ਅਰਸ਼ ਡਾਲਾ ਗੈਂਗ ਨਾਲ ਸਬੰਧਤ ਹਨ ਬਦਮਾਸ਼, ਕੱਲ ਹੀ ਡਾਲਾ ਗਰੁੱਪ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਲਈ ਸੀ ਜਿੰਮੇਵਾਰੀ
ਮੁਹਾਲੀ, 1 ਨਵੰਬਰ (ਅਸ਼ੀਸ਼ ਮਿੱਤਲ) : ਲੰਘੀ 28 ਅਕਤੂਬਰ ਦੀ ਸ਼ਾਮ ਨੂੰ ਬਠਿੰਡਾ ਦੀ ਮਾਲ ਰੋਡ ’ਤੇ ਸਥਿਤ ਇੱਕ ਕੁਲਚਾ ਵਪਾਰੀ ਹਰਜਿੰਦਰ ਜੌਹਲ ਉਰਫ਼ ਮੇਲਾ ਦੇ ਹੋਏ ਕਤਲ ਕਾਂਡ ਦਾ ਮੁੱਖ ਕਾਤਲ ਪੁਲਿਸ ਨੇ ਬੁੱਧਵਾਰ ਨੂੰ ਦੇਰ ਸ਼ਾਮ ਜੀਰਕੁਪਰ ਦੇ ਇੱਕ ਹੋਟਲ ਵਿਚ ਹੋਏ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਹੈ। ਮੋਹਾਲੀ ਪੁਲਿਸ ਤੇ ਐਸ.ਓ.ਐਸ ਟੀਮ ਵਲੋਂ ਮਿਲਕੇ ਕੀਤੇ ਇਸ ਸਾਂਝੇ ਅਪਰੇਸ਼ਨ ਦੌਰਾਨ ਕਾਬੂ ਕੀਤੇ ਗਏ ਤਿੰਨ ਬਦਮਾਸ਼ਾਂ ਦਾ ਸਬੰਧ ਗੈਂਗਸਟਰ ਅਰਸ਼ ਡਾਲਾ ਗਰੁੱਪ ਨਾਲ ਦਸਿਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਸੂਬਾ ਸਰਕਾਰ ਦੀਆਂ ਉਪਲਬਧੀਆਂ ਪੜਾਅਵਾਰ ਗਿਣਾਈਆਂ
ਬੀਤੇ ਕੱਲ ਹੀ ਅਰਸ਼ ਡਾਲਾ ਦੇ ਨਾਂ ਹੇਠ ਸੋਸਲ ਮੀਡੀਆ ਉਪਰ ਪਾਈ ਇੱਕ ਪੋਸਟ ਵੀ ਵਾਈਰਲ ਹੋਈ ਸੀ, ਜਿਸ ਵਿਚ ਹਰਜਿੰਦਰ ਜੌਹਲ ਉਰਫ਼ ਮੇਲੇ ਦੇ ਕਤਲ ਦੀ ਜਿੰਮੇਵਾਰੀ ਲੈਂਦਿਆਂ ਇਸਦੇ ਪਿੱਛੇ ਬਠਿੰਡਾ ਦੀ ਮਲਟੀਸਟੋਰੀ ਪਾਰਕਿੰਗ ਦੇ ਵਿਵਾਦ ਨੂੰ ਜਿੰਮੇਵਾਰ ਠਹਿਰਾਇਆ ਸੀ। ਪੁਲਿਸ ਇਸ ਪੋਸਟ ਤੋਂ ਬਾਅਦ ਪੂਰੀ ਸਰਗਰਮੀ ਨਾਲ ਲੱਗੀ ਹੋਈ ਸੀ। ਉਧਰ ਇਸ ਮੁਕਾਬਲੇ ਦੌਰਾਨ ਜਖਮੀ ਹੋਏ ਇੱਕ ਨੌਜਵਾਨ ਦੀ ਪਹਿਚਾਣ ਲਵਜੀਤ ਉਰਫ਼ ਲਵੀ ਦੇ ਤੌਰ ’ਤੇ ਹੋਈ ਹੈ। ਲਵੀ ਦੇ ਬਾਰੇ ਪਤਾ ਚੱਲਿਆ ਹੈ ਕਿ ਉਸਨੇ ਹੀ ਮੇਲੇ ਦੇ ਉਪਰ ਤਾਬੜਤੋੜ ਗੋਲੀਆਂ ਚਲਾ ਕੇ ਉਸਨੂੰ ਕਤਲ ਕਰ ਦਿੱਤਾ ਸੀ। ਇਸ ਮੁਕਾਬਲੇ ਵਿਚ ਪੰਜਾਬ ਪੁਲਿਸ ਦਾ ਇੱਕ ਡੀਐਸਪੀ ਤੇ ਇੱਕ ਐਸ.ਐਚ.ਓ ਵੀ ਜਖਮੀ ਹੋ ਗਿਆ।
