ਬਠਿੰਡਾ, 1 ਦਸੰਬਰ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਵਿਜ਼ੁਅਲ ਐਂਡ ਪ੍ਰਫੋਰਮਿੰਗ ਆਰਟਸ ਵੱਲੋਂ ਗੁਰੂ ਗ੍ਰਾਮ ਸਥਿਤ ਸਮਾਜਿਕ ਸੰਸਥਾ ‘ਰੂਰਲ ਐਜ਼ੂਕੇਸ਼ਨ ਐਂਡ ਡਿਵੈਲਪਮੈਂਟ’ (ਰੀਡ) ਦੇ ਸਹਿਯੋਗ ਨਾਲ ਨੇੜਲੇ ਪਿੰਡ ਜਗਾ ਰਾਮ ਤੀਰਥ ਵਿਖੇ ਪੰਜਾਬ ਦੀ ਵਿਰਾਸਤੀ ਕਲਾ ਫੁਲਕਾਰੀ ਨੂੰ ਪ੍ਰੋਤਸਾਹਿਤ ਕਰਨ ਦੇ ਮੰਤਵ ਨਾਲ ਦੂਜੀ ਹੁਨਰ ਵਿਕਾਸ ਕਾਰਜਸ਼ਾਲਾ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਕੰਵਲਜੀਤ ਕੌਰ ਦੀ ਦੇਖ-ਰੇਖ ਹੇਠ ਆਯੋਜਿਤ ਕੀਤੀ ਗਈ। ਇਸ ਵਿੱਚ 30 ਤੋਂ ਵੱਧ ਪੇਂਡੂ ਔਰਤਾਂ ਨੂੰ ਹਰਪਿੰਦਰ ਕੌਰ ਅਤੇ ਪ੍ਰਭਜੋਤ ਕੌਰ ਵੱਲੋਂ ਫੁਲਕਾਰੀ ਕਲਾ ਦੀ ਸਿਖਲਾਈ ਦਿੱਤੀ ਗਈ।ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਇਸ ਲੋਕ ਭਲਾਈ ਕਾਰਜ ਦੀ ਸ਼ਲਾਘਾ ਕਰਦਿਆਂ ਇਸਨੂੰ ਆਜੋਕੇ ਸਮੇਂ ਦੀ ਮੰਗ ਦੱਸਦਿਆਂ ਕਿਹਾ ਕਿ ਇਸ ਨਾਲ ਪੇਂਡੂ ਔਰਤਾਂ ਦਾ ਸਮਾਜਿਕ ਅਤੇ ਆਰਥਿਕ ਪੱਖੋਂ ਪੱਕੇ ਪੈਰੀ ਹੋਣਾ ਯਕੀਨੀ ਬਣ ਸਕਦਾ ਹੈ।
ਵਿਦਿਆਰਥੀ ਜ਼ਿੰਦਗੀ ਚ ਹਿੰਮਤ ਨਾਲ ਅੱਗੇ ਵਧਣ ਤਾਂ ਸਫ਼ਲਤਾ ਉਨ੍ਹਾਂ ਦੇ ਪੈਰ ਜ਼ਰੂਰ ਚੁੰਮੇਗੀ : ਸਪੀਕਰ ਕੁਲਤਾਰ ਸੰਧਵਾਂ
ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ ਨੇ ਕਾਰਜ਼ਸ਼ਾਲਾ ਲਈ ਆਯੋਜਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੇਂਡੂ ਵਿਕਾਸ ਲਈ ਔਰਤਾਂ ਦਾ ਆਰਥਿਕ ਵਿਕਾਸ ਕਰਨਾ ਅਹਿਮ ਹੈ।
