Sunday, April 19, 2026
spot_img
spot_img

ਅਮਿੱਟ ਪੈੜਾਂ ਛੱਡ ਗਿਆ ਸਿਲਵਰ ਓਕਸ ਸਕੂਲ ਬਠਿੰਡਾ ਦਾ 21ਵਾਂ ਖੇਡ ਦਿਵਸ

Date:

spot_img

ਸੁਖਜਿੰਦਰ ਮਾਨ
ਬਠਿੰਡਾ, 19 ਨਵੰਬਰ: ਹਰ ਸਾਲ ਵਾਂਗ ਇਸ ਵਾਰ ਵੀ ਸਿਲਵਰ ਓਕਸ ਸਕੂਲ ਬੀਬੀਵਾਲਾ ਰੋਡ ਬਠਿੰਡਾਨੇ ਆਪਣਾ 21ਵਾਂ ਖੇਡ ਦਿਵਸ ਬੜੀ ਧੂਮ–ਧਾਮ ਨਾਲ ਮਨਾਇਆ। ਇਸ ਮੌਕੇ ਦੇ ਮੁੱਖ ਮਹਿਮਾਨ ਫਤਹਿ ਸਿੰਘ ਡੀਐੱਸਪੀ ਮਲੋਟ ਨੇ ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾ ਕੇ ਕੀਤੀ। ਸਭ ਤੋਂ ਪਹਿਲਾਂ ਸਕੂਲ ਦੇ ਚਾਰੇ ਸਦਨਾਂ ਵੱਲੋਂ ਪਰੇਡ ਦੀ ਸਲਾਮੀ ਦਿੱਤੀ ਗਈ।ਇਸ ਉਪਰੰਤ ਸ਼ੁਰੂ ਹੋਇਆ ਦੌੜਾਂ ਦਾ ਸਿਲਸਿਲਾ ਜਿਸ ਵਿੱਚ ਵੱਡੇ ਬੱਚਿਆਂ ਨੇ 100ਮੀਟਰ, 200 ਮੀਟਰ, 400 ਮੀਟਰ, 800 ਮੀਟਰ,ਰਿਲੇਅ ਦੌੜਾਂ ਵਿੱਚ ਹਿੱਸਾ ਲਿਆ।

Breaking News: ਚੇਅਰਮੈਨਾਂ ਦੇ ‘ਸਲੂਟ’ ਵਿਵਾਦ ਦੀ ਭੇਂਟ ਚੜਿਆ ਬਠਿੰਡਾ ਦਾ ਟਰੈਫ਼ਿਕ ਇੰਚਾਰਜ਼

ਇਸ ਮੌਕੇ‘ ਤੇ ਬੈਂਡ ਡਿਸਪਲੇਅ, ਤਾਈ ਕਵਾਂਡੋ ਅਤੇ ਭਾਰਤ ਦੀਆਂ ਵੱਖ-ਵੱਖ ਖੇਡਾਂ ਨੂੰ ਦਰਸਾਉਂਦਾ ਇੱਕ ਨਾਚ ਪੇਸ਼ ਕੀਤਾ। ਇਸ ਤੋਂ ਇਲਾਵਾ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਸਦਨ ਨੇ ਟਰਾਫ਼ੀ ਹਾਸਲ ਕੀਤੀ । ਇਸ ਵਾਰ ਬੈਸਟ ਅਥਲੀਟ ਮੁੰਡੇ ਅਤੇ ਕੁੜੀ ਦੀ ਚੋਣ ਜਮਾਤ ਅਨੁਸਾਰ ਕੀਤੀ ਗਈ। ਸਪੋਰਟਸ ਟਰਾਫ਼ੀ ਜੇਤੂ ਸਦਨ ਨੇ ਆਪਣੇ ਨਾਮ ਕੀਤੀ। ਮੁੱਖ ਮਹਿਮਾਨ ਫਤਹਿ ਸਿੰਘ ਡੀਐੱਸਪੀ ਨੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਅਤੇ ਬੱਚਿਆਂ ਨੂੰ ਵਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਤ ਕੀਤਾ।

Breaking News:ਆਪ ਵਿਧਾਇਕ ਅਮਿਤ ਰਤਨ ਦੀ ਡੀਸੀ ਵਿਰੁਧ ਸਿਕਾਇਤ ਹੋਈ ਦਫ਼ਤਰ ਦਾਖ਼ਲ

ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ, ਸਕੂਲ ਦੇ ਡਾਇਰੈਕਟਰ ਮੈਡਮ ਮਾਲਵਿੰਦਰ ਕੌਰ ਸਿੱਧੂ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਲਮ ਵਰਮਾ ਵੱਲੋਂ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਪ੍ਰੋਗਰਾਮ ਦੀ ਅੰਤਲੀ ਪੇਸ਼ਕਸ਼ ਧਮਾਲ ਨੇ ਦਰਸ਼ਕਾਂ ਨੂੰ ਝੂੰਮਣ ਤੇ ਮਜਬੂਰ ਕਰ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ। ਇਸ ਪ੍ਰਕਾਰ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਿਲਵਰ ਓਕਸ ਸਕੂਲ ਦਾ 21ਵਾਂ ਖੇਡ ਦਿਵਸ ਸੰਪੂਰਨ ਹੋਇਆ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਸਾਨੂੰ ਹਮੇਸ਼ਾ ਗੁਰੂਆਂ ਦੇ ਦਰਸਾਏ ਰਸਤਿਆਂ ਤੇ ਚੱਲਣਾ ਚਾਹੀਦਾ ਹੈ : ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਸਥਾਨਕ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਅਖੰਡਪਾਠ ਦੇ ਭੋਗ ਮੌਕੇ...

ਇਟਲੀ ‘ਚ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਸਿੱਖਾਂ ਦੇ ਕਤਲ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ

👉ਵਿਦੇਸ਼ਾਂ ਅੰਦਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਵੱਡੀ ਚਿੰਤਾ ਵਾਲੀਆਂ...

Punjab ‘ਚ ਲਾਗੂ ਹੋਇਆ ਬੇਅਦਬੀ ਕਾਨੂੰਨ; ਰਾਜਪਾਲ ਨੇ ਦਿੱਤੀ ਮੰਨਜੂਰੀ

👉ਪੰਜਾਬ ਸਰਕਾਰ ਨੇ 13 ਅਪ੍ਰੈਲ ਨੂੰ ਵਿਸ਼ੇਸ ਸੈਸ਼ਨ 'ਚ...

Dhuri News; ਮੰਦਭਾਗੀ ਖ਼ਬਰ, ਟਰੈਕਟਰ ਤੋਂ ਡਿੱਗਣ ਕਾਰਨ 15 ਸਾਲਾਂ ਲੜਕੇ ਦੀ ਹੋਈ ਮੌ/ਤ

Dhuri News: Dhuri (ਧੂਰੀ) ਦੇ ਪਿੰਡ ਮੂਲੋਵਾਲ ਵਿਖੇ ਇੱਕ...