ਢਾਈ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਥਾਣਾ ਮੁਖੀ ਸਹਿਤ ਤਿੰਨ ਗ੍ਰਿਫਤਾਰ
ਜਲੰਧਰ, 8 ਦਸੰਬਰ:ਸਥਾਨਕ ਸ਼ਹਿਰ ਵਿਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੈਸਿਆਂ ਦੇ ਲਾਲਚ ਵਿਚ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਨੂੰ ਉਸੇ ਥਾਣੇ ਦਾ ਹਵਾਲਾਤੀ ਬਣਾ ਦਿੱਤਾ, ਜਿੱਥੇ ਉਹ ਚੰਦ ਘੰਟੇ ਪਹਿਲਾਂ ਥਾਣਾ ਇੰਚਾਰਜ਼ ਸੀ। ਇਹ ਘਟਨਾ ਹੈ ਜਲੰਧਰ ਦੇ ਥਾਣਾ ਰਾਮਾ ਮੰਡੀ ਦੀ, ਜਿਸਦੇ ਇੰਚਾਰਜ਼ ਇੰਸਪੈਕਟਰ ਰਾਜੇਸ ਕੁਮਾਰ ਅਰੋੜਾ ਵਿਰੁਧ ਇਸੇ ਥਾਣੇ ਵਿੱਚ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਥਾਣਾ ਮੁਖੀ ਉਪਰ ਦੋਸ਼ ਸਨ ਕਿ ਇਸਨੇ ਲੰਘੀ 6 ਦਸੰਬਰ ਨੂੰ ਸ਼ਹਿਰ ਦੇ ਇੱਕ ਮਸ਼ਹੁੂਰ ਸਪਾ ਸੈਂਟਰ ‘ਤੇ ਛਾਪਾ ਮਾਰਿਆ ਸੀ। ਜਿੱਥੇ ਛਾਪੇਮਾਰੀ ਤੋਂ ਬਾਅਦ ਸਮੇਤ ਲੜਕੀਆਂ ਇੱਕ ਦਰਜ਼ਨ ਦੇ ਕਰੀਬ ਸਟਾਫ਼ ਨੂੰ ਬੰਦੀ ਬਣਾ ਕੇ ਥਾਣੇ ਵਿਚ ਬੰਦ ਕਰ ਦਿੱਤਾ।
BIG BREAKING ਪਟਿਆਲਾ ਜੇਲ੍ਹ ਤੋਂ ਵੱਡੀ ਅਪਡੇਟ, ਰਾਜੋਆਣਾ ਨੇ ਖ਼ਤਮ ਕੀਤੀ ਭੁੱਖ ਹੜਤਾਲ
ਇਸ ਦੌਰਾਨ ਸਪਾ ਦਾ ਮਾਲਕ ਥਾਣੇ ਪੁੱਜਦਾ ਹੈ ਤੇ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਅਰੋੜਾ ਨੂੰ ਅਪਣੇ ਸਟਾਫ਼ ਨੂੰ ਛੱਡਣ ਦੀ ਬੇਨਤੀ ਕਰਦਾ ਹੈ ਪ੍ਰੰਤੂ ਥਾਣਾ ਮੁਖੀ ਉਸਦੇ ਸਪਾ ਸੈਂਟਰ ਵਿਚ ਗਲਤ ਕੰਮ ਚੱਲਦਾ ਹੋਣ ਦਾ ਡਰਾਵਾ ਦੇ ਕੇ ਕੇਸ ਦਰਜ਼ ਕਰਨ ਦੀ ਧਮਕੀ ਦਿੰਦਾ ਹੈ ਤੇ ਨਾਲ ਹੀ ਅਪਣੇ ਸਾਥੀਆਂ ਦੇ ਰਾਹੀਂ ਸੁਝਾਅ ਵੀ ਦਿੰਦਾ ਹੈ ਕਿ ਜੇਕਰ ਕੇਸ ਤੇ ਬਦਨਾਮੀ ਤੋਂ ਬਚਣਾ ਹੈ ਤਾਂ ਤਿੰਨ ਲੱਖ ਰੁਪਏ ਦੇ ਕੇ ਖਹਿੜਾ ਛੁਡਵਾ ਲੈਣ। ਸਪਤਾ ਦਾ ਮਾਲਕ ਰਾਜੇਸ ਕੁਮਾਰ ਉਰਫ਼ ਸਾਬੀ ਵੀ ਅੱਗੇ ਥਾਣਾ ਮੁਖੀ ਦਾ ਸਿਰਨਾਵੀਆਂ ਨਿਕਲਿਆਂ ਤੇ ਉਸਨੇ ਪੈਸੇ ਮੰਗਣ ਤੇ ਬਾਅਦ ਵਿਚ ਢਾਈ ਲੱਖ ਦੇ ਹੋਏ ਸੌਦੇ ਦੇ ਸਬੂਤ ਇਕੱਠੇ ਕਰ ਲਏ ਤੇ ਅਪਣੇ ਬੰਦ ਛੁਡਵਾ ਲਏ। ਇਸਤੋਂ ਬਾਅਦ ਉਸਨੇ ਜਲੰਧਰ ਦੇ ਡੀਸੀਪੀ ਨੂੰ ਸਿਕਾਇਤ ਕਰ ਦਿੱਤੀ।
ਬੇਗੁਨਾਹੀ ਦੇ ‘ਸਰਟੀਫਿਕੇਟ’ ਵੰਡਣ ਵਾਲਾ ਪੰਜਾਬ ਪੁਲਿਸ ਦਾ ਡੀਐਸਪੀ ਕਾਬੂ
ਜਦ ਪੁਲਿਸ ਅਧਿਕਾਰੀਆਂ ਨੇ ਸਿਕਾਇਤ ਦੀ ਪੜਤਾਲ ਕੀਤੀ ਤਾਂ ਦੋਸ ਸਹੀ ਨਿਕਲੇ, ਜਿਸਦੇ ਚੱਲਦੇ ਤੁਰੰਤ ਥਾਣਾ ਇੰਚਾਰਜ਼ ਨੂੰ ਥਾਣਾ ਮੁਖੀ ਦੀ ਕੁਰਸੀ ਤੋਂ ਉਤਾਰ ਕੇ ਉਸਦੇ ਵਿਰੁਧ ਮੁਕੱਦਮਾ ਨੰਬਰ 337 ਅਧੀਨ ਵੱਖ ਵੱਖ ਧਾਰਾਵਾਂ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਇਸਦੇ ਨਾਲ ਉਸਦੇ ਦੋ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀ ਵਿਰੁਧ ਹੋਰ ਵੀ ਸਖ਼ਤੀ ਨਾਲ ਜਾਂਚ ਕੀਤੀ ਜਾਵੇਗੀ ਕਿ ਉਸਨੇ ਥਾਣਾ ਮੁਖੀ ਰਹਿੰਦਿਆਂ ਭ੍ਰਿਸਟਾਚਾਰੀ ਕੀਤੀ ਹੈ। ਫ਼ਿਲਹਾਲ ਇਸ ਘਟਨਾ ਦੀ ਪੂਰੇ ਇਲਾਕੇ ਵਿਚ ਚਰਚਾ ਹੈ।