8 Views
ਬਠਿੰਡਾ, 6 ਦਸੰਬਰ: ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਵੱਲੋਂ ਆਗਾਮੀ 10 ਦਸੰਬਰ ਨੂੰ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਪਾਰਲੀਮੈਂਟ ਹਾਊਸ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਇੱਥੇ ਜਾਣਕਾਰੀ ਦਿੰਦਿਆਂ ਯੂਨਾਈਟਿਡ ਅਕਾਲੀ ਦਲ, ਲੋਕ ਅਧਿਕਾਰ ਲਹਿਰ, ਸ੍ਰੋਮਣੀ ਅਕਾਲੀ ਦਲ (ਅ) ਫ਼ਤਿਹ ਭਾਰਤੀ ਵਪਾਰ ਅਤੇ ਉਦਯੋਗ ਮਹਾ ਸੰਘ, ਕੌਮੀ ਇਨਸਾਫ ਮੋਰਚਾ ਚੰਡੀਗੜ੍ਹ, ਬਰਗਾੜੀ ਇੰਨਸਾਫ ਮੋਰਚਾ, ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਦੇ ਆਗੂਆ ਨੇ ਦੋਸ਼ ਲਗਾਇਆ ਕਿ ਜੱਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਉਰਾ, ਦਵਿੰਦਰਪਾਲ ਸਿੰਘ ਭੁੱਲਰ ਸਮੇਤ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਨੂੰ ਸਾਲਾਂ ਬੱਧੀ ਲਮਕਾਉਣ ਬਿਨਾਂ ਠੇਸ ਕਾਰਨਾਂ ਦੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਅਸਾਮ ਦੀ ਜੇਲ੍ਹ ਵਿੱਚ ਭੇਜਣਾ ਇੰਨਸਾਫ ਅਤੇ ਕਾਨੂੰਨ ਦੇ ਰਾਜ ਉੱਪਰ ਕਾਲਾ ਧੱਬਾ ਹੈ।
ਪੰਥਕ ਆਗੂਆਂ ਨੇ ਦੱਸਿਆ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਕੱਢੇ ਜਾਣ ਵਾਲੇ ਇਸ ਰੋਸ ਮਾਰਚ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਸਿੱਖ ਬੰਦੀਆਂ ਦੀਆਂ ਰਿਹਾਈਆਂ, ਸਿੱਖਾਂ ਅਤੇ ਪੰਜਾਬ ਨਾਲ ਵਧੀਕੀਆਂ ਸੰਬੰਧੀ ਯਾਦ ਪੱਤਰ ਦਿੱਤਾ ਜਾਵੇਗਾ। ਇਨ੍ਹਾਂ ਸਾਰੇ ਆਗੂਆਂ ਨੇ ਦੱਸਿਆ ਕਿ ਹਜ਼ਾਰਾਂ ਵਿਅਕਤੀ ਰੋਸ ਮਾਰਚ ਵਿੱਚ ਪੁੱਜਣਗੇ। ਇਹ ਜਥੇਬੰਦੀਆਂ ਇੱਕ ਵੱਜੇ ਸੰਭੂ ਬਾਰਡਰ ਤੇ ਇਕੱਠੀਆਂ ਹੋਣ ਗੀਆ ਅਤੇ ਲਗਪਗ 150 ਬੱਸਾਂ ਦਾ ਕਾਫ਼ਲਾ ਤੁਰੇਗਾ। ਇਨਾ ਆਗੂਆਂ ਨੇ ਦੱਸਿਆ ਕਿ ਪੰਜਾਬ ਨੂੰ ਅੱਜ ਬੇਗਾਨਿਆ ਦੇ ਹੱਥਾਂ ਵਿੱਚ ਕਠ-ਪੁਤਲੀ ਵਾਗ ਨਚਾਇਆ ਜਾ ਰਿਹਾ ਹੈ। ਪੰਥਕ ਆਗੂਆਂ ਨੇ ਭਾਰਤ ਦੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਅਮਰੀਕਾ, ਕਨੇਡਾ ਅਤੇ ਇੰਗਲੈਂਡ ਵਿੱਚ ਕਤਲ ਕਰਵਾਉਣ ਅਤੇ ਉਥੋਂ ਦੇ ਸਰਕਾਰਾਂ ਦੇ ਮੁਖੀਆ ਵੱਲੋ ਸਪੱਸ਼ਟ ਕੀਤੇ ਜਾਣ ਤੋਂ ਭਾਰਤੀ ਲੋਕਤੰਤਰ ਦੇ ਮੱਥੇ ਉੱਪਰ ਕਲੰਕ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲੰਮੇ ਹੱਥੀਂ ਲੈਂਦਿਆਂ ਇੰਨਾਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਿਹੜੇ ਵਿਰੋਧੀ ਧਿਰ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆ ਨੂੰ ਸਜ਼ਾਵਾਂ ਦਿਵਾਉਣ, ਬਹਿਬਲ-ਕੋਟ ਗੋਲ਼ੀ ਕਾਂਡ ਦੇ ਦੋਸ਼ੀਆ ਨੂੰ ਸਜ਼ਾਵਾਂ ਦੇਣ ਅਤੇ ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀਆ ਦੀਆਂ ਰਿਹਾਈਆਂ 24 ਘੰਟਿਆਂ ਵਿੱਚ ਕਰਨ ਦੇ ਐਲਾਨ ਕੀਤੇ ਅਤੇ ਅੱਜ ਇਸਦੇ ਉੱਲਟ ਰਾਹ ਚੱਲ ਪਏ ਹਨ। ਕੇਵਲ ਪੁਲਿਸ ਤੰਤਰ ਦੀ ਸਹਾਇਤਾ ਨਾਲ ਰਾਜ ਪ੍ਰਬੰਧ ਚਲਾਉਣ ਦਾ ਭਰਮ ਪਾਲ ਰਹੇ ਹਨ। ਉਹਨਾਂ ਸ੍ਰੋਮਣੀ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਸਥਾਪਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਰੱਦ ਕਰਕੇ ਹੋਏ ਕਿਹਾ ਕਿ ਕਾਤਲ ਹੀ ਜੱਜ ਬਣ ਕੇ ਇੰਨਸਾਫ ਦੀ ਮੰਗ ਕਰ ਰਿਹਾ ਹੈ, ਕਿਉਂਕਿ ਬੇਅਦਬੀ ਬਹਿਬਲ(ਕੋਟ) ਗੋਲੀ ਕਾਂਡ, ਸਿੱਖ ਬੰਦੀਆਂ ਨੂੰ ਜੇਲਾਂ ਵਿੱਚ ਬੰਦ ਰੱਖਣ ਲਈ ਜਿੰਮੇਵਾਰ ਲੋਕ ਅਤੇ ਬਲਾਤਕਾਰੀ ਸਾਧ ਦੇ ਚੇਲਿਆ ਦੀ ਮੌਕਾਪ੍ਰਸਤੀ ਚੱਲਣ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਯੂਨਾਈਟਿਡ ਅਕਾਲੀ ਦਲ ਦੇ ਚੇਅਰਮੈਨ ਸ੍ਰ ਗੁਰਦੀਪ ਸਿੰਘ ਬਠਿੰਡਾ, ਸ੍ਰੋਮਣੀ ਅਕਾਲੀ ਦਲ ਅ (ਫ਼ਤਿਹ) ਦੇ ਆਗੂ ਜਸਕਰਨ ਸਿੰਘ ਕਾਹਨਸਿੰਘ, ਚੰਡੀਗੜ੍ਹ ਇੰਨਸਾਫ ਮੋਰਚੇ ਦੇ ਬੁਲਾਰੇ ਬਲਵਿੰਦਰ ਸਿੰਘ, ਭਾਰਤੀ ਵਪਾਰ ਅਤੇ ਉਦਯੋਗ ਮਹਾ ਸੰਘ ਦੇ ਆਗੂ ਤਰੁਣ ਜੈਨ ਬਾਵਾ ਬਰਗਾੜੀ ਇੰਨਸਾਫ ਮੋਰਚਾ ਦੇ ਆਗੂ ਸੁਖਰਾਜ ਸਿੰਘ ਬਰਗਾੜੀ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਦੇ ਬੱਗਾ ਸਿੰਘ, ਗੁਰਮੀਤ ਸਿੰਘ ਬੱਜੋਅਨਾ, ਸੁਰਿੰਦਰ ਸਿੰਘ ਸ਼ਿੰਦਾ, ਜੋਬਨਦੀਪ ਸਿੰਘ ਪੂਹਲਾ ਮੇਜਰ ਸਿੰਘ ਮਲੂਕਾ, ਸੁਖਜੀਤ ਸਿੰਘ ਡਾਲਾ ਹਾਜਰ ਸਨ। ਕਿਰਤੀ ਅਕਾਲੀ ਦਲ ਅਤੇ ਸੁਤੰਤਰ ਅਕਾਲੀ ਦਲ ਦੇ ਆਗੂ ਬੂਟਾ ਸਿੰਘ ਰਣਸੀਂਹ ਅਤੇ ਪਰਮਜੀਤ ਸਿੰਘ ਸਹੋਲੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਬਲਵੰਤ ਸਿੰਘ ਬਹਿਰਾਮ ਕੇ ਕਿਰਪਾ ਸਿੰਘ ਭਰਮੀ ਹਿਮਾਇਤ ਕੀਤੀ। ਪ੍ਰੈੱਸ ਕਾਨਫਰੰਸ ਵਿੱਚ ਭਾਈ ਲਖਵੀਰ ਸਿੰਘ ਰੋਡੇ ਦੀ ਮੌਤ ਉੱਪਰ ਦੁੱਖ ਪ੍ਰਗਟ ਕਰਦੇ ਹੋਏ ਕੋਮੀ ਘਾਟਾ ਦੱਸਿਆ। ਦਲ ਖ਼ਾਲਸਾ ਦੇ ਸ਼ਾਂਤਮਈ ਪ੍ਰੋਗਰਾਮ ਉੱਪਰ ਬਠਿੰਡਾ ਪੁਲੀਸ ਵੱਲੋਂ ਪਾਬੰਦੀ ਲਾਉਣ ਦੀ ਕੋਸ਼ਿਸ਼ ਦੀ ਆਲੋਚਨਾ ਕੀਤੀ।
Share the post "ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਵੱਲੋਂ ਪਾਰਲੀਮੈਂਟ ਹਾਊਸ ਤੱਕ ਰੋਸ ਮਾਰਚ 10 ਨੂੰ"