WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਪੰਜਾਬ ਦਿਵਸ ਦੇ ਮੌਕੇ ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਵਿਸ਼ੇਸ਼ ਭਾਸ਼ਣ ਦਾ ਆਯੋਜਨ

ਬਠਿੰਡਾ, 1 ਨਵੰਬਰ: ਪੰਜਾਬ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬ ਦਿਵਸ ਮਨਾਇਆ ਗਿਆ, ਜਿਸ ਦੌਰਾਨ ‘ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਅਤੇ ਭਵਿੱਖੀ ਚੁਣੌਤੀਆਂ’ ਵਿਸ਼ੇ ਉਪਰ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪ੍ਰੋ. ਸਤਨਾਮ ਸਿੰਘ ਜੱਸਲ (ਡੀਨ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਅਤੇ ਸਾਬਕਾ ਮੁਖੀ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ) ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ।ਪ੍ਰੋ. ਜੱਸਲ ਨੇ ਪੰਜਾਬ ਦਿਵਸ ਸੰਬੰਧੀ ਜਾਣਕਾਰੀ ਤੋਂ ਭਾਸ਼ਣ ਦਾ ਆਰੰਭ ਕਰਦੇ ਹੋਏ ਆਪਣਾ ਸੰਬੋਧਨ ਦੋ ਪ੍ਰਮੁੱਖ ਨੁਕਤਿਆਂ ਜਿਵੇਂ ਪੰਜਾਬੀ ਭਾਸ਼ਾ ਉਪਰ ਹੋਰਨਾਂ ਭਾਸ਼ਾਵਾਂ ਦਾ ਪ੍ਰਭਾਵ ਅਤੇ ਪੰਜਾਬੀ ਦੀ ਅਜੋਕੀ ਸਥਿਤੀ ਉਪਰ ਚਿੰਤਨ-ਮੰਥਨ ਦੀ ਲੋੜ ‘ਤੇ ਕੇਂਦਰਿਤ ਰੱਖਿਆ।ਇਸ ਮੌਕੇ ਅੰਗਰੇਜੀ ਵਿਭਾਗ ਦੇ ਅਧਿਆਪਕ ਡਾ. ਵਿਪਨ ਪਾਲ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਮੇਲਾ ਕਤਲ ਕਾਂਡ: ਖੁੱਲੀਆਂ ਪਰਤਾਂ, ਸੂਟਰ ਦਾ ਸਾਥੀ ਵੀ ਲੱਗਿਆ ਪੁਲਿਸ ਦੇ ਹੱਥ

ਵਾਇਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਪੰਜਾਬ ਦੀ ਸਮਰੱਥਾ ਤੋਂ ਜਾਣੂ ਕਰਾਉਂਦੇ ਹੋਏ ਇਸ ਦੇ ਵਰਤਮਾਨ ਸੰਕਟਾਂ ਉਪਰ ਚਿੰਤਾ ਸਾਂਝੀ ਕਰਦਿਆਂ ਕਿਹਾ ਕਿ ਪਰਵਾਸ, ਨਸ਼ਾ, ਧਰਮ-ਪਰਿਵਰਤਨ ਅਤੇ ਬੇਰੋਜ਼ਗਾਰੀ ਆਦਿ ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ ਹਨ। ਇਸ ਲਈ ਯੂਨੀਵਰਸਿਟੀ ਵਰਗੀ ਸੰਸਥਾ ਦਾ ਪੰਜਾਬ ਨੂੰ ਕੇਵਲ ਆਕਦਮਿਕ ਪੱਧਰ ਤੇ ਹੀ ਨਹੀਂ ਬਲਕਿ ਵਿਹਾਰਕ ਪੱਧਰ ਤੇ ਉਪਰੋਕਤ ਮਸਲਿਆਂ ਨਾਲ ਨਜਿੱਠਣ ਵਿਚ ਵੀ ਯੋਗਦਾਨ ਹੋਣਾ ਚਾਹੀਦਾ ਹੈ। ਪੰਜਾਬੀ ਵਿਭਾਗ ਦੇ ਮੁਖੀ, ਡਾ. ਰਮਨਪ੍ਰੀਤ ਕੌਰ ਨੇ ਰਸਮੀ ਸਵਾਗਤ ਕਰਦਿਆ ਵਿਸ਼ੇ ਸੰਬੰਧੀ ਚਾਣਨਾ ਪਾਇਆ। ਡਾ. ਅਮਨਦੀਪ ਸਿੰਘ ਬਰਾੜ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਅਤੇ ਡਾ. ਲਖਵੀਰ ਕੌਰ ਲੈਜ਼ੀਆ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।

 

Related posts

ਸੇਂਟ ਜ਼ੇਵੀਅਰਜ਼ ਸਕੂਲ ਵਿੱਚ ਤਿੰਨ ਰੋਜ਼ਾ ਸਕੂਲ ਪਾਰਲੀਮੈਂਟ ਚੋਣਾਂ ਕਰਵਾਈਆਂ

punjabusernewssite

ਡੀ.ਏ.ਵੀ. ਕਾਲਜ ਵਿਖੇ ਅੰਤਰਰਾਸਟਰੀ ਮਹਿਲਾ ਦਿਵਸ ਮੌਕੇ ਸਪਰਿੰਗ ਫਲਾਵਰ ਸੋਅ ਦਾ ਆਯੋਜਨ

punjabusernewssite

ਡਿਪਟੀ ਕਮਿਸ਼ਨਰ ਨੇ ਬੱਚਿਆਂ ਨਾਲ ਮਨਾਇਆ ਬਾਲ ਸਪਤਾਹ

punjabusernewssite