ਬਠਿੰਡਾ, 3 ਨਵੰਬਰ: ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਭੁਪਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਸ਼ਾਨਦਾਰ ਆਗਾਜ਼ ਹੋਇਆ। ਖੇਡਾਂ ਦਾ ਉਦਘਾਟਨ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਪਰਮਿੰਦਰ ਸਿੰਘ ਜ਼ਿਲ੍ਹਾ ਖੇਡ ਅਫਸਰ ਖੇਡ ਵਿਭਾਗ ਬਠਿੰਡਾ ਵੱਲੋਂ ਕੀਤਾ ਗਿਆ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।
15 ਨੂੰ ਹੋਵੇਗਾ ਬਠਿੰਡਾ ਦੇ ਮੇਅਰ ਦੀ ਸਿਆਸੀ ਕਿਸਮਤ ਦਾ ਫੈਸਲਾ
ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫਸਰ ਨੇ ਖਿਡਾਰੀਆਂ ਅਤੇ ਟੀਮ ਇੰਚਾਰਜਾ ਨੂੰ ਬੋਲਦਿਆ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦੇ ਲਈ ਬਹੁਤ ਜਰੂਰੀ ਹਨ, ਇਸ ਲਈ ਅਧਿਆਪਕ ਸਿੱਖਿਆ ਦੇ ਨਾਲ – ਨਾਲ ਵਿਦਿਆਰਥੀਆਂ ਦੀ ਖੇਡਾਂ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਤਾਂ ਹੀ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ, ਉਹਨਾਂ ਖਿਡਾਰੀਆਂ ਨੂੰ ਹੌਸਲਾ ਵਧਾਉਂਦੇ ਹੋਏ ਕਿਹਾ ਖਿਡਾਰੀ ਖੇਡਾਂ ਵਿੱਚ ਖੇਡ ਭਾਵਨਾ ਅਤੇ ਨਿਯਮਾਂ ਦੀ ਪਾਲਨਾ ਕਰਦੇ ਹੋਏ ਭਾਗ ਲੈਣ।
ਕੈਮਿਸਟ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਐਸ.ਐਮ.ਓ. ਤੇ ਬੀ.ਏ.ਐਮ.ਐਸ. ਡਾਕਟਰ ਨੂੰ ਵਿਜੀਲੈਂਸ ਨੇ ਕੀਤਾ ਕਾਬੂ
ਇਸ ਮੌਕੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਅਮਿਤ ਲਾਲ ਅੱਗਰਵਾਲ ਵੱਲੋਂ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਵੀ ਗੰਭੀਰ ਹੈ, ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਹਨ ਅਤੇ ਖੇਡ ਗਰਾਉਂਡਾ ਵਿੱਚ ਰੌਣਕਾ ਲਗਾਈਆਂ।
ਬਠਿੰਡਾ ਚ ਪਟਾਕਿਆਂ ਦੀ ਵਿਕਰੀ ਲਈ ਲੱਕੀ ਡਰਾਅ ਰਾਹੀਂ 34 ਆਰਜ਼ੀ ਲਾਇਸੰਸ ਜਾਰੀ
