ਨਵੀਂ ਦਿੱਲੀ , 9 ਨਵੰਬਰ: ਲੰਘੀ 14 ਅਕਤੂਬਰ ਨੂੰ ਬਠਿੰਡਾ ਦੇ ਖੇਤੀ ਭਵਨ ’ਚ ਹੋਏ ਲੱਗੇ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਲਈ ਵੰਡੇ ਸੱਦਾ ਪੱਤਰਾਂ ਵਿਚ ਜਿਲ੍ਹੇ ਨਾਲ ਸਬੰਧਤ ਬਠਿੰਡਾ ਦਿਹਾਤੀ ਹਲਕੇ ਤੋਂ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਦਾ ਨਾਮ ਕੱਟੇ ਜਾਣ ਦਾ ਮਾਮਲਾ ਦਿਨ-ਬ-ਦਿਨ ਭਖਦਾ ਜਾ ਰਿਹਾ। ਇਸ ਮਾਮਲੇ ਵਿਚ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਹਸਨ ਸਿੰਘ ਨਾਲ ਆਪ ਵਿਧਾਇਕ ਦੀ ਆਡੀਓ ਵਾਈਰਲ ਹੋਣ ਤੋਂ ਬਾਅਦ ਹੁਣ ਅਮਿਤ ਰਤਨ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਿਰੁੱਧ ਕਾਰਵਾਈ ਲਈ ਲਗਾਤਾਰ ਸਿਕਾਇਤਾਂ ਕੀਤੀਆਂ ਜਾ ਰਹੀਆਂ ਹਨ।
ਹਰਿਆਣਾ ਸਰਕਾਰ ਵਲੋਂ ਐਸ.ਪੀ.ਓ ਨੂੰ ਦੀਵਾਲੀ ਦਾ ਤੋਹਫਾ
ਇਸ ਸਬੰਧ ਵਿਚ ਪਹਿਲਾਂ ਜਿੱਥੇ ਉਨ੍ਹਾਂ ਵਲੋਂ ਡੀਸੀ ਵਿਰੁਧ ਮੁਕੱਦਮਾ ਦਰਜ਼ ਕਰਨ ਲਈ ਐਸ.ਐਸ.ਪੀ ਬਠਿੰਡਾ ਨੂੰ ਸਿਕਾਇਤ ਕੀਤੀ ਸੀ, ਜਿਸਦੇ ਵਿਚ ਉਨ੍ਹਾਂ ਵਲੋਂ ਬਿਆਨ ਵੀ ਦਰਜ਼ ਕਰਵਾਏ ਗਏ ਪ੍ਰੰਤੂ ਕਾਰਵਾਈ ਨਾ ਹੋਣ ਦਾ ਦੋਸ਼ ਲਗਾਉਂਦਿਆਂ ਪਹਿਲਾਂ ਫ਼ਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ ਤੇ ਆਈ.ਜੀ ਅਤੇ ਉਸਤੋਂ ਬਾਅਦ ਡੀਜੀਪੀ ਤੇ ਮੁੱਖ ਸਕੱਤਰ ਕੋਲ ਸਿਕਾਇਤ ਕੀਤੀ ਗਈ ਪ੍ਰੰਤੂ ਹੁਣ ਇਹ ਮਾਮਲਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਤੱਕ ਲਿਜਾਇਆ ਜਾ ਚੁੱਕਾ ਹੈ।
18 ਕਿਸਾਨ ਜਥੇਬੰਦੀਆਂ ਨੇ ਕਿਸਾਨੀ ਮੁੱਦਿਆਂ ’ਤੇ ਕੀਤੀ ਬਠਿੰਡਾ’ਚ ਮੀਟਿੰਗ
ਵਿਧਾਇਕ ਵਲੋਂ ਲਗਾਤਾਰ ਡਿਪਟੀ ਕਮਿਸ਼ਨਰ ਵਿਰੁਧ ਐਸਸੀ/ਐਸਟੀ (ਅੱਤਿਆਚਾਰ ਰੋਕੂ) ਐਕਟ, 1989 ਦੇ ਕਾਨੂੰਨ ਅਧੀਨ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਕਮਿਸ਼ਨ ਨੇ ਵੀ ਮਾਮਲੇ ਦੀ ਜਾਂਚ ਲਈ ਕਾਰਵਾਈ ਆਰੰਭਦਿਆਂ ਡੀਜੀਪੀ ਅਤੇ ਮੁੱਖ ਸਕੱਤਰ ਨੂੰ 7 ਦਿਨਾਂ ਵਿੱਚ ਹੁਣ ਤੱਕ ਕੀਤੀ ਕਾਰਵਾਈ ਦੀ ਰਿਪੋਰਟ ਸੌਂਪਣ ਲਈ ਕਿਹਾ ਹੈ। ਵਿਧਾਇਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਪੇਸ਼ ਕੀਤੀ ਗਈ ਆਡੀਓ ਰਿਕਾਰਡਿੰਗ ਸਪੱਸ਼ਟ ਤੌਰ ’ਤੇ ਇਸ ਗੱਲ ਦਾ ਸਬੂਤ ਦਿੰਦੀ ਹੈ ਕਿ ਡੀਸੀ ਬਠਿੰਡਾ ਨੇ ਸੱਦਾ ਪੱਤਰਾਂ ਵਿੱਚ ਉਸਦਾ ਨਾਮ ਸ਼ਾਮਲ ਨਾ ਕਰਨ ਲਈ ਮੁੱਖ ਖੇਤੀਬਾੜੀ ਅਫਸਰ ’ਤੇ ਦਬਾਅ ਪਾਇਆ ਸੀ, ਬਾਅਦ ਵਿੱਚ ਇਹ ਕਾਰਡ ਆਨਲਾਈਨ ਵੰਡੇ ਗਏ।
Share the post "ਬਠਿੰਡਾ ਡੀਸੀ ਬਨਾਮ ਆਪ ਵਿਧਾਇਕ, ਮਾਮਲਾ ਕੌਮੀ ਸ਼ਡਿਊਲ ਕਾਸਟ ਕਮਿਸ਼ਨ ਕੋਲ ਪੁੱਜਿਆ"