ਵਿਧਾਇਕ ਜਗਰੂਪ ਸਿੰਘ ਗਿੱਲ ਨੇ ਮਾਮਲੇ ਨੂੰ ਮੁੱਖ ਮੰਤਰੀ ਤੱਕ ਲਿਜਾਣ ਦਾ ਕੀਤਾ ਐਲਾਨ
ਬਠਿੰਡਾ, 21 ਨਵੰਬਰ : ਸ਼ਹਿਰ ਦੀ ਪੁਰਾਤਨ ਇਤਿਹਾਸਕ ਤੇ ਧਾਰਮਿਕ ਸੰਸਥਾ ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕੀ ਕਮੇਟੀ ਅਧੀਨ ਚੱਲ ਰਹੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਲੋਂ ਖੇਡ ਮੈਦਾਨ ਲਈ ਛੱਡੀ ਜਗ੍ਹਾਂ ’ਤੇ ਨਗਰ ਨਿਗਮ ਵਲੋਂ ਕਬਜ਼ਾ ਕਰਨ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਵਿਚ ਜਿੱਥੇ ਪੱਤੀ ਝੁੱਟੀ ਦੇ ਵਾਸੀਆਂ ਅਤੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਨੇ ਵਿਰੋਧ ਜਤਾਇਆ ਹੈ, ਉਥੇ ਹਲਕਾ ਬਠਿੰਡਾ ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵੀ ਇਸਨੂੰ ਗੰਭੀਰਤਾ ਨਾਲ ਲੈਦਿਆਂ ਮੁੱਖ ਮੰਤਰੀ ਅਤੇ ਵਿਧਾਨ ਸਭਾ ਤੱਕ ਅਵਾਜ਼ ਚੁੱਕਣ ਦਾ ਐਲਾਨ ਕੀਤਾ ਹੈ।
ਹਾਈਕੋਰਟ ਵਿਚੋਂ ਬਠਿੰਡਾ ਦੀ ਸਾਬਕਾ ਮੇਅਰ ਨੂੰ ਨਹੀਂ ਮਿਲੀ ਰਾਹਤ, ਸਰਕਾਰ ਨੂੰ 20 ਲਈ ਨੋਟਿਸ ਜਾਰੀ
ਮੰਗਲਵਾਰ ਨੂੰ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਵਿਧਾਇਕ ਸ: ਗਿੱਲ ਨੇ 13 ਸਾਲ ਪਹਿਲਾਂ ਤਤਕਾਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜ਼ਕਾਲ ਦੌਰਾਨ ਸ਼ਹਿਰ ਦੀ 2291 ਵਿੱਘੇ ਸ਼ਾਮਲਾਟ ਜਮੀਨ ਨੂੰ ਡਿਪਟੀ ਕਮਿਸ਼ਨਰ ਦੇ ਇੱਕ ਪੱਤਰ ਰਾਹੀਂ ਨਗਰ ਨਿਗਮ ਦੇ ਨਾਮ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਪੱਤਰ ਹੀ ਵਿਵਾਦ ਦੀ ਜੜ੍ਹ ਹੈ, ਕਿਉਂਕਿ ਕਾਨੂੰਨ ਮੁਤਾਬਕ ਸ਼ਾਮਲਾਟ ਜਮੀਨ ਇਸ ਤਰ੍ਹਾਂ ਸਰਕਾਰ ਜਾਂ ਨਿਗਮ ਦੇ ਨਾਮ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਜਮੀਨ ਪੱਤੀ ਮਹਿਣਾ ਅਤੇ ਪੱਤੀ ਝੁੱਟੀ ਦੇ ਲੋਕਾਂ ਨੇ ਸ਼ਹਿਰ ਦੇ ਸਾਂਝੇ ਕੰਮਾਂ ਵਾਸਤੇ ਛੱਡੀ ਸੀ, ਜਿਸਦੇ ਚੱਲਦੇ ਇਸ ਜਮੀਨ ਦੇ ਅਸਲ ਮਾਲਕ ਉਹ ਹਨ। ਸ: ਗਿੱਲ ਨੇ ਦਸਿਆ ਕਿ ਸ਼ਹਿਰ ਦੀ ਕਰੀਬ 10 ਫ਼ੀਸਦੀ ਆਬਾਦੀ ਸ਼ਾਮਲਾਟ ਜਮੀਨ ਉਪਰ ਹੀ ਵਸ ਰਹੀ ਹੈ।
