ਬਠਿੰਡਾ, 24 ਨਵੰਬਰ: ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਛੇਵਾਂ ਸਲਾਨਾ ਦਿਵਸ ਮਨਾਇਆ ਗਿਆ ਜੋ ਕਿ ਸ਼ਾਮ 5 ਵਜੇ ਆਰੰਭ ਹੋਇਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਮਹੇਸ਼ ਇੰਦਰਵੀਰ ਸਿੰਘ ਦੁਆਰਾ ਸਿਰਕਤ ਕੀਤੀ ਗਈ। ਉਹਨਾਂ ਦਾ ਸਕੂਲ ਵਿੱਚ ਪਹੁੰਚਣ ’ਤੇ ਸਕੂਲ ਕਮੇਟੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ, ਚੇਅਰਮੈਨ ਇੰਦਰਜੀਤ ਸਿੰਘ ਬਰਾੜ, ਡਾਇਰੈਕਟਰ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ, ਪ੍ਰਿੰਸੀਪਲ ਮਿਸ. ਰਵਿੰਦਰ ਸਰਾਂ, ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਦੁਆਰਾ ਆਪਣੇ ਕਰ ਕਮਲਾਂ ਨਾਲ ਸ਼ਮਾਂ ਰੋਸ਼ਨ ਕੀਤੀ ਗਈ।
ਪਹਿਲੇ ਦਿਨ ਸਕੂਲ ਦੇ ਇਸ ਸਮਾਰੋਹ ਦਾ ਮੁੱਖ ਵਿਸ਼ਾ ਸਿਲਵੇਰੀਅਨ ਸਫਾਰੀ ਦੇ ਦੁਆਰਾ ਜੰਗਲ ਦੇ ਵੱਖ—ਵੱਖ ਦ੍ਰਿਸ਼ਾਂ ਅਤੇ ਸਮੱਸਿਆਵਾਂ ਨੂੰ ਦਰਸਾਉਂਦੇ ਹੋਏ ਸਕੂਲ ਦੇ ਜਮਾਤ ਐਲ.ਕੇ.ਜੀ ਤੋਂ ਜਮਾਤ ਦੂਜੀ ਤੱਕ ਦੇ ਵਿਦਿਆਰਥੀਆਂ ਦੁਆਰਾ ਆਪਣੇ ਰੰਗ—ਬਿਰੰਗੇ ਪਹਿਰਾਵਿਆਂ ਵਿੱਚ ਰੰਗਾ—ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਜਿਸ ਵਿੱਚ ਵਿਦਿਆਰਥੀਆਂ ਦੁਆਰਾ ਵੱਖ—ਵੱਖ ਤਰੀਕੇ ਨਾਲ ਤਿਆਰ ਕੀਤੀਆਂ ਹੋਈਆਂ ਪੇਸ਼ਕਾਰੀਆਂ (ਪੋਲਟਰੀ ਪਾਰਟੀ, ਸਪਾਇਡਰ ਵੈਬ ਡਾਂਸ, ਜਗਮਗ—ਜਗਮਗ, ਰਿਦਮਿਕ ਰੌਜਰਜ ਅਤੇ ਪੰਜਾਬੀ ਭੰਗੜਾ) ਦਾ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀਆਂ ਵੱਲੋਂ ਵੱਖ—ਵੱਖ ਤਰ੍ਹਾਂ ਦੇ ਨਾਚ ਪੇਸ਼ ਕੀਤੇ ਗਏ।
ਜੰਗਲ ਦੇ ਰਾਜਾ ਬਾਹੂਬਲੀ ਦੁਆਰਾ ਜਾਨਵਰਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੱਲ ਕਰਨਾ, ਸ਼ਿਕਾਰ ਕਰਨ ਦੀ ਮਨਾਹੀ, ਪਾਣੀ ਨੂੰ ਗੰਦਾ ਨਾ ਕਰਨਾ, ਖਾਣੇ ਵਿੱਚ ਮਿਲਾਵਟ ਨਾ ਕਰਨ ਦਾ ਸੁਨੇਹਾ ਦਿੱਤਾ ਗਿਆ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ।ਇਸ ਉਪਰੰਤ ਸਕੂਲ ਵਿੱਚ ਹੋਈਆਂ ਸਲਾਨਾ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਸਲਾਨਾ ਰਿਪੋਰਟ ਪੇਸ਼ ਕੀਤੀ ਗਈ।ਸਮਾਰੋਹ ਦੇ ਅੰਤ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਦੁਆਰਾ ਸਕੂਲ ਵਿੱਚ ਆਏ ਹੋਏ ਮੁੱਖ ਮਹਿਮਾਨ ਅਤੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਰਾਸ਼ਟਰੀ ਗਾਣ ਗਾਉਣ ਉਪਰੰਤ ਸਮਾਗਮ ਦੀ ਸਮਾਪਤੀ ਕੀਤੀ ਗਈ।