21 ਨਵੰਬਰ ਨੂੰ ਜਲ ਸਪਲਾਈ ਸੈਨੀਟੇਸ਼ਨ ਦਫਤਰ ਭਾਗੂ ਰੋਡ ਬਠਿੰਡਾ ਅੱਗੇ ਰੈਲੀ ਕਰਕੇ ਮੰਗ ਪੱਤਰ ਭੇਜੇ ਜਾਣਗੇ
ਬਠਿੰਡਾ, 18 ਨਵੰਬਰ: ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜਲ ਸਪਲਾਈ ਸੈਨੀਟੇਸ਼ਨ ਦਫਤਰਾਂ ਅੱਗੇ ਰੋਸ ਰੈਲੀਆਂ ਕਰਕੇ ਮੰਗ ਪੱਤਰ ਭੇਜੇ ਜਾਣਗੇ ਜਿਸ ਦੇ ਤਹਿਤ ਜਿਲ੍ਹਾ ਬਠਿੰਡਾ ਦੇ ਫੀਲਡ ਕਾਮਿਆਂ ਵੱਲੋਂ 21 ਨਵੰਬਰ ਨੂੰ ਜਲ ਸਪਲਾਈ ਸੈਨੀਟੇਸ਼ਨ ਦਫਤਰ ਭਾਗੂ ਰੋਡ ਬਠਿੰਡਾ ਅੱਗੇ ਰੈਲੀ ਕਰਕੇ ਮੰਗ ਪੱਤਰ ਭੇਜੇ ਜਾਣਗੇ।
ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਪਾਵਰਕੌਮ ਦੇ ਹੈੱਡ ਆਫਿਸ ਸਾਹਮਣੇ ਧਰਨੇ ਦਾ ਐਲਾਨ
ਜਿਲ੍ਹਾ ਆਗੂਆਂ ਕਿਸ਼ੋਰ ਚੰਦ ਗਾਜ਼,ਬਲਰਾਜ ਮੌੜ,ਮੱਖਣ ਸਿੰਘ ਖਨਗਵਾਲ,ਸੁਖਚੈਨ ਸਿੰਘ,ਕੁਲਵਿੰਦਰ ਸਿੰਘ,ਅਰਜਨ ਸਿੰਘ ਸਰਾਂ,ਲਖਵੀਰ ਸਿੰਘ ਭਾਗੀਵਾਂਦਰ,ਹਰਨੇਕ ਸਿੰਘ ਗਹਿਰੀ,ਦਰਸ਼ਨ ਸ਼ਰਮਾ, ਗੁਰਚਰਨ ਸਿੰਘ ਜੌੜਕੀਆ ਨੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਕੈਬਨਿਟ ਮੰਤਰੀ ਤੇ ਵਿਭਾਗੀ ਮੁੱਖੀ ਵੱਲੋਂ ਮੀਟਿੰਗਾਂ ਵਿੱਚ ਦਿੱਤੇ ਭਰੋਸਿਆਂ ਦੇ ਬਾਵਜੂਦ ਵੀ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਹਨ।
ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਪਿੰਡਾਂ ਵਿੱਚ ਕੀਤਾ ਝੰਡਾ ਮਾਰਚ
ਜਿਲ੍ਹਾ ਆਗੂਆਂ ਧਰਮ ਸਿੰਘ ਕੋਠਾ ਗੁਰੂ,ਪਰਮ ਚੰਦ ਬਠਿੰਡਾ,ਪੂਰਨ ਸਿੰਘ,ਰਣਜੀਤ ਸਿੰਘ ਬਿਲਾਸਪੁਰ,ਸ਼ੁਰੇਸ਼ ਕੁਮਾਰ ਗੋਨਿਆਨਾ,ਗੁਰਦੀਪ ਸਿੰਘ ਤਲਵੰਡੀ ਸਾਬੋ,ਦਰਸ਼ਨ ਸਿੰਘ ਖਾਲਸਾ ਨੇ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮਿਤੀ 06-12-2023 ਨੂੰ ਮੁੱਖ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਖਿਲਾਫ਼ ਪਟਿਆਲਾ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ।ਜਿਸ ਵਿੱਚ ਬਠਿੰਡਾ ਦੇ ਫੀਲਡ ਮੁਲਾਜਮ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ ।
ਮਨਪ੍ਰੀਤ ਪਲਾਟ ਕੇਸ ’ਚ ਨਾਮਜਦ ਜੁਗਨੂੰ ਠੇਕੇਦਾਰ ਤੇ ਸੀਏ ਸੰਜੀਵ ਨੂੰ ਮਿਲੀ ਅੰਤਰਿਮ ਜਮਾਨਤ
ਸੂਬਾ ਆਗੂ ਸੁਖਚੈਨ ਸਿੰਘ ਨੇ ਦੱਸਿਆ ਕਿ 30 ਨਵੰਬਰ ਦਾ ਜਥੇਬੰਦੀ ਵੱਲੋਂ ਮੁੱਖ ਕਾਰਜਕਾਰੀ ਅਫ਼ਸਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਚੰਡੀਗੜ੍ਹ ਦੇ ਖਿਲਾਫ਼ ਰੋਸ ਰੈਲੀ ਦਾ ਨੋਟਿਸ ਦਿੱਤਾ ਗਿਆ ਸੀ। ਜਿਸ ਦੇ ਤਹਿਤ ਮੁੱਖ ਦਫ਼ਤਰ ਦੇ ਇੰਜੀਨੀਅਰ ਕਮ ਚੀਫ ਵੱਲੋਂ 20 ਨਵੰਬਰ ਦਾ ਸਵੇਰੇ 11 ਵਜੇ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ, ਜਿਸ ਵਿੱਚ ਸੁਬਾਈ ਆਗੂ ਸ਼ਾਮਲ ਹੋਣਗੇ।