ਇਸ ਦੌਰਾਨ ਪੁਲਿਸ ਨੇ ਲਵੀ ਸਹਿਤ ਤਿੰਨ ਨੌਜਵਾਨਾਂ ਨੂੰ ਹੋਟਲ ਵਿਚੋਂ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਹੈ, ਜਿੰਨ੍ਹਾਂ ਦੀ ਪਹਿਚਾਣ ਲਵੀ ਤੋਂ ਇਲਾਵਾ ਪਰਮਜੀਤ ਸਿੰਘ ਪੰਮਾ ਵਾਸੀ ਚੀਮਾ ਅਤੇ ਕਮਲਜੀਤ ਸਿੰਘ ਵਾਸੀ ਮਾਨਸਾ ਦੇ ਤੌਰ ਹੋਈ ਹੈ। ਲਵੀ ਨੂੰ ਪੁਲਿਸ ਵਲੋਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੁਹਾਲੀ ਦੇ ਐਸ.ਪੀ ਸਹਿਤ ਬਠਿੰਡਾ ਦੇ ਐਸ.ਐਸ.ਪੀ ਨੇ ਵੀ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮਾਮਲੇ ਦੀ ਹਾਲੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਐਸ.ਐਸ.ਪੀ ਖੁਰਾਣਾ ਮੁਤਾਬਕ ਪੰਮਾ ਵੀ ਬਠਿੰਡਾ ਪੁਲਿਸ ਨੂੰ ਲੋੜੀਦਾ ਹੈ ਤੇ ਉਸਦੇ ਵਿਰੁਧ ਵੀ ਰਾਮਾ ਥਾਣੇ ਵਿਚ ਪਰਚਾ ਦਰਜ਼ ਹੈ।
“ਕੌਣ ਦਰਦੀ ਕੌਣ ਗ਼ੱਦਾਰ, ਅੱਜ ਸਾਰਾ ਹਿਸਾਬ ਕਰਨਾ ਸੀ…” , CM ਮਾਨ ਨੇ ਸਾਂਝੀ ਕੀਤੀ ਪੋਸਟ
ਉਨ੍ਹਾਂ ਦਸਿਆ ਕਿ ਬਠਿੰਡਾ ਤੋਂ ਪੁਲਿਸ ਟੀਮ ਜੀਰਕਪੁਰ ਲਈ ਰਵਾਨਾ ਹੋ ਗਈਆਂ ਹਨ ਤੇ ਜਲਦੀ ਹੀ ਹੋਰ ਖੁਲਾਸੇ ਹੋ ਸਕਦੇ ਹਨ। ਦਸਣਾ ਬਣਦਾ ਹੈ ਕਿ 28 ਅਕਤੂਬਰ ਨੂੰ ਅਪਣੇ ਢਾਬੇ ਨੁਮਾ ਹਰਮਨ ਅੰਮ੍ਰਿਤਸਰੀ ਕੁਲਚਾ ਰੈਂਸਟੋਰੈਂਟ ਦੇ ਬਾਹਰ ਬੈਠੇ ਹਰਜਿੰਦਰ ਜੌਹਲ ਉਰਫ਼ ਮੇਲਾ ਦਾ ਸ਼ਾਮ ਕਰੀਬ ਸਾਢੇ ਪੰਜ ਵਜੇਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀ। ਅੱਜ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕੀਤੇ ਲਵੀ ਬਾਰੇ ਕਿਹਾ ਜਾ ਰਿਹਾ ਹੈ ਕਿ ਇਸਨੇ ਹੀ ਮੇਲੇ ਉਪਰ ਤਾਬੜਤੋੜ ਗੋਲੀਆ ਚਲਾਈਆਂ ਸਨ। ਜਦੋਂਕਿ ਇਸਦੇ ਨਾਲ ਮੋਟਰਸਾਈਕਲ ਚਲਾਉਣ ਵਾਲੇ ਨੌਜਵਾਨ ਬਾਰੇ ਹਾਲੇ ਤੱਕ ਕੁੱਝ ਪਤਾ ਨਹੀਂ ਚੱਲ ਰਿਹਾ ਹੈ।
