WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਧਰਮ ਤੇ ਵਿਰਸਾ

ਐਸ.ਜੀ.ਪੀ.ਸੀ. ਵੋਟਰ ਵਜੋਂ ਨਾਮ ਦਰਜ ਕਰਵਾਉਣ ਦੀ ਆਖਰੀ ਮਿਤੀ ਵਿੱਚ 29 ਫਰਵਰੀ 2024 ਤੱਕ ਕੀਤਾ ਵਾਧਾ

ਚੰਡੀਗੜ੍ਹ, 15 ਨਵੰਬਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਲਈ ਵੋਟਰ ਵਜੋਂ ਨਾਮ ਰਜਿਸਟਰ ਕਰਵਾਉਣ ਦੀ ਆਖਰੀ ਮਿਤੀ 15 ਨਵੰਬਰ 2023 ਤੋਂ ਵਧਾ ਕੇ 29 ਫਰਵਰੀ, 2024 ਕਰ ਦਿੱਤੀ ਗਈ ਹੈ।ਅੱਜ ਇੱਥੇ ਸੋਧਿਆ ਹੋਇਆ ਸ਼ਡਿਊਲ ਜਾਰੀ ਕਰਦਿਆਂ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਗੁਰਕੀਰਤ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਜਸਟਿਸ (ਸੇਵਾਮੁਕਤ) ਐਸ.ਐਸ. ਸਾਰੋਂ ਚੀਫ਼ ਕਮਿਸ਼ਨਰ, ਗੁਰਦੁਆਰਾ ਚੋਣਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਇਹ ਸ਼ਡਿਊਲ ਜਾਰੀ ਕੀਤਾ ਗਿਆ ਹੈ।

ਬਠਿੰਡਾ ’ਚ ਕੌਂਸਲਰਾਂ ਨੇ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਿਆਂ, ਮੇਅਰ ਵਲੋਂ ਕੋਰਟ ’ਚ ਜਾਣ ਦਾ ਐਲਾਨ

ਸਾਰੇ ਜ਼ਿਲ੍ਹਿਆਂ ਦੇ ਸਬੰਧਤ ਡਿਪਟੀ ਕਮਿਸ਼ਨਰ 21 ਮਾਰਚ, 2024 ਤੱਕ ਮੁਢਲੀ ਸੂਚੀਆਂ ਦੀ ਪ੍ਰਕਾਸ਼ਨਾ ਯਕੀਨੀ ਬਣਾਉਣਗੇ ਜਦਕਿ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਮਿਤੀ ਅਗਲੇ ਸਾਲ 11 ਅਪ੍ਰੈਲ ਹੈ। ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਅਤੇ ਇਸ ਸਬੰਧੀ ਸੰਸ਼ੋਧਿਤ ਅਥਾਰਟੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਫੈਸਲਿਆਂ ਦੇ ਸੰਚਾਰ ਦੀ ਆਖਰੀ ਮਿਤੀ 21 ਅਪ੍ਰੈਲ, 2024 ਹੈ ਅਤੇ ਸਪਲੀਮੈਂਟਰੀ ਵੋਟਰ ਸੂਚੀ ਦੇ ਖਰੜੇ ਦੀਆਂ ਤਿਆਰੀਆਂ ਅਤੇ ਸਪਲੀਮੈਂਟ ਦੀ ਛਪਾਈ ਦੀ ਮਿਤੀ 2 ਮਈ, 2024 ਨੂੰ ਹੋਵੇਗੀ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨ 3 ਮਈ, 2024 ਨੂੰ ਹੋਵੇਗੀ।

 

Related posts

ਅਕਾਲੀ ਦਲ ਨੇ ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ‘ਤੇ ਬੀਬੀ ਜੰਗੀਰ ਕੌਰ ਦੇ ਹੱਕ ਵਿੱਚ ਲਾਮਬੰਦੀ ਕਰਨ ਦੇ ਲਗਾਏ ਦੋਸ

punjabusernewssite

ਬੇਅਦਬੀ ਅਤੇ ਗੋਲ਼ੀ ਕਾਂਡ ਦਾ ਇਨਸਾਫ਼ ਨਾ ਦੇਣ ਲਈ ਮੁੱਖ ਮੰਤਰੀ ਅਤੇ ਸਪੀਕਰ ਅਸਤੀਫ਼ਾ ਦੇਣ: ਗੁਰਦੀਪ ਸਿੰਘ ਬਠਿੰਡਾ

punjabusernewssite

ਯੂਨਾਈਟਿਡ ਅਕਾਲੀ ਦਲ ਦੀ ਅਗਵਾਈ ਵਿੱਚ ਬਠਿੰਡਾ ਤੋਂ ਚੋਥਾ ਕੇਸਰੀ ਮਾਰਚ ਬਹਿਬਲ ਕਲਾਂ ਵੱਲ ਰਵਾਨਾ

punjabusernewssite