ਸੁਖਬੀਰ ਬਾਦਲ ਨੇ ਮੋਦੀ ਨੂੰ ਲਿਖੀ ਚਿੱਠੀ: ਦੋ ਸਿੱਖ ਜੱਜਾਂ ਦੀ ਨਿਯੁਕਤੀ ’ਤੇ ਵਿਤਕਰੇਬਾਜ਼ੀ ਖਤਮ ਕਰਵਾਉਣ ਦੀ ਕੀਤੀ ਅਪੀਲ

Date:

spot_img

ਚੰਡੀਗੜ੍ਹ, 23 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦੋ ਸਿੱਖ ਵਕੀਲਾਂ ਹਰਮੀਤ ਸਿੰਘ ਗਰੇਵਾਲ ਤੇ ਦੀਪਿੰਦਰ ਸਿੰਘ ਨਲਵਾ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਸੁਪਰੀਮ ਕੋਰਟ ਕਾਲਜੀਅਮ ਵੱਲੋਂ ਸਿਫਾਰਸ਼ ਕੀਤੇ ਜਾਣ ਦੇ ਬਾਵਜੂਦ ਨਿਯੁਕਤੀ ਨਾ ਹੋਣ ਦੇ ਮਾਮਲੇ ਵਿਚ ਤੁਰੰਤ ਦਖਲ ਮੰਗਿਆ। ਸ: ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸਿੱਖਾਂ ਖਿਲਾਫ ਉਹ ਇਸ ਅਨਿਆਂ ਤੇ ਫਿਰਕੂ ਵਿਤਕਰੇ ਨੂੰ ਮਾਮਲੇ ਵਿਚ ਨਿੱਜੀ ਦਖਲ ਦੇ ਕੇ ਖਤਮ ਕਰਵਾਉਣ। ਉਨ੍ਹਾਂ ਇਸ ਮਾਮਲੇ ਨੂੰ ਬਹੁਤ ਹੀ ਸੰਜੀਦਗੀ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਨਿਯੁਕਤੀ ਲਈ ਸਿਰਫ ਸਿੱਖ ਵਕੀਲਾਂ ਦੇ ਨਾਂ ਬਾਹਰ ਕਰ ਦੇਣਾ ਫਿਰਕੂ ਵਿਚਾਰਧਾਰਾ ਨੂੰ ਪ੍ਰਗਟਾਉਂਦਾ ਹੈ।

ਪੰਜਾਬ ਦੇ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ 17ਵੇਂ ਦਿਨ ਵਿਚ ਦਾਖਲ

ਉਹਨਾਂ ਕਿਹਾ ਕਿ ਇਸ ਪ੍ਰਭਾਵ ਨਾਲ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਸਹੀ ਵੀ ਸਾਬਤ ਹੋਈਆਂ ਹਨ ਤੇ ਇਸ ਗੱਲ ਨੂੰ ਮਜ਼ਬੂਤੀ ਮਿਲੀ ਹੈ ਕਿ ਸਿਰਫ ਸਿੱਖ ਵਕੀਲਾਂ ਨੂੰ ਹੀ ਕਿਉਂ ਨਿਯੁਕਤ ਨਹੀਂ ਕਰ ਰਹੀ ਤੇ ਇਸ ਮਾਮਲੇ ਵਿਚ ਮਨਪਸੰਦ ਦੇ ਵਕੀਲ ਚੁਣੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਸੁਪਰੀਮ ਕੋਰਟ ਕਾਲਜੀਅਮ ਨੇ 17 ਅਕਤੂਬਰ ਨੂੰ ਪੰਜ ਵਕੀਲਾਂ ਦੇ ਨਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਲਈ ਸਰਕਾਰ ਨੂੰ ਭੇਜੇ ਸਨ। ਸਰਕਾਰ ਨੇ ਇੰਨ੍ਹਾਂ ਪੰਜ ਵਿਚੋਂ ਤਿੰਨ ਨਾਵਾਂ ਨੂੰ ਤਾਂ ਪ੍ਰਵਾਨਗੀ ਦੇ ਦਿੱਤੀ ਪਰ ਦੋ ਸਿੱਖ ਵਕੀਲਾਂ ਦੀ ਨਿਯੁਕਤੀ ਨਹੀਂ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ।

