ਤਰਨਤਾਰਨ, 14 ਦਸੰਬਰ: ਆਈ.ਏ.ਐਸ.ਦੀ ਪ੍ਰੀਖਿਆ ਦੌਰਾਨ ਦੇਸ਼ ਭਰ ਚੋਂ 34ਵਾਂ ਰੈਂਕ ਪ੍ਰਾਪਤ ਕਰਨ ਵਾਲੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਸਿਮਰਨਦੀਪ ਸਿੰਘ ਦੰਦੀਵਾਲ ਨੇ ਤਰਨਤਾਰਨ ਵਿਖੇ ਐੱਸ .ਡੀ.ਐੱਮ. ਵਜੋਂ ਪਹਿਲਾ ਅਹੁੱਦਾ ਸੰਭਾਲ ਲਿਆ ਹੈ। ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਨਵੇਂ ਕਾਰਜਕਾਲ ਦੀ ਸ਼ੁਰੂਆਤ ਗੁਰੂ ਨਗਰੀ ਤੋਂ ਹੋਈ ਹੈ,ਜੋ ਉਸ ਦੀ ਇਮਾਨਦਾਰੀ, ਮਿਹਨਤ ਨੂੰ ਹੋਰ ਬਲ ਬਖਸ਼ੇਗੀ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਆਪਣੇ ਪੰਜਾਬ ਰਾਜ ਦੀ ਤਰੱਕੀ ਅਤੇ ਲੋਕਾਂ ਨੂੰ ਨਿਆਂ ਦੇਣ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ।ਐੱਸ. ਡੀ.ਐੱਮ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾ ਉਹ ਆਪਣੇ ਪਿਤਾ ਅਜੈਬ ਸਿੰਘ,ਮਾਤਾ ਸਾਬਕਾ ਅਧਿਆਪਕਾ ਪਰਮਜੀਤ ਕੌਰ,ਭਰਾ ਗੁਰਵਿੰਦਰ ਸਿੰਘ ਅਤੇ ਆਪਣੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਥੇ ਦੱਸਣਾ ਬਣਦਾ ਹੈ ਕਿ ਸਿਮਰਨਦੀਪ ਸਿੰਘ ਦੰਦੀਵਾਲ ਨੇ ਦਸਵੀਂ ਦੀ ਪੜ੍ਹਾਈ ਅਕਾਲ ਅਕੈਡਮੀ ਕੋੜੀਵਾਲਾ,ਬਾਰਵੀਂ ਡੀ.ਏ.ਵੀ. ਸਕੂਲ ਮਾਨਸਾ ਤੋਂ ਕੀਤੀ।
ਉਸ ਤੋਂ ਬਾਅਦ ਉਸ ਨੇ ਝਾਰਖੰਡ ਤੋਂ ਆਈ.ਆਈ.ਟੀ. ਅਤੇ ਗੁਰੂ ਨਗਰੀ ਤਲਵੰਡੀ ਸਾਬੋ ਤੋਂ ਐੱਮ.ਬੀ.ਏ. ਕੀਤੀ। ਉਸ ਨੇ ਹਿੰਦੁਸਤਾਨ ਪੈਟਰੋਲੀਅਮ ਵਿਖੇ ਵੀ ਨੌਕਰੀ ਕੀਤੀ ਅਤੇ ਨਾਲ ਹੀ ਕੰਪੀਟੀਸ਼ਨ ਦੀ ਤਿਆਰੀ ਕਰਦਾ ਰਿਹਾ। ਆਈ.ਏ.ਐੱਸ ਦੀ ਪ੍ਰੀਖਿਆ ਪਾਸ ਕਰਨ ਤੋਂ ਪਹਿਲਾ ਉਸ ਦੀ ਨਿਯੁਕਤੀ ਪੀ.ਪੀ.ਐੱਸ.ਸੀ.ਰਾਹੀਂ ਬਤੌਰ ਡੀ.ਐੱਸ.ਪੀ. ਵਜੋਂ ਹੋਈ।ਬਾਅਦ ਚ ਸਿਖਰ ਦੀ ਪ੍ਰਾਪਤੀ ਕਰਦਿਆਂ ਆਈ.ਏ.ਐੱਸ ਦੀ ਪ੍ਰੀਖਿਆ ਪਾਸ ਕੀਤੀ।
ਉਧਰ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਚੇਅਰਮੈਨ ਡਾ.ਸੰਦੀਪ ਘੰਡ.ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਸਿਮਰਨਦੀਪ ਸਿੰਘ ਦੰਦੀਵਾਲ ਨੇ ਯੂ.ਪੀ.ਐੱਸ.ਸੀ ਦੇ ਨਤੀਜੇ ਦੌਰਾਨ ਦੇਸ਼ ਭਰ ਚੋਂ 34 ਵਾਂ ਰੈਂਕ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਮ ਦੇਸ਼ ਭਰ ਚ ਚਮਕਾਉਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
Share the post "ਆਈ.ਏ.ਐੱਸ. ਸਿਮਰਨਦੀਪ ਸਿੰਘ ਦੰਦੀਵਾਲ ਨੇ ਤਰਨਤਾਰਨ ਵਿਖੇ ਐੱਸ.ਡੀ.ਐੱਮ. ਵਜੋਂ ਸੰਭਾਲਿਆ ਅਹੁੱਦਾ"