ਬਠਿੰਡਾ, 24 ਨਵੰਬਰ: ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਐਸ ਐਸ ਪੀ ਹਰਮਨਬੀਰ ਸਿੰਘ ਗਿੱਲ ਅਤੇ ਅਜੈ ਗਾਂਧੀ ਕਪਤਾਨ ਪੁਲਿਸ (ਡੀ) ਬਠਿੰਡਾ ਦੀ ਨਿਗਰਾਨੀ ਹੇਠ ਅੱਜ ਸਵੇਰੇ ਡੀਐਸਪੀ ਸਿਟੀ -1 ਕੁਲਦੀਪ ਸਿੰਘ ਅਤੇ ਮਨਮੋਹਨ ਸਰਨਾ ਡੀਐਸਪੀ ਸਾਈਬਰ ਕਰਾਈਮ ਬਠਿੰਡਾ ਦੀ ਅਗਵਾਈ ਵਿੱਚ ਜਿਲ੍ਹਾ ਬਠਿੰਡਾ ਦੇ ਨਸ਼ਾ ਤਸਕਰਾਂ ਦੇ ਠਿਕਾਣਿਆਂ ਪਰ ਸਰਚ ਅਭਿਆਨ ਚਲਾਇਆ ਗਿਆ।ਇਸ ਮੁਹਿੰਮ ਵਿੱਚ ਕੁੱਲ 150 ਮੁਲਾਜਮਾਂ ਨੂੰ ਤਾਇਨਾਤ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਸਰਚ ਅਭਿਆਨ ਕੀਤਾ ਗਿਆ।
ਬਠਿੰਡਾ ਪੁਲਿਸ ਲਾਈਨ ਵਿੱਚ ਤੈਨਾਤ ਮੁਲਾਜ਼ਮ ਦੇ ਲੱਗੀ ਗੋਲੀ, ਹਾਲਤ ਗੰਭੀਰ
ਸਰਚ ਅਭਿਆਨ ਦੌਰਾਨ 34 ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਕੀਤੀ ਗਈ। ਜਿਸ ਦੌਰਾਨ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਨੰਬਰ 229 ਮਿਤੀ 24.11.2023 ਅ/ਧ 21ਬੀ/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਕੈਨਾਲ ਕਲੋਨੀ ਬਠਿੰਡਾ ਦਰਜ ਕਰਕੇ ਮੁਲਜ਼ਮਾਂ ਅਸ਼ੋਕ ਕੁਮਾਰ ਅਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਗਲੀ ਨੰਬਰ 6 ਜਨਤਾ ਨਗਰ ਬਠਿੰਡਾ ਨੂੰ ਗ੍ਰਿਫਤਾਰ ਕਰਕੇ 4500/- ਰੁਪਏ ਡਰੱਗ ਮਨੀ, 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁਕੱਦਮਾ ਨੰਬਰ 230 ਮਿਤੀ 24.11.2023 ਅ/ਧ 20ਬੀ/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਕੈਨਾਲ ਕਲੋਨੀ ਮੁਲਜ਼ਮ ਦਰਸ਼ਨ ਸਿੰਘ ਉਰਫ ਫੌਜੀ ਵਾਸੀ ਗਲੀ ਨੰਬਰ 5/2 ਅਮਰਪੁਰਾ ਬਸਤੀ ਬਠਿੰਡਾ ਪਾਸੋਂ ਇੱਕ ਕਿੱਲੋ 600 ਗਰਾਮ ਗਾਂਜਾ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ।
ਮੇਲਾ ਕਤਲ ਕਾਂਡ:ਪੀੜਤ ਪਰਿਵਾਰ ਨਵੇਂ ਐਸਐਸਪੀ ਨੂੰ ਮਿਲਿਆ
ਇਸ ਤੋਂ ਇਲਾਵਾ ਥਾਣਾ ਕੋਤਵਾਲੀ ਬਠਿੰਂਡਾ ਦੇ ਮੁੱਕਦਮਾ ਨੰਬਰ 136 ਮਿਤੀ 26.7.2023 ਅ/ਧ 379-ਬੀ.383,384,120-ਬੀ ਆਈ.ਪੀ.ਸੀ ਥਾਣਾ ਕੋਤਵਾਲੀ ਬਠਿੰਡਾ ਵਿੱਚ ਲੋੜੀਦਾ ਮੁਲਜਮ ਵੀਰੂ ਵਾਸੀ ਗਲੀ ਨੰਬਰ 8/2 ਜੰਨਤਾ ਨਗਰ ਬਠਿੰਡਾ ਨੂੰ ਗ੍ਰਿਫਤਾਰ ਕਰਕੇ ਉਸਦੇ ਪਾਸੋਂ 10 ਮੋਬਾਈਲ ਫੋਨ, 50000/- ਰੁਪਏ ਨਗਦੀ ਬਰਾਮਦ ਕੀਤੀ ਗਈ।ਇਸ ਤੋਂ ਇਲਾਵਾ 19 ਸ਼ੱਕੀ ਵਿਅਕਤੀਆਂ ਤੋਂ ਥਾਣੇ ਪਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।