੰਦੀਆਂ ਹਨ ਤਾਂ ਸਾਰੀਆਂ ਫਸਲਾਂ ਉੱਪਰ ਡਾਕਟਰ ਐਮਐਸ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਰੇਟ ਤੈਅ ਕਰ ਦਿੱਤੇ ਜਾਣ, ਕਿਸਾਨ ਝੋਨੇ ਦੀ ਫਸਲ ਛੱਡਣ ਲਈ ਤਿਆਰ ਬੈਠੇ ਹਨ, ਝੋਨੇ ਦੀ ਫਸਲ ਹੀ ਨਾ ਰਹੀ ਤਾਂ ਪਰਾਲੀ ਦਾ ਮਸਲਾ ਹੀ ਖਤਮ ਹੋ ਜਾਣਾ ਹੈ। ਇਸ ਮੌਕੇ ਧਰਨੇ ਨੂੰ ਕਿਸਾਨ ਆਗੂ ਜੋਧਾ ਸਿੰਘ ਨੰਗਲਾ, ਮੁਖਤਿਆਰ ਸਿੰਘ ਕੁਬੇ, ਰਣਜੀਤ ਸਿੰਘ ਜੀਦਾ, ਗੁਰਮੇਲ ਸਿੰਘ ਲਹਿਰਾ, ਅੰਗਰੇਜ਼ ਸਿੰਘ ਕਲਿਆਣ, ਮਹਿਮਾ ਸਿੰਘ ਚੱਠੇਵਾਲਾ, ਬਲਵਿੰਦਰ ਸਿੰਘ ਜੋਧਪੁਰ, ਸੁਖਦੇਵ ਸਿੰਘ ਫੂਲ, ਗੁਰਜੰਟ ਸਿੰਘ ਕੋਠਾ ਗੁਰੂ, ਜਸਬੀਰ ਸਿੰਘ ਗਹਿਰੀ, ਭੋਲਾ ਸਿੰਘ ਕੋਟੜਾ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।