ਘਟਨਾ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕੀਤਾ ਦੌਰਾ, ਮੁੱਖ ਮੰਤਰੀ ਨੇ ਵੀ ਟਵੀਟ ਕਰਕੇ ਕੀਤੀ ਨਿੰਦਾ
ਬਠਿੰਡਾ, 4 ਨਵੰਬਰ : ਬੀਤੇ ਕੱਲ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਵਿਖੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਗਈ ਸਰਕਾਰੀ ਅਧਿਕਾਰੀਆਂ ਦੀ ਟੀਮ ਤੋਂ ਜਬਰੀ ਝੋਨੇ ਵਿਚ ਪਈ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਨੂੰ ਹੁਣ ਮਹਿੰਗਾ ਪੈ ਗਿਆ ਹੈ। ਮਾਮਲੇ ਦੀ ਸੋਸਲ ਮੀਡੀਆ ’ਤੇ ਵੀਡੀਓ ਵਾਈਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਗਈ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਾਨੂੰਨ ਨੂੰ ਇਸ ਤਰ੍ਹਾਂ ਹੱਥ ਵਿਚ ਲੈਣ ਦੀ ਘਟਨਾ ਦੀ ਨਿਖੇਧੀ ਕੀਤੀ ਸੀ।
ਪੰਜਾਬ ਦੇ ਵਿਗੜ ਰਹੇ ਹਾਲਾਤ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ: ਰਾਜਾ ਵੜਿੰਗ
ਇਸ ਦੌਰਾਨ ਜ਼ਿਲ੍ਹਾ ਪ੍ਰਸਾਸਨ ਨੇ ਸਖ਼ਤ ਰੁੱਖ ਦਿਖਾਉਂਦਿਆਂ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਹਰਪ੍ਰੀਤ ਸਾਗਰ ਤੇ ਉਸਦੀ ਟੀਮ ਨਾਲ ਅਜਿਹਾ ਵਿਵਹਾਰ ਕਰਨ ਵਾਲੇ ਇੱਕ ਦਰਜ਼ਨ ਦੇ ਕਰੀਬ ਕਿਸਾਨ ਆਗੂਆਂ ਵਿਰੁਧ ਮੁਕੱਦਮਾ ਨੰਬਰ 183 ਅਧੀਨ ਧਾਰਾ 353,186,342,506149 ਆਈ.ਪੀ.ਸੀ ਤਹਿਤ ਥਾਣਾ ਨਹਿਆਵਾਲਾ ਵਿਖੇ ਕੇਸ ਦਰਜ ਕਰ ਲਿਆ। ਜਿੰਨ੍ਹਾਂ ਕਿਸਾਨ ਆਗੂਆਂ ਵਿਰੁਧ ਪਰਚਾ ਦਰਜ਼ ਕੀਤਾ ਗਿਆ ਹੈ, ਉਨ੍ਹਾਂ ਵਿਚ ਗੁਰਮੀਤ ਸਿੰਘ, ਸੁਰਜੀਤ ਸਿੰਘ, ਦਾਰਾ ਸਿੰਘ ਪੰਚ, ਰਾਮ ਸਿੰਘ ਮਾਨ, ਬਚਿੱਤਤ ਸਿੰਘ ਮਾਸਟਰ, ਹਰਸ਼ਦੀਪ ਸਿੰਘ, ਬੱਬੂ, ਸਿਵਰਾਜ ਸਿੰਘ, ਬਲਜੀਤ ਸਿਘ ਅਤੇ ਮਹਿੰਦਰ ਸਿੰਘ ਸ਼ਾਮਲ ਹਨ।
15 ਨੂੰ ਹੋਵੇਗਾ ਬਠਿੰਡਾ ਦੇ ਮੇਅਰ ਦੀ ਸਿਆਸੀ ਕਿਸਮਤ ਦਾ ਫੈਸਲਾ
ਇਹ ਵੀ ਪਤਾ ਚੱਲਿਆ ਹੈ ਕਿ ਇੰਨ੍ਹਾਂ ਵਿਚੋਂ ਜਿਆਦਾਤਰ ਦਾ ਸਬੰਧ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਹੈ।ਇਸਦੀ ਪੁਸ਼ਟੀ ਕਰਦਿਆਂ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਇੰਨ੍ਹਾਂ ਨੂੰ ਫ਼ੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਵੀ ਪਿੰਡ ਮਹਿਮਾ ਸਰਜਾ ਸਹਿਤ ਲੱਖੀ ਜੰਗਲ ਅਤੇ ਪਿੰਡ ਸਿਵੀਆ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਬੀਤੇ ਕੱਲ ਵਾਲੀ ਟੀਮ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ। ਇਸ ਦੌਰੇ ਦੌਰਾਨ ਕਈ ਖੇਤਾਂ ਵਿਚ ਲੱਗੀ ਅੱਗ ’ਤੇ ਫਾਇਰ ਬ੍ਰਿਗੇਡ ਨਾਲ ਟੀਮਾਂ ਸਮੇਤ ਕਾਬੂ ਪਾਇਆ ਗਿਆ।