ਇਸ ਮੌਕੇ ਜ਼ਿਲ੍ਹਾ ਖੇਡ ਇੰਚਾਰਜ ਗੁਰਪ੍ਰੀਤ ਸਿੰਘ ਬਰਾੜ, ਬਲਾਕ ਸਪੋਰਟਸ ਅਫ਼ਸਰ ਬਠਿੰਡਾ ਨੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ ਹੋਏ ਅਥਲੈਟਿਕਸ ਮੁਕਾਬਲਿਆਂ ਵਿੱਚ 600 ਮੀਟਰ ਲੜਕਿਆਂ ਵਿੱਚ ਆਦੀਸ਼ਵਰ ਸਿੰਘ ਬਲਾਕ ਬਠਿੰਡਾ ਪਹਿਲੇ ਸਥਾਨ ਯੁਵਰਾਜ ਸਿੰਘ ਸੰਗਤ ਦੂਸਰੇ ਸਥਾਨ ਤੇ ਰਹੇ । 400 ਮੀਟਰ ਲੜਕਿਆਂ ਵਿੱਚ ਅਰਸ਼ਦੀਪ ਸਿੰਘ ਬਲਾਕ ਮੌੜ ਪਹਿਲਾ ਅਤੇ ਲਵਪ੍ਰੀਤ ਸਿੰਘ ਦੂਸਰਾ ਸਥਾਨ, ਲੰਬੀ ਛਾਲ ਲੜਕਿਆਂ ਵਿੱਚ ਸਮੀਰ ਅਤੇ ਅਭੀਜੋਤ ਸਿੰਘ ਮੌੜ ਦੂਸਰੇ ਸਥਾਨ ਤੇ ਰਹੇ।
ਲੜਕੀਆਂ 600 ਮੀਟਰ ਵਿੱਚ ਮਨਵੀਰ ਕੌਰ ਨੇ ਪਹਿਲਾ ਸਥਾਨ ਰਸ਼ਮੀਨ ਕੌਰ ਨੇ ਦੂਸਰਾ,400 ਮੀਟਰ ਰਵਨੀਤ ਕੌਰ ਬਲਾਕ ਬਠਿੰਡਾ ਨੇ ਪਹਿਲਾ, ਮਨਜਿੰਦਰ ਕੌਰ ਤਲਵੰਡੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਲੰਬੀ ਛਾਲ ਲੜਕੀਆਂ ਵਿੱਚ ਅਮਨਦੀਪ ਕੌਰ ਮੌੜ ਨੇ ਪਹਿਲਾ ਅਤੇ ਅੰਜਲੀ ਰਾਮਪੁਰਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
‘ਆਪ’ ਪੰਜਾਬ ਵੱਲੋਂ 383 ਨਵੇਂ ਬਲਾਕ ਪ੍ਰਧਾਨਾਂ ਦਾ ਐਲਾਨ
ਇਸ ਮੌਕੇ ਕਬ ਬੁਲਬੁਲ ਯੁਨਿਟ ਸ.ਪ.ਸ ਕੋਟੜਾ ਕੌੜਾ, ਸ.ਪ.ਸ ਭੂੰਦੜ ,ਸ.ਪ.ਸ ਵਾਂਦਰਪੱਤੀ,ਸ.ਪ.ਸ ਨਥਾਣਾ ਦੇ ਬੱਚਿਆਂ ਨੇ ਖਿਡਾਰੀਆਂ ਦੀ ਮੁਢਲੀ ਸਹਾਇਤਾ ਲਈ ਕੇਂਦਰ ਸਥਾਪਿਤ ਕੀਤਾ ਜਿਸਦੀ ਅਗਵਾਈ ਗੁਰਪਿਆਰ ਸਿੰਘ ਅਤੇ ਨਿਰਭੈ ਸਿੰਘ ਭੁੱਲਰ ਸਿੰਘ ਨੇ ਕੀਤੀ। ਇਸ ਮੌਕੇ ਜਸਵਿੰਦਰ ਚਾਹਲ ਵੱਲੋ ਮੰਚ ਸੰਚਾਲਨ ਕਰਕੇ ਰੰਗ ਬੰਨਿਆ।
ਬਠਿੰਡਾ ਦੇ ਬਾਹੀਆ ਫੋਰਟ ਕੋਲ ਹੋਏ ਗੋਲੀ ਕਾਂਡ ਚ ਇੱਕ ਨੌਜਵਾਨ ਦੀ ਹੋਈ ਮੌਤ
ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਰਪੂਰ ਸਿੰਘ , ਬੀ.ਐਸ.ਓ ਲਖਵਿੰਦਤ ਸਿੰਘ, ਬੀ.ਐਸ.ਓ ਬਲਰਾਜ ਸਿੰਘ, ਬੀ.ਐਸ.ਓ ਪ੍ਰਿਤਪਾਲ ਸਿੰਘ , ਬੀ.ਐਸ. ਜਸਵੀਰ ਸਿੰਘ, ਬੀ.ਐਸ.ਓ ਜਸਪਾਲ ਸਿੰਘ , ਬੀ.ਐਸ.ਓ ਜਗਤਾਰ ਸਿੰਘ , ਬੀ.ਐਸ.ਓ ਪ੍ਰਦੀਪ ਕੌਰ , ਸੈਂਟਰ ਹੈੱਡ ਟੀਚਰ ਦਲਜੀਤ ਸਿੰਘ ਰਣਵੀਰ ਸਿੰਘ ,ਰਘਵੀਰ ਸਿੰਘ , ਸੈਂਟਰ ਹੈੱਡ ਟੀਚਰ ਸਤਨਾਮ ਸਿੰਘ ਤੋਂ ਇਲਾਵਾ ਅਧਿਆਪਕ ਨਰਿੰਦਰ ਬੱਲੂਆਣਾ,ਭੁਪਿੰਦਰ ਬਰਾੜ,ਰਾਜਵੀਰ ਮਾਨ, ਸੁਖਪਾਲ ਸਿੰਘ ਸਿੱਧੂ,ਜਤਿੰਦਰ ਸ਼ਰਮਾ ਅਦਿ ਹਾਜ਼ਰ ਰਹੇ।