ਸੁਲਤਾਨਪੁਰ ਲੋਧੀ ’ਚ ਛਾਉਣੀ ਨਿਹੰਗ ਸਿੰਘਾਂ ਅੰਦਰ ਵਾਪਰੀ ਘਟਨਾ ਮੰਦਭਾਗੀ- ਐਡਵੋਕੇਟ ਧਾਮੀ

ਇਸ ਤੋਂ ਪਹਿਲਾਂ ਵੀ ਮਾਰਚ 2022 ਵਿਚ ਸੁਪਰੀਮ ਕੋਰਟ ਕਾਲਜੀਅਮ ਨੇ 12 ਨਾਵਾਂ ਦੀ ਸਿਫਾਰਸ਼ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਕੀਤੀ ਸੀ ਜਿਹਨਾਂ ਵਿਚੋਂ ਸਿਰਫ ਇਕ ਹੀ ਸਿੱਖ ਸੀ। ਇਹ ਤਾਂ ਪਹਿਲੀ ਨਜ਼ਰੇ ਹੀ ਵਿਤਕਰਾ ਲੱਗ ਰਿਹਾ ਸੀ ਪਰ ਸਰਕਾਰ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਉਸ ਸਿੱਖ ਵਕੀਲ ਨੂੰ ਛੱਡ ਕੇ ਬਾਕੀ 11 ਵਕੀਲਾਂ ਦੀ ਨਿਯੁਕਤੀ ਜੱਜਾਂ ਵਜੋਂ ਕਰ ਦਿੱਤੀ। ਸ: ਬਾਦਲ ਨੇ ਪ੍ਰਧਾਨ ਮੰਤਰੀ ਨੂੰ ਸਿੱਖ ਕੌਮ ਵੱਲੋਂ ਦੇਸ਼ ਦੀ ਆਜ਼ਾਦੀ ਵਾਸਤੇ ਤੇ ਪ੍ਰਭੂਸੱਤਾ ਵਾਸਤੇ ਦਿੱਤੀਆਂ ਹਜ਼ਾਰਾਂ ਸ਼ਹਾਦਤਾਂ ਚੇਤੇ ਕਰਵਾਈਆਂ। ਉਹਨਾਂ ਕਿਹਾ ਕਿ ਵਿਤਕਰੇ ਵਾਲੀਆਂ ਕਾਰਵਾਈਆਂ ਨਾਲ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਘੱਟ ਗਿਣਤੀਆਂ ਖਾਸ ਤੌਰ ’ਤੇ ਸਿੱਖਾਂ ਨਾਲ ਵਿਤਕਰੇ ਦਾ ਪ੍ਰਭਾਵ ਖਤਮ ਕਰਨ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਜ਼ਮੀਨੀ ਸਰਵੇ ਨੂੰ ਲੈ ਕੇ ਕਿਸਾਨਾਂ ’ਚ ਰੋਸ; ਘਸੋਖਾਨਾ ਵਿੱਚ ਕੰਪਨੀ ਦੀ ਸਰਵੇ ਟੀਮ ਨੂੰ ਘੇਰਿਆ

Bathinda News: ਉੱਤਰ ਪ੍ਰਦੇਸ਼ ਦੀ ਇੱਕ ਨੋਇਡਾ ਆਧਾਰਿਤ ਨਿੱਜੀ...

ਖੇਡਾਂ ਵਤਨ ਪੰਜਾਬ ਦੀਆਂ 2026; 5 ਸਤੰਬਰ ਨੂੰ ਬਠਿੰਡਾ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਆਗਾਜ਼

👉ਖੇਡਾਂ ਦੀਆਂ ਤਿਆਰੀਆਂ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਉੱਚ...