ਬਠਿੰਡਾ, 7 ਦਸੰਬਰ: ਅਪਣੀਆਂ ਮੰਗਾਂ ਨੂੰ ਲੈ ਕੇ ਲੰਘੀ 25 ਨਵੰਬਰ ਤਂੋ ਲੈ ਕੇ ਹੜਤਾਲ ’ਤੇ ਚੱਲ ਰਿਹਾ ਏਮਜ਼ ਦਾ ਨਰਸਿੰਗ ਸਟਾਫ਼ ’ਤੇ ਹੁਣ ਠੰਢ ਵੀ ਕਹਿਰ ਢਾਹੁਣ ਲੱਗੀ ਹੈ। ਏਮਜ਼ ਦੇ ਮੁੱਖ ਗੇਟ ਉਪਰ ਦਿਨ-ਰਾਤ ’ਤੇ ਬੈਠੇ ਹੋਏ ਧਰਨਕਾਰੀ ਹੁਣ ਬੀਮਾਰ ਹੋਣ ਲੱਗੇ ਹਨ। ਪਤਾ ਲੱਗਿਆ ਹੈ ਕਿ ਕਰੀਬ ਅੱਧੀ ਦਰਜਨ ਧਰਨਕਾਰੀ ਠੰਢ ਦੇ ਮੌਸਮ ਵਿੱਚ ਬੀਮਾਰ ਪੈ ਗਏ ਹਨ। ਦੂਜੇ ਪਾਸੇ ਏਮਜ਼ ਪ੍ਰਸਾਸਨ ਹਾਲੇ ਟੱਸ ਤੋਂ ਮੱਸ ਨਹੀਂ ਹੋ ਰਿਹਾ ਹੈ। ਏਮਸ ਅਧਿਕਾਰੀਆਂ ਵੱਲੋਂ ਧਰਨਾਕਰੀਆਂ ਨਾਲ ਮੀਟਿੰਗ ਵੀ ਨਹੀਂ ਕੀਤੀ ਜਾ ਰਹੀ ਹੈ। ਦਸਣਯੋਗ ਹੈ ਕਿ ਏਮਸ ਦੇ ਡਾਇਰੈਕਟਰ ਡੀ. ਕੇ ਸਿੰਘ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਕਿ ਨਰਸਿੰਗ ਸਟਾਫ ਵੱਲੋਂ ਦਿੱਤਾ ਜਾ ਰਿਹਾ ਧਰਨਾ ਗੈਰ -ਕਨੂੰਨੀ ਹੈ ।
ਬੇਗੁਨਾਹੀ ਦੇ ‘ਸਰਟੀਫਿਕੇਟ’ ਵੰਡਣ ਵਾਲਾ ਪੰਜਾਬ ਪੁਲਿਸ ਦਾ ਡੀਐਸਪੀ ਕਾਬੂ
ਇਸਤੋਂ ਇਲਾਵਾ ਏਮਸ ਪ੍ਰਸ਼ਾਸਨ ਵੱਲੋਂ ਪੌਣੀ ਦਰਜਨ ਦੇ ਕਰੀਬ ਧਰਨਾਕਾਰੀ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਵੀ ਭੇਜੇ ਜਾ ਚੁੱਕੇ ਹਨ। ਜਿਸਤੋਂ ਬਾਅਦ ਧਰਨਕਾਰੀਆਂ ਦਾ ਗੁੱਸਾ ਹੋਰ ਵਧਦਾ ਜਾ ਰਿਹਾ ਹੈ। ਧਰਨਕਾਰੀਆਂ ਨੇ ਗੱਲਬਾਤ ਕਰਦਿਆਂ ਦਸਿਆ ਕਿ ਬੁੱਧਵਾਰ ਤੋਂ ਡਿਊਟੀਆਂ ਦਾ ਬਾਈਕਾਟ ਕੀਤਾ ਹੋਇਆ ਹੈ, ਸਿਰਫ਼ ਐਮਰਜੈਂਸੀ ਸੇਵਾਵਾਂ ਜਾਰੀ ਹਨ। ਹਾਲਾਂਕਿ ਏਮਜ਼ ਪ੍ਰਬੰਧਕਾਂ ਵਲੋਂ ਹਸਪਤਾਲ ਅੰਦਰ ਮੈਡੀਕਲ ਸੇਵਾਵਾਂ ਦਾ ਕੰਮ ਪ੍ਰਭਾਵਿਤ ਹੋਣ ਤੋਂ ਡਰੋਂ ਬੀਐਸੀ ਨਰਸਿੰਗ ਦੇ ਵਿਦਿਆਰਥੀਆਂ ਨੂੰ ਆਰਜ਼ੀ ਤੌਰ ’ਤੇ ਡਿਊਟੀਆਂ ਤੇ ਤੈਨਾਤ ਕੀਤਾ ਹੋਇਆ ਹੈ।
Share the post "ਨਰਸਿੰਗ ਸਟਾਫ਼ ਦੀ ਹੜਤਾਲ: ਖੁੱਲ੍ਹੇ ਅਸਮਾਨ ਹੇਠ ਠੰਢ ’ਚ ਅੱਧੀ ਦਰਜਨ ਧਰਨਕਾਰੀ ਬੀਮਾਰ ਪੈਣ ਲੱਗੀ"