20 Views
7/51 ਧਾਰਾ ਲਗਾ ਕੇ ਕੀਤਾ ਸੀ ਗ੍ਰਿਫ਼ਤਾਰ
ਬਠਿੰਡਾ, 8 ਨਵੰਬਰ: ਬੀਤੇ ਕੱਲ ਰਾਮਪੁਰਾ ਫੂਲ ਵਿੱਚੋਂ ਗ੍ਰਿਫ਼ਤਾਰ ਕੀਤੇ ਗਏ ਲੱਖਾਂ ਸਿਧਾਣਾ ਨੂੰ ਦੇਰ ਰਾਤ ਬਠਿੰਡਾ ਪੁਲਿਸ ਨੇ ਰਿਹਾਅ ਕਰ ਦਿੱਤਾ। ਇੱਕ ਪ੍ਰਾਈਵੇਟ ਸਕੂਲ ‘ਚ ਪੰਜਾਬੀ ਬੋਲੀ ‘ਤੇ ਲਗਾਈ ਕਥਿਤ ਰੋਕ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਲੱਖਾ ਸਿਧਾਣਾ ਅਤੇ ਉਸ ਦੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਧਾਰਾ 7/51 ਤਹਿਤ ਕਾਰਵਾਈ ਕਰਦਿਆਂ ਇਤਿਹਾਦ ਦੇ ਤੌਰ ‘ਤੇ ਜਿਲ੍ਹੇ ਦੇ ਥਾਣਾ ਨੰਦਗੜ੍ਹ ਵਿੱਚ ਰੱਖਿਆ ਗਿਆ ਸੀ।
ਸੂਚਨਾ ਮੁਤਾਬਕ ਮਾਮਲੇ ਦੇ ਠੰਡਾ ਪੈਂਦਿਆ ਦੇਰ ਰਾਤ ਨੂੰ ਲੱਖਾ ਸਿਧਾਣਾ ਅਤੇ ਉਸ ਦੇ ਸਾਥੀਆਂ ਨੂੰ ਥਾਣਾ ਨੰਦਗੜ੍ਹ ਤੋਂ ਬਠਿੰਡਾ ਦੇ ਝੀਲਾਂ ਕੋਲ ਸਥਿਤ ਲੇਕ ਵਿਊ ਰੈਸਟ ਹਾਊਸ ਕੋਲ ਲਿਆਂਦਾ ਗਿਆ ਜਿੱਥੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਸੂਚਨਾ ਮੁਤਾਬਿਕ ਇਸ ਮੌਕੇ ਹੀ ਐਸਡੀਐਮ ਨੂੰ ਬੁਲਾ ਕੇ ਉਹਨਾਂ ਨੂੰ ਮੁਚੱਲਕੇ ‘ਤੇ ਰਿਹਾਅ ਕਰ ਦਿੱਤਾ ਗਿਆ।
ਆਪਣੀ ਅਤੇ ਆਪਣੇ ਸਾਥੀਆਂ ਦੀ ਰਿਹਾਈ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲਾਈਵ ਹੁੰਦਿਆਂ ਲੱਖਾ ਸਿਧਾਣਾ ਨੇ ਪੰਜਾਬ ਸਰਕਾਰ ਉਪਰ ਤਿੱਖੇ ਨਿਸ਼ਾਨੇ ਬਿੰਨਦਿਆਂ ਕਿਹਾ ਕਿ ਇੱਥੇ ਆਪਣੀ ਮਾਂ ਬੋਲੀ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲਿਆਂ ਨੂੰ ਵੀ ਥਾਣਿਆਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਪੰਜਾਬੀ ਬੋਲੀ ਦੀ ਸੇਵਾ ਲਈ ਇਸੇ ਹੀ ਤਰ੍ਹਾਂ ਆਵਾਜ਼ ਉਠਾਉਂਦੇ ਰਹਿਣਗੇ। ਉਨ੍ਹਾਂ ਲੋਕਾਂ ਨੂੰ ਵੀ ਸਹਿਯੋਗ ਦੇਣ ਲਈ ਕਿਹਾ।