ਡਾ. ਪੂਜਾ ਦੇਵੀ ਤੇ ਡਾ. ਦਲਜੀਤ ਦੇ ਆਫ ਲਾਈਨ ਖੋਜ ਪੱਤਰ ਨੂੰ ਮਿਲਿਆ ਪਹਿਲਾ ਸਥਾਨ
ਬਠਿੰਡਾ, 8 ਨਵੰਬਰ : ਚਾਂਸਲਰ ਗੁਰਲਾਭ ਸਿੰਘ ਸਿੱਧੂ ਅਤੇ ਉਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਦੀ ਰਹਿਨੁਮਾਈ ਹੇਠ ਚੱਲੀ ਤਿਨ ਰੋਜ਼ਾ ਕਾਨਫਰੈਂਸ “ਐਜੂਕੋਨ-2023” ਸਭਨਾਂ ਦੇ ਖੁਸ਼ੀਆਂ ਭਰੇ ਜੀਵਨ, ਉੱਜਵਲ ਭਵਿੱਖ ਅਤੇ ਫੇਰ ਮਿਲਣ ਦੇ ਵਾਅਦੇ ਨਾਲ ਸੰਪੰਨ ਹੋਈ। ਤੀਜੇ ਦਿਨ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਪ੍ਰੋ. ਆਰ ਵਸੂਰੀਕਾ ਦੀ ਪ੍ਰਧਾਨਗੀ ਹੇਠ ਪ੍ਰੋ. ਮੁਹੰਮਦ ਮੀਆਂ, ਪ੍ਰੋ. ਜੈ ਸ਼੍ਰੀ ਸ਼ਿੰਦੇ ਅਤੇ ਪ੍ਰੋ. ਵਿਨੋਦ ਵੱਲੋਂ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ ਵੰਟਾਦਰੇ ਤੋਂ ਹੋਈ। ਸਮਾਪਤੀ ਅਤੇ ਸਨਮਾਨ ਸਮਾਰੋਹ ਵਿੱਚ ਡਾ. ਬਾਵਾ ਨੇ ਤਿੰਨ ਦਿਨ ਚੱਲੀ ਕਾਨਫਰੈਂਸ ਦੀ ਰਿਪੋਰਟ ਪੜ੍ਹਦੇ ਹੋਏ ਇਹ ਮਤੇ ਪਾਸ ਕੀਤੇ ਗਏ।
ਹਰਜਿੰਦਰ ਸਿੰਘ ਧਾਮੀ ਮੁੜ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਇੰਨ੍ਹਾਂ ਵਿਚ ਉੱਚੇਰੀ ਸਿੱਖਿਆ ਦੇਣ ਵਾਲੇ ਅਦਾਰਿਆਂ ਨੂੰ ਗਿਆਨ ਦੇ ਵਿਸਥਾਰ ਲਈ ਆਈ.ਟੀ.ਸੀ ਟੂਲਜ਼ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਹਿਯੋਗੀ ਅਤੇ ਆਜ਼ਾਦ ਸਿੱਖਿਆ ਲਈ ਤਕਨੀਕਾਂ ਦਾ ਵਿਸਥਾਰ ਕੀਤਾ ਜਾਣਾ ਚਾਹੀਦਾ ਹੈ। ਪੇਂਡੂ ਖੇਤਰਾਂ ਵਿੱਚ ਵਿਦਿਆਰਥੀਆਂ, ਲੜਕੀਆਂ ਨੂੰ ਇੰਨਫੋਰਮੇਸ਼ਨ ਤਕਨਾਲੋਜੀ ਟੂਲਜ਼ ਬਾਰੇ ਜਾਣਕਾਰੀ ਦੇਣ ਲਈ ਯਤਨ ਕਰਨੇ ਚਾਹੀਦੇ ਹਨ। ਵਿਦਿਆਰਥੀਆਂ ਵਿੱਚ ਤਾਰਕੀਕ ਅਤੇ ਖੋਜ ਸਬੰਧੀ ਕਾਰਜਾਂ ਲਈ ਕੰਮ ਕਰਨਾ ਚਾਹੀਦਾ ਹੈ। ਉੱਚੇਰੀ ਸਿੱਖਿਆ ਦੇਣ ਵਾਲੇ ਅਦਾਰਿਆਂ ਨੂੰ ਪਿੰਡਾਂ ਦੇ ਲੋਕਾਂ ਨਾਲ ਜੁੜਨਾ ਚਾਹੀਦਾ ਹੈ।
ਤਰਨ ਤਰਨ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ
