ਕਈ ਹੋਰਨਾਂ ਨੇ ਵੀ ਫੜਿਆ ਕਾਂਗਰਸ ਦਾ ਹੱਥ
ਚੰਡੀਗੜ੍ਹ, 29 ਨਵੰਬਰ: ਪਿਛਲੀ ਕਾਂਗਰਸ ਸਰਕਾਰ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ ਅਜਾਇਬ ਸਿੰਘ ਭੱਟੀ ਸਹਿਤ ਅੱਧੀ ਦਰਜਨ ਤੋਂ ਵੱਧ ਆਗੂ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਇਸ ਮੌਕੇ ਪੰਜਾਬ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਹਿਤ ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਨੂੰ ਪਾਰਟੀ ਚਿੰਨ ਨਾਲ ਸਨਮਾਨਿਤ ਕਰਦਿਆਂ ਸਵਾਗਤ ਕੀਤਾ।
‘ਨਿਕਲੀ ਗੱਲ ਜੁਬਾਨ ‘ਚੋਂ’ ਨੂੰ ਵਾਪਸ ਮੋੜਾ ਦੇਣ ’ਤੇ ਲੱਗਿਆ ਅਕਾਲੀ ਦਲ!
ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਕਭਾਰਤ ਭੂਸਣ ਆਗੂ, ਸਾਬਕਾ ਵਿਧਾਇਕ ਲਾਡੀ ਸੇਰੋਵਾਲੀਆ ਆਦਿ ਮੌਜੂਦ ਸਨ।ਅੱਜ ਕਾਂਗਰਸ ਵਿਚ ਸ਼ਮੂਲੀਅਤ ਕਰਨ ਵਾਲੇ ਹੋਰਨਾਂ ਆਗੂਆਂ ਵਿਚ ਅਜਾਇਬ ਸਿੰਘ ਭੱਟੀ ਦੀ ਸਪੁੱਤਰੀ ਬੀਬੀ ਜੀਵਨਜੋਤ ਕੌਰ, ਸਾਬਕਾ ਐਸ.ਐਸ.ਪੀ. ਰਾਜਿੰਦਰ ਸਿੰਘ, ਮਜੀਠਾ ਹਲਕੇ ਤੋਂ ਕਾਊਂਸਲਰ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਅਟਾਰੀ ਤੋਂ ਹਲਕਾ ਇੰਚਾਰਜ ਪਰਮਜੀਤ ਸਿੰਘ ਪੰਮਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਵੀਰ ਬਰਾੜ ਮੁੱਖ ਤੌਰ ’ਤੇ ਸ਼ਾਮਲ ਹਨ।
ਚੰਡੀਗੜ੍ਹ ‘ਚ ਕੁੜੀਆਂ ਦੇ ਬਾਥਰੂਮ ਵਿੱਚ ਕੈਮਰਾ, ਲੜਕੀ ਤੇ ਉਸਦੇ ਬੁਆਏਫਰੈਂਡ ਵਿਰੁੱਧ ਪਰਚਾ ਦਰਜ਼
ਇੱਥੇ ਦਸਣਾ ਬਣਦਾ ਹੈ ਕਿ ਬਠਿੰਡਾ ਦਿਹਾਤੀ ਅਤੇ ਮਲੋਟ ਹਲਕੇ ਤੋਂ ਵਿਧਾਇਕ ਰਹੇ ਅਜਾਇਬ ਸਿੰਘ ਭੱਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਤੋਂ ਬਾਗੀ ਹੁੰਦਿਆਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁਧ ਭਦੋੜ ਹਲਕੇ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਇਸਤੋਂ ਬਾਅਦ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਪ੍ਰੰਤੂੁ ਪਿਛਲੇ ਮਹੀਨਿਆਂ ਦੌਰਾਨ ਸਾਬਕਾ ਮੰਤਰੀਆਂ ਦੇ ਭਾਜਪਾ ਵਿਚੋਂ ਵਾਪਸ ਮੁੜ ਕਾਂਗਰਸ ’ਚ ਸਮੂਲੀਅਤ ਕਰਨ ਤੋਂ ਬਾਅਦ ਅਜਾਇਬ ਸਿੰਘ ਭੱਟੀ ਦੀ ਵੀ ਘਰ ਵਾਪਸੀ ਦੇ ਚਰਚੇ ਚੱਲ ਰਹੇ ਸਨ।