ਕਾਤਲ ਕਾਬੂ, ਪਰ ਕਤਲ ਦੇ ਕਾਰਨਾਂ ਬਾਰੇ ‘ਰਹੱਸ’ ਬਰਕਰਾਰ
ਮੁਹਾਲੀ : ਬੇਸ਼ੱਕ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇੰਨ੍ਹਾਂ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਨਾਲ ਬਠਿੰਡਾ ਦੇ ਬਹੁਚਰਚਿਤ ਕਤਲ ਕਾਂਡ ਦਾ ਪਰਦਾਫ਼ਾਸ ਹੋ ਗਿਆ ਹੈ ਪ੍ਰੰਤੂ ਹਾਲੇ ਤੱਕ ਇਸ ਕਤਲ ਦੇ ਪਿੱਛੇ ਕਾਰਨਾਂ ਬਾਰੇ ਰਹੱਸ ਜਰੂਰ ਬਣਿਆ ਹੋਇਆ ਹੈ। ਬਠਿੰਡਾ ਪੁਲਿਸ ਵਲੋਂ ਕੁੱਝ ਵਿਅਕਤੀਆਂ ਨੂੰ ਪਹਿਲਾਂ ਹੀ ਪੁਛਗਿਛ ਲਈ ਚੁੱਕਿਆ ਹੋਇਆ ਸੀ ਪ੍ਰੰਤੂ ਬੀਤੇ ਕੱਲ ਅਰਸ ਡਾਲਾ ਦੀ ਪੋਸਟ ਵਿਚ ਪਾਰਕਿੰਗ ਮੁੱਦੇ ਦਾ ਜਿਕਰ ਆਉਣ ਕਾਰਨ ਕੇਸ ਹੋਰ ਗੰਭੀਰ ਹੋ ਗਿਆ ਹੈ।
34 ਸਾਲਾਂ ਦੀ ਸਾਨਦਾਰ ਸਰਵਿਸ ਤੋਂ ਬਾਅਦ ਸੇਵਾਮੁਕਤ ਹੋਏ ਡੀਐਸਪੀ ਦਵਿੰਦਰ ਸਿੰਘ ਗਿੱਲ
ਬੇਸ਼ੱਕ ਮਲਟੀਸਟੋਰੀ ਪਾਰਕਿੰਗ ਦੇ ਮੁੱਦੇ ਵਿਚ ਬਠਿੰਡਾ ਦੇ ਵਪਾਰ ਮੰਡਲ ਤੋਂ ਇਲਾਵਾ ਸ਼ਹਿਰ ਦੀਆਂ ਕਈ ਸਮਾਜ ਸੇਵੀ ਤੇ ਸਿਆਸੀ ਜਥੇਬੰਦੀਆਂ ਨੇ ਇਸਦਾ ਵਿਰੋਧ ਕੀਤਾ ਸੀ ਪ੍ਰੰਤੂ ਇਕੱਲੇ ਮੇਲੇ ਨੂੰ ਹੀ ਟਾਰਗੇਟ ਕਰਨ ਦੀ ਗੱਲ ਸ਼ਹਿਰ ਦੇ ਲੋਕਾਂ ਦੇ ਹਜ਼ਮ ਨਹੀਂ ਹੋ ਰਹੀ। ਇਸਤੋਂ ਇਲਾਵਾ ਪਾਰਕਿੰਗ ਦੇ ਠੇਕੇਦਾਰ ਦਾ ਪਿਛੋਕੜ ਵੀ ਸਿਆਸੀ ਤੇ ਵਪਾਰੀਆਂ ਵਾਲਾ ਰਿਹਾ ਹੈ, ਜਿਸਦੇ ਚੱਲਦੇ ਲੋਕ ਇਹ ਮੰਨਣ ਨੂੰ ਵੀ ਤਿਆਰ ਨਹੀਂ ਕਿ ਇਸ ਵਿਵਾਦ ਪਿੱਛੇ ਕੋਈ ਕਿਸੇ ਦਾ ਕਤਲ ਕਰਵਾ ਸਕਦਾ ਹੈ। ਪੁਲਿਸ ਅਧਿਕਾਰੀਆਂ ਨੇ ਵੀ ਦਾਅਵਾ ਕੀਤਾ ਸੀ ਕਿ ਪੋਸਟ ਵਿਚ ਕਿੰਨੀ ਸਚਾਈ ਹੈ, ਇਸਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ।
Share the post "‘ਕੁਲਚਾ ਵਪਾਰੀ’ ਦਾ ਕਾਤਲ ਪੁਲਿਸ ਮੁਕਾਬਲੇ ਤੋਂ ਬਾਅਦ ਜੀਰਕਪੁਰ ’ਚ ਕਾਬੂ, ਪੁਛਗਿਛ ਜਾਰੀ"