ਸਰਕਾਰੀ ਅਦਾਰਿਆਂ ਨੂੰ ਮੁੱਢਲੀ ਤੇ ਉੱਚੇਰੀ ਸਿੱਖਿਆ ਵਿੱਚ ਆਈ.ਸੀ.ਟੀ ਟੂਲਜ਼ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਵੱਖ-ਵੱਖ ਤਰ੍ਹਾਂ ਦੇ ਕੋਡਿੰਗ ਪ੍ਰੋਗਰਾਮ ਬਣਾ ਕੇ ਰੋਜ਼ਮਰਾ ਦੀ ਸਿੱਖਿਆ ਵਿੱਚ ਇਸਦਾ ਇਸਤੇਮਾਲ ਕਰਨਾ ਚਾਹੀਦਾ ਹੈ।ਵੈਲੇਡਿਕਟਰੀ ਸੈਸ਼ਨ ਦੀ ਆਨਲਾਈਨ ਪ੍ਰਧਾਨਗੀ ਪ੍ਰੋ. ਵਸੂਧਾ ਕਾਮਤ ਨੇ ਕੀਤੀ। ਇਸ ਮੌਕੇ “ਪੰਜਾਬ ਦੀ ਕਪਾਹ ਦੀ ਫਸਲ ਵਿੱਚ ਖੇਤਰ ਅਤੇ ਉਤਪਾਦਨ ਪੂਰਵ ਅਨੁਮਾਨ ਲਈ ਸਮਾਂ ਲੜੀ ਦੇ ਮਾਡਲਾਂ ਦਾ ਵਿਕਾਸ” ਵਿਸ਼ੇ ਤੇ ਡਾ. ਪੂਜਾ ਦੇਵੀ ਅਤੇ ਡਾ. ਦਲਜੀਤ ਕੌਰ ਵੱਲੋਂ ਲਿਖੇ ਆਫ ਲਾਈਨ ਖੋਜ ਪੱਤਰ ਨੂੰ ਸਰਵੋਤਮ ਪੱਤਰ ਐਲਾਨਿਆ ਗਿਆ ਅਤੇ ਸੋਮਿਆ ਗੱਖੜ ਤੇ ਪੀ.ਸੀ. ਜੇਨਾ ਦੇ ਲਿੱਖੇ ਆਨ ਲਾਈਨ ਖੋਜ ਪੱਤਰ ਨੂੰ ਪਹਿਲਾ ਸਥਾਨ ਹਾਸਿਲ ਹੋਇਆ।
ਲੱਖੇ ਸਿਧਾਣੇ ਨੂੰ ਪੁਲਿਸ ਨੇ ਅੱਧੀ ਰਾਤ ਕੀਤਾ ਰਿਹਾਅ
ਪਤਵੰਤਿਆਂ ਵੱਲੋਂ ਕਾਨਫਰੈਂਸ ਦੀ ਈ-ਪ੍ਰੋਸੀਡਿੰਗ ਰਿਲੀਜ਼ ਕੀਤੀ ਗਈ। ਡੀਨ ਡਾ. ਜਗਤਾਰ ਸਿੰਘ ਨੇ ਮਾਹਿਰਾਂ, ਖੋਜਾਰਥੀਆਂ ਅਤੇ ਬੁੱਧੀਜੀਵੀਆਂ ਤੋਂ ਕਾਨਫਰੈਂਸ ਬਾਰੇ ਸੁਝਾਅ ਮੰਗੇ। ਰਜਿਸਟਰਾਰ, ਡਾ. ਜਗਤਾਰ ਸਿੰਘ ਧੀਮਾਨ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਖੋਜਾਰਥੀਆਂ ਅਤੇ ਮਾਹਿਰਾਂ ਨੂੰ ਸਮਾਜ ਨੂੰ ਖੁਸ਼ਹਾਲ ਬਣਾਉਣ, ਸਭ ਦਾ ਜੀਵਨ ਖੁਸ਼ੀਆਂ ਭਰਿਆ ਰੱਖਣ, ਵਾਤਾਵਰਣ ਦੀ ਸਾਂਭ ਸੰਭਾਲ ਆਦਿ ਵਿਸ਼ਿਆਂ ‘ਤੇ ਖੋਜ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵਰਤਮਾਨ ਸਮਾਂ ਹਾਈਬਿ੍ਰਡ ਸਿੱਖਿਆ ਦਾ ਹੈ ਇਸ ਲਈ ਸਭਨਾਂ ਨੂੰ ਉੱਚੇਰੀ ਸਿੱਖਿਆ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਤਕਨਾਲੋਜੀ ਦੇ ਸਾਧਨਾਂ ਦਾ ਇਸਤੇਮਾਲ ਕਰਨਾ ਪਵੇਗਾ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੀ ਤਿੰਨ ਰੋਜ਼ਾ ਕਾਨਫਰੈਂਸ “ਐਜੂਕੋਨ-2023” ਖੁਸ਼ੀਆ ਭਰੇ ਜੀਵਨ ਅਤੇ ਫੇਰ ਮਿਲਣ ਦੇ ਵਾਅਦੇ ਨਾਲ ਸੰਪੰਨ"