ਸੁਖਜਿੰਦਰ ਮਾਨ
ਬਠਿੰਡਾ, 5 ਦਸੰਬਰ: 2017 ਬੈਚ ਦੇ ਆਈ.ਏ.ਐਸ ਅਧਿਕਾਰੀ ਰਾਹੁਲ ਸਿੰਧੂ ਨੂੰ ਮੁੜ ਪੰਜਾਬ ਸਰਕਾਰ ਨੇ ਨਗਰ ਨਿਗਮ ਬਠਿੰਡਾ ਦਾ ਕਮਿਸ਼ਨਰ ਦੀ ਜਿੰਮੇਵਾਰੀ ਦਿੱਤੀ ਹੈ। ਮੌਜੂਦਾ ਸਮੇਂ ਉਹ ਨਗਰ ਨਿਗਮ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਤੌਰ ਕਮਿਸ਼ਨਰ ਸੇਵਾਵਾਂ ਨਿਭਾ ਰਹੇ ਸਨ। ਹਾਲਾਂਕਿ ਇਸਤੋਂ ਪਹਿਲਾਂ ਉਹ ਬਠਿੰਡਾ ਵਿਖੇ ਹੀ ਤੈਨਾਤ ਸਨ ਪ੍ਰੰਤੂ 13 ਅਗੱਸਤ 2023 ਨੂੰ ਪੰਜਾਬ ਸਰਕਾਰ ਵਲੋਂ ਕੀਤੇ ਆਮ ਤਬਾਦਲਿਆਂ ਵਿਚ ਉਨ੍ਹਾਂ ਨੂੰ ਬਠਿੰਡਾ ਤੋਂ ਅੰਮ੍ਰਿਤਸਰ ਬਦਲ ਦਿੱਤਾ ਸੀ। ਉਂਝ ਬਤੌਰ ਕਮਿਸ਼ਨਰ ਰਾਹੁਲ ਸਿੰਧੂ ਦੀ ਬਠਿੰਡਾ ਵਿਖੇ ਤੈਨਾਤੀ 27 ਨਵੰਬਰ 2022 ਨੂੰ ਹੋਈ ਸੀ।
ਮੁੱਖ ਮੰਤਰੀ ਵੱਲੋਂ ਪੁਲਿਸ ਅਫ਼ਸਰਾਂ ਨੂੰ ਨਸ਼ਿਆਂ ਖਿਲਾਫ਼ ਆਰ-ਪਾਰ ਦੀ ਲੜਾਈ ਨੂੰ ਅੰਜ਼ਾਮ ਤੱਕ ਲਿਜਾਣ ਦੇ ਹੁਕਮ
ਕਾਫ਼ੀ ਸਖ਼ਤ ਮਿਜਾਜ ਦੇ ਅਫ਼ਸਰ ਜਾਣੇ ਜਾਂਦੇ ਕਮਿਸ਼ਨਰ ਰਾਹੁਲ ਵਲੋਂ ਬਠਿੰਡਾ ’ਚ ਤੈਨਾਤੀ ਸਮੇਂ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਨਜਾਇਜ਼ ਕਬਜਿਆਂ ਤੋਂ ਇਲਾਵਾ ਗੈਰ-ਕਾਨੂੰਨੀ ਇਮਰਾਤਾਂ ਨੂੰ ਢਾਹਿਆ ਸੀ। ਇਸਤੋਂ ਇਲਾਵਾ ਸ਼ਹਿਰ ਵਿਚ ਕਰੋੜਾਂ ਦੀ ਲਾਗਤ ਨਾਲ ਬਣੀ ਮਲਟੀਪਾਰਕਿੰਗ ਸਟੋਰੀ ਨੂੰ ਵੀ ਸ਼ੁਰੂ ਕਰਵਾਇਆ ਸੀ। ਉਨ੍ਹਾਂ ਦੀ ਬਠਿੰਡਾ ਵਾਪਸੀ ’ਤੇ ਨਿਗਮ ਮੁਲਾਜਮਾਂ ਵਲੋਂ ਕਾਫ਼ੀ ਖ਼ੁਸੀ ਜਤਾਈ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਕਮਿਸ਼ਨਰ ਰਾਹੁਲ ਦੀ ਪਤਨੀ ਸ਼੍ਰੀਮਤੀ ਇਨਾਇਤ ਬਤੌਰ ਐਸ.ਡੀ.ਐਮ ਬਠਿੰਡਾ ਵਿਖੇ ਹੀ ਤੈਨਾਤ ਹਨ।