ਪੁਲਿਸ ਨੇ ਬਠਿੰਡਾ ਸ਼ਹਿਰ ਦੇ ਵਿਵਾਦਤ ‘ਇਮੀਗ੍ਰੇਸ਼ਨ’ ਸੈਂਟਰ ਦਾ ਬੋਰਡ ਉਤਾਰਿਆ
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਪਰੇ ਨੇ ਕਿਸਾਨਾਂ ਨੂੰ ਕਿਹਾ ਕਿ ਪਿੰਡ ਮਹਿਮਾ ਸਰਜਾ ਵਿਖੇ ਪਰਾਲੀ ਦੀ ਸਾਂਭ-ਸੰਭਾਲ ਲਈ 2 ਬੇਲਰ ਚੱਲ ਰਹੇ ਹਨ ਅਤੇ ਨਜਦੀਕ ਹੀ ਪਰਾਲੀ ਦੀ ਸਾਂਭ-ਸੰਭਾਲ ਕਰ ਰਹੇ ਸਟੋਰ (ਡੰਪ) ਵੀ ਹੈ। ਜਿਸਦੇ ਚੱਲਦੇ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ 10 ਦਿਨਾਂ ਤੱਕ ਕਰੀਬ 500 ਏਕੜ ਰਕਬੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰ ਲਈ ਜਾਵੇਗੀ।ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਰਹਿੰਦੇ ਰਕਬਿਆਂ ਚੋਂ ਝੋਨੇ ਦੀ ਪਰਾਲੀ ਦਾ ਜਲਦ ਨਿਪਟਾਰਾ ਕਰ ਦਿੱਤਾ ਜਾਵੇਗਾ।ਇਸ ਮੌਕੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਚ ਲਿਆਂਦਾ ਕਿ ਪਿੰਡ ਮਹਿਮਾ ਸਰਜਾ ਚ 19 ਏਕੜ ਰਕਬਾ ਪੰਚਾਇਤੀ ਜ਼ਮੀਨ ਹੈ, ਅਸੀਂ ਉੱਥੇ ਹੀ ਪਰਾਲੀ ਦੀ ਸਾਂਭ-ਸੰਭਾਲ ਕਰਨਾ ਚਾਹੁੰਦੇ ਹਾਂ।
ਝੋਨੇ ਦੀ ਪਰਾਲੀ ਦੇ ਮੁੱਦੇ ’ਤੇ ਕਿਸਾਨ ਜਥੇਬੰਦੀ ਨੇ ਕੀਤੀ ਡੀਸੀ ਨਾਲ ਮੀਟਿੰਗ
ਇੱਥੇ ਦਸਣਾ ਬਣਦਾ ਹੈ ਕਿ ਬੀਤੇ ਕੱਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਨੂੰ ਸਾੜਣ ਤੋਂ ਰੋਕਣ ਲਈ ਬਣਾਈਆਂ ਗਈਆਂ ਟੀਮਾਂ ਵਿਚੋਂ ਇਸ ਇਲਾਕੇ ਸਪੈਸ਼ਲ ਸੁਪਰਵਾਈਜ਼ਰ ਐਸ.ਡੀ.ਓ ਹਰਪ੍ਰੀਤ ਸਾਗਰ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਹਿਮਾ ਸਰਜਾ ਵਿਖੇ ਪਰਾਲੀ ਨੂੰ ਅੱਗ ਲਗਾਈ ਹੋਈ ਹੈ। ਜਦ ਉਹ ਮੌਕੇ ’ਤੇ ਪੁੱਜੇ ਤਾਂ ਉਥੇ ਦਰਜ਼ਨਾਂ ਦੀ ਤਾਦਾਦ ਵਿਚ ਕਿਸਾਨ ਆਗੂ ਤੇ ਕਿਸਾਨ ਇਕੱਠੇ ਹੋ ਗਏ, ਜਿੰਨ੍ਹਾਂ ਉਕਤ ਅਧਿਕਾਰੀਆਂ ਨੂੰ ਖੇਤ ਵਿਚ ਲਿਜਾਂਦਿਆਂ ਉਨ੍ਹਾਂ ਤੋਂ ਜਬਰੀ ਝੋਨੇ ਦੀ ਪਰਾਲੀ ਨੂੰ ਅੱਗ ਲਵਾਈ ਗਈ ਅਤੇ ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਖੇਤਾਂ ਵਿਚੋਂ ਪੱਲੀਆਂ ਰਾਹੀਂ ਪਰਾਲੀ ਬਾਹਰ ਸੁੱਟਣ ਲਈ ਕਿਹਾ ਗਿਆ। ਇਹ ਮਾਮਲਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।
Share the post "ਕਿਸਾਨਾਂ ਨੂੰ ਪਰਾਲੀ ਸਾੜਣ ਤੋਂ ਰੋਕਣ ਗਏ ਅਧਿਕਾਰੀ ਤੋਂ ਅੱਗ ਲਗਾਉਣਾ ਪਿਆ ਮਹਿੰਗਾ, ਕਿਸਾਨ ਆਗੂਆਂ ਵਿਰੁਧ ਪਰਚਾ ਦਰਜ਼"