ਬਠਿੰਡਾ, 8 ਦਸੰਬਰ: ਪਿਛਲੇ 13 ਦਿਨਾਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਬਠਿੰਡਾ ਏਮਜ਼ ਦੇ ਨਰਸਿੰਗ ਸਟਾਫ਼ ਦੇ ਹੱਕ ਵਿਚ ਹੁਣ ਕਿਸਾਨ ਧਿਰਾਂ ਨਿੱਤਰ ਆਈਆਂ ਹਨ। ਹਾਲਾਂਕਿ ਸੁਰੱਖਿਆ ਮੁਲਾਜਮਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਵਫ਼ਦ ਨੂੰ ਧਰਨਾਕਾਰੀਆਂ ਤੱਕ ਨਹੀਂ ਪੁੱਜਣ ਦਿੱਤਾ ਪ੍ਰੰਤੂ ਇੰਨ੍ਹਾਂ ਦੀ ਸਾਹਇਤਾ ਲਈ ਰਸਦ ਪਾਣੀ ਲੈ ਕੇ ਪੁੱਜੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਉਹ ਏਮਜ਼ ਦੇ ਪ੍ਰਬੰਧਕਾਂ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਮੋਰਚਾ ਖੋਲਣਗੇ। ਬੀਕੇਯੂ ਉਗਰਾਹਾਂ ਦੇ ਜਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੂੰਬਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਕਿਹਾ ਕਿ ਉਹ ਧਰਨਕਾਰੀਆਂ ਦੀ ਸਾਹਇਤਾ ਲਈ ਰਸਦ ਵਗੈਰਾ ਲੈ ਕੇ ਗਏ ਸਨ ਪ੍ਰੰਤੂ ਉਨ੍ਹਾਂ ਨੂੰ ਪੁਲਿਸ ਨੇ ਅੰਦਰ ਨਹੀਂ ਜਾਣ ਦਿੱਤਾ।
ਲਾਲਚ ਬੁਰੀ ਬਲਾ: ਜਿਹੜੇ ਥਾਣੇ ਦਾ ਸੀ ਮੁਖੀ, ਉਸੇ ਥਾਣੇ ਦਾ ਬਣਿਆ ਹਵਾਲਾਤੀ
ਉਧਰ ਦੂਜੇ ਪਾਸੇ 600 ਦੇ ਕਰੀਬ ਨਰਸਿੰਗ ਸਟਾਫ਼ ਵਲੋਂ ਸ਼ੁਰੂ ਕੀਤਾ ਧਰਨਾ ਤੇ ਹੜਤਾਲ ਅੱਜ ਵੀ ਜਾਰੀ ਰਹੀ। ਇਸ ਮੌਕੇ ਧਰਨਾਕਾਰੀਆਂ ਨੇ ਏਮਜ਼ ਪ੍ਰਸ਼ਾਸਨ ਉਪਰ ਰੁਕਾਵਟਾਂ ਖੜੀਆਂ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਗੇਟ ਦੇ ਨਜਦੀਕ ਬਣੇ ਜਨਤਕ ਪਖਾਨੇ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਠੰਢ ਤੋਂ ਬਚਣ ਲਈ ਧਰਨਾਕਾਰੀਆਂ ਨੂੰ ਤੰਬੂ ਲਗਾਉਣ ਦੀ ਵੀ ਇਜਾਜਤ ਨਹੀਂ ਦਿੱਤੀ ਜਾ ਰਹੀ ਹੈ। ਗੌਰਤਲਬ ਹੈ ਕਿ ਕੜਕਦੀ ਠੰਢ ਵਿਚ ਇਹ ਧਰਨਾਕਾਰੀ ਦਿਨ-ਰਾਤ ਖੁੱਲੇ ਆਸਮਾਨ ਹੇਠ ਡਟੇ ਹੋਏ ਹਨ ਤੇ ਐਮਰਜੈਂਸੀ ਅਤੇ ਹੋਰ ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਕੰਮਾਂ ਦਾ ਬਾਈਕਾਟ ਕੀਤਾ ਹੋਇਆ ਹੈ।
ਦਫ਼ਤਰੀ ਬਾਬੂਆਂ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੋਟਰ ਸਾਇਕਲ ਰੈਲੀ ਤੋਂ ਬਾਅਦ ਘੇਰਿਆ ਹਲਕਾ ਵਿਧਾਇਕ ਦਾ ਘਰ
ਧਰਨਕਾਰੀਆਂ ਵਲੋਂ ਏਮਜ਼ ਪ੍ਰਸ਼ਾਸਨ ਵਿਰੁਧ ਨਾਅਰੇਬਾਜੀ ਵੀ ਲਗਾਤਾਰ ਜਾਰੀ ਹੈ ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀ ਇਸ ਸੰਘਰਸ਼ ਨੂੰ ਲੈਕੇ ਬਿਲਕੁੱਲ ਅਵੇਸਲੇ ਬੈਠੇ ਹੋਏ ਹਨ। ਧਰਨਕਾਰੀਆਂ ਵਲੋਂ ਏਮਜ਼ ਦੇ ਮੇਨ ਗੇਟ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਦਸਣਯੋਗ ਹੈ ਕਿ ਏਮਸ ਦੇ ਡਾਇਰੈਕਟਰ ਡੀ. ਕੇ ਸਿੰਘ ਵਲੋਂ ਨਰਸਿੰਗ ਸਟਾਫ਼ ਦੇ ਧਰਨੇ ਨੂੰ ਗੈਰ-ਕਨੂੰਨੀ ਕਰਾਰ ਦਿੰਦਿਆਂ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਇੰਨਕਾਰ ਕਰ ਦਿੱਤਾ ਹੈ। ਏਮਜ਼ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਇੰਨ੍ਹਾਂ ਮੰਗਾਂ ਨੂੰ ਲੈ ਕੇ ਹੜਤਾਲੀ ਮੁਲਾਜਮ ਪਹਿਲਾਂ ਹੀ ਅਦਾਲਤ ਪੁੱਜੇ ਹਨ, ਜਿਸਦੇ ਚੱਲਦੇ ਅਦਾਲਤ ਦੇ ਫੈਸਲਾ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
Share the post "ਬਠਿੰਡਾ ਏਮਸ ’ਚ ਨਰਸਿੰਗ ਸਟਾਫ਼ ਦੀ ਹੜਤਾਲ ਜਾਰੀ, ਕਿਸਾਨ ਧਿਰਾਂ ਸਮਰਥਨ ’ਚ ਨਿੱਤਰੀਆਂ"