Bathinda News: Bathinda Police ;ਕਿਸੇ ਮਿਹਨਤਕਸ਼ ਲਈ ਉਸ ਦਾ ਵਾਹਨ ਸਿਰਫ਼ ਇੱਕ ਸਾਧਨ ਨਹੀਂ, ਸਗੋਂ ਉਸ ਦੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਹਾਰਾ ਹੁੰਦਾ ਹੈ। ਬਠਿੰਡਾ ਪੁਲਿਸ ਨੇ ਆਪਣੀ ਤੁਰੰਤ ਕਾਰਵਾਈ ਅਤੇ ਸਮਰਪਿਤ ਸੇਵਾ ਨਾਲ ਇੱਕ ਵਿਅਕਤੀ ਦੇ ਇਸੇ ਸਹਾਰੇ ਨੂੰ ਮੁੜ ਉਸ ਤੱਕ ਪਹੁੰਚਾਇਆ।ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਨੇ ਆਪਣੀ ਸੂਝ-ਬੂਝ, ਮਿਹਨਤ ਅਤੇ ਲਗਨ ਸਦਕਾ ਚੋਰੀ ਹੋਇਆ ਇੱਕ ਇਲੈਕਟ੍ਰਿਕ ਆਟੋ ਰਿਕਸ਼ਾ ਲੱਭ ਕੇ ਉਸ ਦੇ ਮਾਲਕ ਦੇ ਹਵਾਲੇ ਕੀਤਾ ਅਤੇ ਉਸ ਦੇ ਚਿਹਰੇ ’ਤੇ ਮੁੜ ਖੁਸ਼ੀ ਲਿਆਉਣ ਦਾ ਯਤਨ ਕੀਤਾ।ਘਟਨਾ ਮਿਤੀ 12-11-2026 ਦੀ ਹੈ, ਜਦੋਂ ਅਮਿਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਗਲੀ ਨੰਬਰ 8, ਜਨਤਾ ਨਗਰ, ਬਠਿੰਡਾ ਨੇ ਰੇਲਵੇ ਸਟੇਸ਼ਨ ਦੇ ਬਾਹਰ ਤਾਇਨਾਤ ਪੀਸੀਆਰ ਟੀਮ ਨੂੰ ਦੱਸਿਆ ਕਿ ਉਹ ਆਪਣਾ ਇਲੈਕਟ੍ਰਿਕ ਆਟੋ ਰਿਕਸ਼ਾ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹਾ ਕਰਕੇ ਮਹਿਜ਼ ਪੰਜ ਮਿੰਟ ਲਈ ਚਾਹ ਪੀਣ ਗਿਆ ਸੀ।
ਇਹ ਵੀ ਪੜ੍ਹੋ 👉ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟਰੱਕ ਨਾਲ ਟਕਰਾਇਆ; ਤਿੰਨ ਦੀ ਮੌ/ਤ ਤੇ ਦੋ ਦਰਜ਼ਨ ਤੋਂ ਵੱਧ ਜਖ਼ਮੀ
ਪਰ ਜਦੋਂ ਵਾਪਸ ਆਇਆ ਤਾਂ ਉਸ ਦਾ ਆਟੋ ਉੱਥੋਂ ਗਾਇਬ ਸੀ। ਇਹ ਆਟੋ ਹੀ ਉਸ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਸੀ, ਜਿਸ ਦੇ ਗੁੰਮ ਹੋਣ ਕਾਰਨ ਉਹ ਕਾਫ਼ੀ ਚਿੰਤਤ ਅਤੇ ਪਰੇਸ਼ਾਨ ਹੋ ਗਿਆ।ਪੀੜਤ ਦੀ ਪਰੇਸ਼ਾਨੀ ਨੂੰ ਸਮਝਦਿਆਂ ਪੀਸੀਆਰ ਟੀਮ ਨੇ ਬਿਨਾਂ ਦੇਰੀ ਕੀਤੇ ਆਟੋ ਦੀ ਭਾਲ ਸ਼ੁਰੂ ਕਰ ਦਿੱਤੀ। ASI ਸੰਜੀਵ ਕੁਮਾਰ, ASI ਜਸਵੀਰ ਸਿੰਘ, ASI ਪਵਨ ਕੁਮਾਰ ਅਤੇ ਸੀਨੀਅਰ ਕਾਂਸਟੇਬਲ ਲਵਪ੍ਰੀਤ ਸਿੰਘ ਵੱਲੋਂ ਲਗਾਤਾਰ ਇਲਾਕੇ ਵਿੱਚ ਤਲਾਸ਼ੀ ਕੀਤੀ ਗਈ ਅਤੇ ਹਿਊਮਨ ਇੰਟੈਲੀਜੈਂਸ ਰਾਹੀਂ ਵੀ ਜਾਣਕਾਰੀ ਇਕੱਠੀ ਕੀਤੀ ਗਈ।