ਬਠਿੰਡਾ,1 ਦਸੰਬਰ: ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਖੇਡ ਕਲੈਂਡਰ ਅਨੁਸਾਰ ਸੈਂਟਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਦੀਆਂ ਖੇਡਾਂ ਵਿੱਚ ਜੇਤੂ ਵਿਦਿਆਰਥੀਆਂ ਨੇ ਅੱਗੇ ਪੰਜਾਬ ਪੱਧਰੀ ਖੇਡਾਂ ਵਿੱਚ ਭਾਗ ਲੈਣ ਲਈ ਗਏ। ਜਿਸ ਵਿੱਚ ਯੋਗਾ ਟੀਮ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਮੁੱਚੇ ਪੰਜਾਬ ਦੇ ਜਿਲਿਆਂ ਦੀਆਂ ਟੀਮਾਂ ਵਿਚੋਂ ਬਠਿੰਡਾ ਜ਼ਿਲ੍ਹੇ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕਰਕੇ ਆਪਣੀ ਜਿੱਤ ਦਰਜ ਕੀਤੀ। ਇਸ ਟੀਮ ਵਿੱਚ ਕੋਮਲਪ੍ਰੀਤ ਕੌਰ ਗੋਨਿਆਣਾ ਖੁਰਦ, ਜਸਮੀਤ ਕੌਰ ਐਨਐਫ ਸਕੂਲ ਬਠਿੰਡਾ, ਜਸਨੂਰ ਕੌਰ ,ਗੁਰਨੂਰ ਕੌਰ ਕਾਲਝਰਾਣੀ ਸੰਗਤ ਬਲਾਕ, ਖੁਸ਼ਮਨ ਕੌਰ ਕੋਠੇ ਸੰਧਵਾਂ ਬਲਾਕ ਗੋਨਿਆਣਾ ਨੇ ਭਾਗ ਲਿਆ। ਇਸ ਤਰ੍ਹਾਂ ਹੀ ਯੋਗਾ ਵਿਅਕਤੀਗਤ ਵਿੱਚ ਲੜਕੀ ਪ੍ਰਦੀਪ ਕੌਰ ਗੋਨਿਆਣਾ ਖੁਰਦ ਬਲਾਕ ਤੇ ਗੋਨਿਆਣਾ ਨੇ ਤੀਸਰਾ ਸਥਾਨ ਹਾਸਿਲ ਕਰਕੇ ਆਪਣੀ ਜਿੱਤ ਦਰਜ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਲਈ ਵੱਡਾ ਐਲਾਨ
ਇਸ ਟੀਮ ਦੇ ਇੰਚਾਰਜ ਹਰਮੀਤ ਸਿੰਘ, ਜਸਪ੍ਰੀਤ ਸਿੰਘ,ਨਰੇਸ਼ ਕੁਮਾਰ ਰੁਪਿੰਦਰ ਕੌਰ ਅਤੇ ਸੁਨੀਤਾ ਰਾਣੀ ਜੇਤੂ ਵਿਦਿਆਰਥੀਆਂ ਨੂੰ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਭੁਪਿੰਦਰ ਕੌਰ, ਜਿਲਾ ਸਿੱਖਿਆ ਅਫਸਰ ਮਹਿੰਦਰ ਪਾਲ ਸਿੰਘ, ਜਿਲਾ ਸਪੋਰਟ ਇੰਚਾਰਜ ਗੁਰਪ੍ਰੀਤ ਸਿੰਘ, ਬੀਐਸਓ ਬਠਿੰਡਾ ਬਲਰਾਜ ਸਿੰਘ ,ਬੀਐਸਓ ਗੋਨਿਆਣਾ ਇੰਚਾਰਜ ਸਤਨਾਮ ਸਿੰਘ, ਸੀਐਚਟੀ ਮੈਡਮ ਸ੍ਰੀਮਤੀ ਗੁਰਜੀਤ ਕੌਰ, ਮੁੱਖ ਅਧਿਆਪਕ ਸ੍ਰੀਮਤੀ ਕਿਰਨ ਬਾਲਾ, ਅਧਿਆਪਕ ਨਰਿੰਦਰਪਾਲ ਭੰਡਾਰੀ , ਸਰਬਜੀਤ ਸਿੰਘ, ਸ੍ਰੀਮਤੀ ਰਣਜੀਤ ਕੌਰ, ਸ਼੍ਰੀਮਤੀ ਨਿਰਮਲਜੀਤ ਕੌਰ, ਸ੍ਰੀਮਤੀ ਰੇਖਾ ਰਾਣੀ , ਸਾਬਕਾ ਸਰਪੰਚ ਤੇਜਾ ਸਿੰਘ,ਪਸਬਕ ਕਮੇਟੀ ਗੋਨੇਆਣਾ ਖੁਰਦ ਦੇ ਚੇਅਰਮੈਨ ਰਣਜੀਤ ਸਿੰਘ ਅਤੇ ਪਿੰਡ ਗੋਨੇਆਣਾ ਖੁਰਦ ਦੀ ਸਮੁੱਚੀ ਪਸਬਕ ਕਮੇਟੀ ਅਤੇ ਪੰਚਾਇਤ ਗੋਨਿਆਣਾ ਖੁਰਦ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਜਿਨਾਂ ਨੇ ਪੰਜਾਬ ਪੱਧਰ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਕਰਕੇ ਪਿੰਡ ਅਤੇ ਜ਼ਿਲੇ ਦਾ ਨਾਮ ਰੋਸ਼ਨ ਕੀਤਾ।
Share the post "ਯੋਗਾ ਟੀਮ ਅਤੇ ਵਿਅਕਤੀਗਤ ਵਿੱਚ ਬਠਿੰਡੇ ਜਿਲ੍ਹੇ ਨੇ ਤੀਸਰੇ ਸਥਾਨ ‘ਤੇ ਬਾਜੀ ਮਾਰੀ"