ਬਠਿੰਡਾ, 8 ਨਵੰਬਰ: ਲੰਘੀ ਤਿੰਨ ਨਵੰਬਰ ਨੂੰ ਜਿਲੇ ਦੇ ਪਿੰਡ ਮਹਿਮਾ ਸਰਜਾ ਵਿਖੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨ ਗਏ ਸਰਕਾਰੀ ਅਧਿਕਾਰੀਆਂ ਦੀ ਟੀਮ ਕੋਲੋਂ ਕਿਸਾਨਾਂ ਦੁਆਰਾ ਜਬਰੀ ਪਰਾਲੀ ਨੂੰ ਅੱਗ ਲਗਵਾਉਣ ਦਾ ਮਾਮਲਾ ਹੁਣ ਭਖਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਦੇ ਹੱਲ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਕਾਕਾ ਸਿੰਘ ਕੋਟੜਾ, ਫ਼ਰੀਦਕੋਟ ਬੋਹੜ ਸਿੰਘ, ਮੁਕਤਸਰ ਤੇ ਮਾਨਸਾ ਦੇ ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੇ ਖ਼ਜਾਨਚੀ ਮੁਖਤਿਆਰ ਸਿੰਘ ਕੁੱਬੇ ਦੇ ਆਧਾਰਤ ਇੱਕ ਵਫ਼ਦ ਵਲੋਂ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਸੀ, ਜਿਸ ਵਿਚ ਪ੍ਰਸ਼ਾਸਨ ਵਲੋਂ ਏਡੀਜੀਪੀ ਜਸਕਰਨ ਸਿੰਘ, ਆਈ.ਜੀ ਫ਼ਰੀਦਕੋਟ ਰੇਂਜ ਗੁਰਸ਼ਰਨ ਸਿੰਘ ਸੰਧੂ, ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ, ਸਾਬਕਾ ਐਸ.ਪੀ ਭੁਪਿੰਦਰ ਸਿੰਘ ਸਿੱਧੂ ਸ਼ਾਮਲ ਹੋਏ।
ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 1,000 ਰੁਪਏ ਲੈੰਦਾ ਥਾਣੇਦਾਰ ਵਿਜੀਲੈਂਸ ਵੱਲੋਂ ਕਾਬੂ
ਸੂਚਨਾ ਮੁਤਾਬਕ ਦੋਨਾਂ ਧਿਰਾਂ ਵਿਚਕਾਰ ਸਥਾਨਕ ਸਰਕਟ ਹਾਊਸ ਵਿਖੇ ਕਰੀਬ ਚਾਰ ਘੰਟੇ ਚੱਲੀ ਇਹ ਮੀਟਿੰਗ ਬੇਸਿੱਟਾ ਰਹੀ। ਕਿਸਾਨ ਆਗੂਆਂ ਵਲੋਂ ਨਹਿਆਵਾਲਾ ਥਾਣੇ ਵਿਚ ਦਰਜ਼ ਕੀਤੇ ਪਰਚੇ ’ਚ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਸੁਰਜੀਤ ਸਿੰਘ ਤੇ ਸਿਵਰਾਜ ਸਿੰਘ ਨੂੰ ਰਿਹਾਅ ਕਰਨ ਦੀ ਮੰਗ ’ਤੇ ਅੜੇ ਰਹੇ, ਉਥੇ ਪ੍ਰਸ਼ਾਸਨ ਨੇ ਇਸਤੋਂ ਸਪੱਸ਼ਟ ਜਵਾਬ ਦਿੰਦਿਆਂ ਥਾਣੇ ਦਾ ਘਿਰਾਓ ਕਰਨ ਚੱਲੇ ਕਿਸਾਨਾਂ ਨੂੰ ਹਿਰਾਸਤ ਵਿਚੋਂ ਛੱਡਣ ਦਾ ਜਰੂਰ ਭਰੋਸਾ ਦਿਵਾਇਆ। ਸੂਚਨਾ ਮੁਤਾਬਕ ਅਧਿਕਾਰੀ ਇਸ ਗੱਲ ’ਤੇ ਸਪੱਸ਼ਟ ਸਨ ਕਿ ਚਾਰ ਨਵੰਬਰ ਨੂੰ ਥਾਣਾ ਨਹੀਆਂਵਾਲਾ ਵਿਖੇ ਦਰਜ਼ ਮੁਕੱਦਮਾ ਨੰਬਰ 183 ਵਿਚ ਇੰਨ੍ਹਾਂ ਦੋਨਾਂ ਕਿਸਾਨਾਂ ਦੀ ਬਤੌਰ ਮੁਲਜਮ ਗ੍ਰਿਫਤਾਰੀ ਪੈ ਚੁੱਕੀ ਹੈ ਤੇ ਹੁਣ ਇੰਨ੍ਹਾਂ ਨੂੰ ਰਿਹਾਅ ਕਰਨਾ ਸੰਭਵ ਨਹੀਂ ਹੈ।