ਇਸੇ ਦੌਰਾਨ ਇੱਕ ਰਾਹਗੀਰ ਵੱਲੋਂ ਪੁਲਿਸ ਟੀਮ ਨੂੰ ਸੂਚਨਾ ਦਿੱਤੀ ਗਈ ਕਿ ਇੱਕ ਸੁੰਨਸਾਨ ਜਗ੍ਹਾ ’ਤੇ ਟਾਇਰਾਂ ਤੋਂ ਬਿਨਾਂ ਇੱਕ ਇਲੈਕਟ੍ਰਿਕ ਆਟੋ ਰਿਕਸ਼ਾ ਖੜ੍ਹਾ ਹੈ। ਪੁਲਿਸ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਆਟੋ ਦੀ ਜਾਂਚ ਕੀਤੀ ਅਤੇ ਸਬੰਧਤ ਕੰਪਨੀ ਦੇ ਸਟੋਰ ਤੋਂ ਮਾਲਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਾਂਚ ਦੌਰਾਨ ਆਟੋ ਦੀ ਪਛਾਣ ਅਮਿਤ ਸਿੰਘ ਦੇ ਆਟੋ ਵਜੋਂ ਹੋਈ।
ਇਹ ਵੀ ਪੜ੍ਹੋ 👉ਮੰਦਭਾਗੀ ਖ਼ਬਰ; ਚਾਈਨਾ ਡੋਰ ਦੀ ਚਪੇਟ ‘ਚ ਆਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌ*ਤ
ਇਸ ਉਪਰੰਤ ਆਟੋ ਮਾਲਕ ਵੱਲੋਂ ਖੁਦ ਟਾਇਰਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਆਟੋ ਨੂੰ ਮੁੜ ਚੱਲਣਯੋਗ ਹਾਲਤ ਵਿੱਚ ਲਿਆ ਕੇ ਉਸ ਦੇ ਹਵਾਲੇ ਕਰ ਦਿੱਤਾ ਗਿਆ।ਇੱਕ ਪਾਸੇ ਪੰਜ ਮਿੰਟਾਂ ਦੀ ਦੇਰੀ ਨੇ ਇੱਕ ਮਿਹਨਤਕਸ਼ ਦੀ ਰੋਜ਼ੀ-ਰੋਟੀ ਖੋਹ ਲਈ ਸੀ, ਦੂਜੇ ਪਾਸੇ ਬਠਿੰਡਾ ਪੁਲਿਸ ਦੀ ਮੁਸਤੈਦੀ ਨੇ ਉਸ ਦੀਆਂ ਉਮੀਦਾਂ ਨੂੰ ਮੁੜ ਜਗਾ ਦਿੱਤਾ। ਕਿਸੇ ਮਿਹਨਤਕਸ਼ ਲਈ ਆਪਣਾ ਕੰਮ ਕਰਨ ਵਾਲਾ ਸਾਧਨ ਵਾਪਸ ਮਿਲਣਾ ਸਿਰਫ਼ ਵਾਹਨ ਦੀ ਵਾਪਸੀ ਨਹੀਂ, ਸਗੋਂ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਮੁੜ ਸੁਰੱਖਿਅਤ ਹੋਣ ਦਾ ਅਹਿਸਾਸ ਵੀ ਹੁੰਦਾ ਹੈ।ਬਠਿੰਡਾ ਪੁਲਿਸ ਹਮੇਸ਼ਾ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਨਾਲ-ਨਾਲ ਉਨ੍ਹਾਂ ਦੀ ਮਿਹਨਤ ਦੀ ਕਮਾਈ ਅਤੇ ਕੀਮਤੀ ਸਾਧਨਾਂ ਦੀ ਰਾਖੀ ਲਈ ਵਚਨਬੱਧ ਹੈ। ਪੀਸੀਆਰ ਟੀਮ ਦਾ ਇਹ ਯਤਨ ਪੁਲਿਸ ਦੀ ਲੋਕ-ਸੇਵਾ ਪ੍ਰਤੀ ਵਚਨਬੱਧਤਾ ਅਤੇ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













