ਚੰਡੀਗੜ੍ਹ: ਮੌਹਾਲੀ-ਚੰਡੀਗੜ੍ਹ ਬਾਰਡਰ ਤੇ ਡਟੇ ਕਿਸਾਨਾਂ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਸੱਦਾ ਦਿੱਤਾ ਗਿਆ ਸੀ। ਹੁਣ ਸੰਯੁਕਤ ਕਿਸਾਨ ਮੋਰਚਾ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਖ਼ਤਮ ਹੋ ਗਈ ਹੈ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅਸੀ ਆਪਣਾ ਮੰਗ ਪੱਤਰ ਪੰਜਾਬ ਸਰਕਾਰ ਨੂੰ ਦੇ ਦਿੱਤਾ ਹੈ ਤੇ ਕਿਸਾਨਾਂ ਦੀ ਹੁਣ ਅਗਲੀ ਮੀਟਿੰਗ ਮੁੱਖ ਮੰਤਰੀ ਭਗਵੰਤ ਨਾਲ 19 ਦਸਬੰਰ ਨੂੰ ਮੀਟਿੰਗ ਹੋਵੇਗੀ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਨਾਲ ਹੋਈ ਮੀਟਿੰਗ ਵਿਚ ਕਿਸਾਨਾਂ ਦੀ ਮੰਗਾਂ ਦਾ ਕੋਈ ਹੱਲ ਨਹੀਂ ਹੋਇਆ।
ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਇਜਲਾਸ ਦੀ ਸ਼ੁਰੂਆਤ ਅੱਜ ਤੋਂ, ਗੰਨੇ ਦੇ ਰੇਟਾਂ ਨੂੰ ਲੈ ਕੇ ਹੋ ਸਕਦਾ ਵੱਡਾ ਐਲਾਨ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਅੱਜ ਸ਼ੈਸ਼ਨ ਤੋਂ ਬਾਅਦ ਅਸੀ ਕਿਸਾਨਾਂ ਦੀ ਮੰਗਾਂ ਤੇ ਵਿਚਾਰ ਕਰਾਂਗੇ। ਮੌਹਾਲੀ-ਚੰਡੀਗੜ੍ਹ ਬਾਰਡਰ ਤੇ ਲੱਗੇ ਧਰਨੇ ਨੂੰ ਲੈ ਕੇ ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿਸਾਨਾਂ ਵੱਲੋਂ ਅੱਜ ਧਰਨਾਂ ਖ਼ਤਮ ਕਰ ਲਿਆ ਜਾਵੇਗਾ। ਹੁਣ ਕਿਸਾਨ ਰਾਜਪਾਲ ਨਾਲ ਮੀਟਿੰਗ ਕਰਨ ਲਈ ਗਵਰਨਰ ਹਾਊਸ ਵੱਲ ਰਵਾਨਾ ਹੋ ਗਏ ਹਨ।
Share the post "BREAKING: ਸੰਯੁਕਤ ਕਿਸਾਨ ਮੋਰਚਾ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਖ਼ਤਮ, ਚੁੱਕਿਆ ਜਾਵੇਗਾ ਧਰਨਾਂ!"