ਉਪ-ਕੁਲਪਤੀ ਪ੍ਰੋ. (ਡਾ.) ਐਸ. ਕੇ. ਬਾਵਾ ਨੇ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕਿ ਵਰਸਿਟੀ ਆਪਣੇ ਮਿਸ਼ਨ ਦੀ ਪੂਰਤੀ ਕਰਦਿਆਂ ਪੇਂਡੂ ਔਰਤਾਂ ਤੱਕ ਪਹੁੰਚ ਕੇ ਉਨ੍ਹਾਂ ਦੇ ਹੁਨਰ ਵਿਕਾਸ ਨੂੰ ਨਿਖਾਰ ਰਹੀ ਹੈ। ਉਨ੍ਹਾ ਕਿਹਾ ਕਿ ਅਜਿਹੇ ਉਪਰਾਲਿਆਂ ਰਾਹੀਂ ਪੇਂਡੂ ਨਕਸ਼-ਨੁਹਾਰ ਬਦਲੇਗੀ ਅਤੇ ਸੂਬੇ ਵਿੱਚ ਵਿਕਾਸਮੁਖੀ ਮਾਹੌਲ ਪੈਦਾ ਹੋਵੇਗਾ।ਵਰਕਸ਼ਾਪ ਦੇ ਸਿਖਲਾਈ ਦਾਤਾ, ਮਾਹਿਰਾਂ ਅਤੇ ਸਿਖਿਆਰਥੀਆਂ ਨੂੰ ਆੱਨਲਾਈਨ ਤਰੀਕੇ ਨਾਲ ਸੰਬੋਧਨ ਕਰਦਿਆਂ ਰੀਡ ਇੰਡੀਆ ਦੀ ਕੰਟਰੀ ਡਾਇਰੈਕਟਰ ਡਾ. ਗੀਤਾ ਮਲਹੋਤਰਾ ਨੇ ਕਿਹਾ ਕਿ ਜੀ.ਕੇ.ਯੂ. ਵੱਲੋਂ ਲਗਾਈਆਂ ਜਾ ਰਹੀਆਂ ਫੁਲਕਾਰੀ ਹੁਨਰ ਵਿਕਾਸ ਕਾਰਜ਼ਸ਼ਾਲਾਵਾਂ ਨੂੰ ਪੇਂਡੂ ਔਰਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਨੌਜਵਾਨ ਆਪਣੇ ਮਾਪਿਆਂ ਨਾਲ ਕੁੱਝ ਸਮਾਂ ਜਰੂਤ ਬਿਤਾਉਣ: ਡਿਪਟੀ ਕਮਿਸ਼ਨਰ
ਉਹਨਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਪੇਂਡੂ ਔਰਤਾਂ ਨੂੰ ਰਵਾਇਤੀ ਫੁਲਕਾਰੀ ਕਲਾ ਨਾਲ ਜੋੜਨ, ਆਰਥਿਕ ਤੌਰ ਤੇ ਸਸ਼ੱਕਤ ਬਣਾਉਣ ਅਤੇ ਸਵੈ-ਰੁਜ਼ਗਾਰ ਕਾਇਮ ਕਰਨ ਵਿੱਚ ਵੱਡੀ ਮੱਦਦ ਮਿਲੇਗੀ। ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਪਿੰਡ ਸੀਗੋਂ ਵਿਖੇ ਲਗਾਈ ਗਈ ਪਹਿਲੀ ਕਾਰਜ਼ਸ਼ਾਲਾ ਦੀ ਭਰਪੂਰ ਸਫਲਤਾ ਨੂੰ ਦੇਖਦਿਆਂ ਅੱਜ ਦੀ ਪਿੰਡ ਜਗਾ ਰਾਮ ਤੀਰਥ ਦੀ ਕਾਰਜ਼ਸ਼ਾਲਾ ਤੋਂ ਇਲਾਵਾ ਹੋਰਨਾਂ ਪਿੰਡਾਂ ਵਿੱਚ ਵੀ ਅਜਿਹੀਆਂ ਹੁਨਰ ਵਿਕਾਸ ਗਤੀਵਿਧੀਆਂ ਜ਼ਾਰੀ ਰੱਖੀਆਂ ਜਾਣਗੀਆਂ ਤਾਂ ਜੋ ਪੇਂਡੂ ਸੁਆਣੀਆਂ ਫੁਲਕਾਰੀ ਦੀ ਵੱਡਮੁਲੀ ਕਲਾ, ਬਾਜ਼ਾਰੀਕਰਨ ਦੀਆਂ ਸੰਭਾਵਨਾਵਾਂ ਅਤੇ ਆਰਥਿਕ ਸਵੈ-ਨਿਰਭਰਤਾ ਨੂੰ ਗਤੀ ਦੇ ਕੇ ਪੇਂਡੂ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਜਗਾ ਰਾਮ ਤੀਰਥ ਵਿਖੇ “ਫੁਲਕਾਰੀ ਕਾਰਜ਼ਸ਼ਾਲਾ” ਆਯੋਜਿਤ"