ਆਮ ਆਦਮੀ ਕਲੀਨਿਕਾਂ ਨੂੰ ਮਿਲੀ ਅੰਤਰਰਾਸ਼ਟਰੀ ਮਾਨਤਾ
ਇਸਤੋਂ ਇਲਾਵਾ ਖਾਲਸਾ ਦੀਵਾਨ, ਖ਼ਾਲਸਾ ਸਕੂਲ, ਮਹਾਵੀਰ ਦਲ ਹਸਪਤਾਲ, ਡੀਏਵੀ ਕਾਲਜ਼, ਐਮ.ਐਸ.ਡੀ ਅਤੇ ਐਸ.ਐਸ.ਡੀ ਸਕੂਲਾਂ ਦਾ ਕੁੱਝ ਹਿੱਸਾ ਵੀ ਇੰਨ੍ਹਾਂ ਸ਼ਾਮਲਾਟ ਜਮੀਨਾਂ ਵਿਚ ਪੈਂਦਾ ਹੈ। ਜਿਸਦੇ ਚੱਲਦੇ ਉਕਤ ਫੈਸਲੇ ਦੇ ਨਾਲ ਇਕੱਲੇ ਬਠਿੰਡਾ ਸ਼ਹਿਰ ਵਿਚ ਨਾ ਸਿਰਫ਼ ਆਮ ਲੋਕ, ਬਲਕਿ ਵੱਡੀਆਂ-ਵੱਡੀਆਂ ਸੰਸਥਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਜਗਰੂਪ ਸਿੰਘ ਗਿੱਲ ਨੇ ਨਗਰ ਨਿਗਮ ਦੇ ਅਹੁੱਦੇਦਾਰਾਂ ਉਪਰ ਹੋਰਨਾਂ ਸ਼ਾਮਲਾਟ ਜਮੀਨਾਂ ’ਤੇ ਕਾਬਜ਼ ਸੰਸਥਾਵਾਂ ਦੀ ਬਜਾਏ ਇਕੱਲੇ ਖ਼ਾਲਸਾ ਸਕੂਲ ਨੂੰ ਹੀ ਨਿਸ਼ਾਨਾ ਬਣਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਕਦੇ ਵੀ ਇਸ ਉਪਰ ਨਿਗਮ ਨੂੰ ਕਾਬਜ਼ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਕਮ ਕਮਿਸ਼ਨ ਨਾਲ ਵੀ ਗੱਲ ਕੀਤੀ ਹੈ ਤੇ ਅਗਲੇ ਵਿਧਾਨ ਸਭਾ ਸੈਸਨ ਵਿਚ ਵੀ ਇਸ ਮੁੱਦੇ ਨੂੰ ਉਠਾਉਣਗੇ।
ਸੀ.ਐਮ ਭਗਵੰਤ ਮਾਨ ਦੀ ਵਜ਼ਾਰਤ ਵਿਚ ਵੱਡਾ ਫੇਰਬਦਲ, ਜੌੜਾਮਾਜਰਾ ਨੂੰ ਅਹਿਮ ਜ਼ਿੰਮੇਵਾਰੀ
ਸ: ਗਿੱਲ ਨੇ ਕਿਹਾ ਕਿ ਇਕੱਲੇ ਵਿਧਾਇਕ ਦੇ ਤੌਰ ’ਤੇ ਹੀ ਨਹੀਂ, ਬਲਕਿ ਉਹ ਪੱਤੀ ਝੁੱਟੀ ਦੇ ਵੀ ਵਸਨੀਕ ਹਨ ਤੇ ਇਸ ਪੱਤੀ ਦੇ ਲੋਕਾਂ ਵਲੋਂ ਹੀ ਖ਼ਾਲਸਾ ਦੀਵਾਨ ਤੇ ਖ਼ਾਲਸਾ ਸਕੂਲ ਆਦਿ ਲਈ ਅਪਣੇ ਹਿੱਸੇ ਦੀ ਸਾਂਝੀ ਜਮੀਨ ਛੱਡੀ ਗਈ ਸੀ। ਉਹ ਇਸ ਜਮੀਨ ਨੂੰ ਕਿਸੇ ਹੋਰ ਮਕਸਦ ਲਈ ਵਰਤਣ ਦੀ ਇਜ਼ਾਜਤ ਨਹੀਂ ਦੇਣਗੇ। ਉਨ੍ਹਾਂ ਤੱਥ ਰੱਖਦਿਆਂ ਕਿਹਾ ਕਿ 1967 ਤੋਂ ਲੈ ਕੇ ਹੁਣ ਤੱਕ ਮਾਲ ਵਿਭਾਗ ਦੀਆਂ ਜਮ੍ਹਾਂਬੰਦੀਆਂ ਵਿਚ ਇਹ ਜਮੀਨ ਇੰਨ੍ਹਾਂ ਸੰਸਥਾਵਾਂ ਦੇ ਨਾਂ ਬੋਲਦੀ ਹੈ ਤੇ 2013 ਦੇ ਪੱਤਰ ਤੋਂ ਬਾਅਦ ਮਾਲ ਵਿਭਾਗ ਨੇ ਸਿਰਫ਼ ਲਾਲ ਸਿਆਹੀ ਨਾਲ ਇਸਦੀ ਮਾਲਕੀ ਨਗਰ ਨਿਗਮ ਦੇ ਨਾਂ ਕਰ ਦਿੱਤੀ। ਜਦੋਂਕਿ 2019 ਵਿਚ ਸਥਾਨਕ ਅਦਾਲਤਾਂ ਵਿਚ ਹੋਏ ਵੱਖ ਵੱਖ ਫੈਸਲਿਆਂ ਦੌਰਾਨ ਡਿਪਟੀ ਕਮਿਸ਼ਨਰ ਦੇ ਪੱਤਰ ਦੇ ਆਧਾਰ ’ਤੇ ਹੋਏ ਇੰਤਕਾਲਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ।