ਕਿਸਾਨ ਨੇ ਲਗਾਈ ਹੋਈ ਸੀ ਪਰਾਲੀ ਨੂੰ ਅੱਗ, ਉਪਰੋਂ ਪੁੱਜੇ ਡਿਪਟੀ ਕਮਿਸ਼ਨਰ
ਇਸ ਦੌਰਾਨ ਕਿਸਾਨਾਂ ਵਲੋਂ ਥਾਣੇ ਦਾ ਘਿਰਾਓ ਜਾਰੀ ਰਿਹਾ ਤੇ ਭਲਕੇ ਥਾਣੇ ਅੱਗੇ ਸੂਬਾ ਪੱਧਰੀ ਇਕੱਠ ਕਰਨ ਦਾ ਐਲਾਨ ਕੀਤਾ ਗਿਆ। ਜਿਸਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਵਲੋਂ ਵੀ ਸਖ਼ਤੀ ਕਰਨ ਦੀ ਸੰਭਾਵਨਾ ਬਣ ਸਕਦੀ ਹੈ। ਗੌਰਤਲਬ ਹੈ ਕਿ ਕਿਸਾਨਾਂ ਦੁਆਰਾ ਖੇਤ ’ਚ ਪਰਾਲੀ ਨੂੰ ਅੱਗ ਨਾ ਲਗਾਉਣ ਤੋਂ ਪ੍ਰੇਰਤ ਕਰਨ ਆਏ ਅਧਿਕਾਰੀਆਂ ਦੀ ਟੀਮ ਨੂੰ ਬੰਦੀ ਬਣਾ ਕੇ ਉਨ੍ਹਾਂ ਕੋਲੋਂ ਹੀ ਪਰਾਲੀ ਨੂੰ ਜਬਰੀ ਅੱਗ ਲਗਾਈ ਗਈ ਸੀ ਤੇ ਇਸ ਘਟਨਾ ਦੀ ਵੀਡੀਓ ਬਾਅਦ ਵਿਚ ਸੋਸਲ ਮੀਡੀਆ ’ਤੇ ਵਾਈਰਲ ਹੋ ਗਈ ਸੀ। ਇਸ ਸਬੰਧ ਵਿਚ ਨਹਿਆਵਾਲਾ ਪੁਲਿਸ ਨੇ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਹਰਪ੍ਰੀਤ ਸਾਗਰ ਦੇ ਬਿਆਨਾਂ ਉੱਪਰ ਪੌਣੀ ਦਰਜਨ ਦੇ ਕਰੀਬ ਕਿਸਾਨਾਂ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ
ਲੱਖਾ ਸਿਧਾਨਾ ਨੂੰ ਪੁਲਿਸ ਨੇ ਰਾਮਪੂਰਾ ਫੂਲ ਤੋਂ ਕੀਤਾ ਗ੍ਰਿਫ਼ਤਾਰ
ਉੱਥੇ ਬੀਤੀ ਦੇਰ ਸ਼ਾਮ ਇਸ ਮਾਮਲੇ ਵਿੱਚ ਨਾਮਜਦ ਦੋ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸਤੋਂ ਬਾਅਦ ਵਿਰੋਧ ਕਰਨ ਚੱਲੇ ਪੰਜ ਦਰਜ਼ਨ ਦੇ ਕਰੀਬ ਕਿਸਾਨਾਂ ਨੂੰ ਵੀ ਵੱਖ ਵੱਖ ਥਾਣਿਆਂ ਦੀ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ।ਐਸ ਐਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਪੁਲਿਸ ਵਲੋਂ ਸਹੀ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸਦੇ ਚੱਲਦੇ ਇਸ ਵਿਚ ਨਾਮਜਦ ਮੁਲਜਮਾਂ ਨੂੰ ਫ਼ੜਣਾ ਪੁਲਿਸ ਦੀ ਡਿਊਟੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ।
Share the post "ਮਾਮਲਾ ਅਧਿਕਾਰੀ ਕੋਲੋਂ ਜਬਰੀ ਪਰਾਲੀ ਨੂੰ ਅੱਗ ਲਗਵਾਉਣ ਦਾ: ਕਿਸਾਨਾਂ ਤੇ ਪ੍ਰਸ਼ਾਸਨ ਵਿਚਕਾਰ ਮੀਟਿੰਗ ਰਹੀ ਬੇਸਿੱਟਾ"