ਖੁਸਖਬਰ: ਦਹਾਕਿਆਂ ਤੋਂ ਲਟਕ ਰਹੀ ਰਿੰਗ ਰੋਡ-1 ਦੇ ਪੂਰਾ ਹੋਣ ਦੇ ਰਾਹ ਦੀ ਆਖ਼ਰੀ ਅੜਚਣ ਵੀ ਹੋਈ ਦੂਰ
ਦਸਣਾ ਬਣਦਾ ਹੈ ਕਿ ਬੀਤੇ ਕੱਲ ਨਗਰ ਨਿਗਮ ਦੀ ਟੀਮ ਨੇ ਖ਼ਾਲਸਾ ਸਕੂਲ ਦੇ ਨਾਲ ਲੱਗਦੀ ਖਾਲੀ ਪਈ ਜ਼ਮੀਨ, ਜਿਸਨੂੰ ਖੇਡ ਗਰਾਉਂਡ ਦਾ ਨਾਮ ਦਿੱਤਾ ਹੈ, ਵਿਚ ਆਪਣੀ ਮਾਲਕੀ ਦਾ ਬੋਰਡ ਲਗਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਇਕੱਤਰ ਹੋਏ ਲੋਕਾਂ, ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ, ਸਾਬਕਾ ਪ੍ਰਧਾਨ ਤੇ ਕੌਸਲਰ ਰਜਿੰਦਰ ਸਿੰਘ ਸਿੱਧੂ, ਸਮੇਤ ਖ਼ਾਲਸਾ ਸਕੂਲ ਦੇ ਸਟਾਫ਼ ਅਤੇ ਬੱਚਿਆਂ ਨੇ ਰੋਸ਼ ਜਾਹਰ ਕਰਦਿਆਂ ਨਿਗਮ ਦੀ ਇਸ ਕਾਰਵਾਈ ਵਿਰੁਧ ਸਮੇਤ ਮੁਲਤਾਨੀਆ ਰੋਡ ’ਤੇ ਧਰਨਾ ਦਿੱਤਾ ਸੀ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪ ਨੇ ਹੁਣ ਬਲਾਕ ਪ੍ਰਧਾਨਾਂ ਦੇ ਨਾਲ ਬਲਾਕ ਇੰਚਾਰਜ਼ ਵੀ ਕੀਤੇ ਨਿਯੁਕਤ
ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਨੇ ਦਸਿਆ ਕਿ ਇਸ ਜਮੀਨ ਉਪਰ 1926 ਤੋਂ ਸਕੂਲ ਬਣਿਆ ਹੋਇਆ ਹੈ ਤੇ ਇੱਥੇ ਖੇਡ ਮੈਦਾਨ ਦੀ ਯੋਜਨਾ ਵੀ ਤਿਆਰ ਕੀਤੀ ਹੋਈ ਹੈ ਪ੍ਰੰਤੂ ਮੌਜੂਦਾ ਪ੍ਰਬੰਧਕਾਂ ਦੇ ਢਿੱਲੇ ਤੇ ਲਾਪਰਵਾਹੀ ਵਾਲੇ ਰਵੱਈਏ ਕਾਰਨ ਨਿਗਮ ਵਲੋਂ ਕਬਜ਼ਾ ਕੀਤਾ ਜਾ ਰਿਹਾ ਹੈ। ਇਸ ਮੌਕੇ ਕੌਸਲਰ ਰਜਿੰਦਰ ਸਿੰਘ ਸਿੱਧੂ ਤੋਂ ਇਲਾਵਾ ਕੌਸਲਰ ਸੁਖਦੀਪ ਸਿੰਘ ਢਿੱਲੋਂ, ਆਪ ਦੇ ਬਲਾਕ ਪ੍ਰਧਾਨ ਜਗਦੀਸ਼ ਸਿੰਘ ਵੜੈਚ, ਸਕੂਲ ਦੇ ਸਾਬਕਾ ਅਧਿਆਪਕ ਮਾਨ ਸਿੰਘ, ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੱਤੀ ਝੁੱਟੀ ਕੇ ਦੇ ਮੁਹੱਲਾ ਨਿਵਾਸੀ ਹਾਜ਼ਰ ਸਨ।
Share the post "ਨਿਗਮ ਵਲੋਂ ਖਾਲਸਾ ਦੀਵਾਨ ਦੀ ਜਗ੍ਹਾਂ ਨੂੰ ਆਪਣੇ ਅਧਿਕਾਰ ਅਧੀਨ ਲਿਆਉਣ ਦਾ ਮਾਮਲਾ ਗਰਮਾਇਆ"