WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮਾਨਸਾ

ਪੰਜਾਬ ਪੁਲਿਸ ਐਕਸ਼ਨ ਮੋਡ ‘ਚ: ਹੁਣ ਮਾਨਸਾ ਵਿੱਚ ਪੁਲਿਸ ਮੁਕਾਬਲੇ ‘ਚ ਗੈਂਗਸਟਰ ਜ਼ਖਮੀ

ਇਕ ਹਫ਼ਤੇ ਵਿੱਚ ਬਠਿੰਡਾ, ਜ਼ੀਰਕਪੁਰ ਤੇ ਲੁਧਿਆਣਾ ਤੋਂ ਬਾਅਦ ਮਾਨਸਾ ਵਿੱਚ ਹੋਇਆ ਚੌਥਾ ਪੁਲਿਸ ਮੁਕਾਬਲਾ 
ਮਾਨਸਾ, 15 ਦਸੰਬਰ: ਪਿਛਲੇ ਕੁਝ ਮਹੀਨਿਆਂ ਦੌਰਾਨ ਸੂਬੇ ਵਿੱਚ ਗੈਂਗਸਟਰਾਂ ਤੇ ਲੁਟੇਰਿਆਂ ਦੇ ਵਧਦੇ ਆਤੰਕ ਤੋਂ ਬਾਅਦ ਹੁਣ ਪੰਜਾਬ ਪੁਲਿਸ ਵੀ ਐਕਸ਼ਨ ਦੇ ਮੋਡ ਵਿੱਚ ਨਜ਼ਰ ਆ ਰਹੀ ਹੈ। ਜਿਸਦੇ ਚੱਲਦੇ ਬਠਿੰਡਾ ਤੋਂ ਸ਼ੁਰੂ ਹੋਏ ਐਨਕਾਊਂਟਰ ਹੁਣ ਜ਼ੀਰਕਪੁਰ ਤੇ ਲੁਧਿਆਣਾ ਤੋਂ ਬਾਅਦ ਮਾਨਸਾ ਵਿੱਚ ਵੀ ਜਾਰੀ ਹਨ। ਇਸੇ ਤਰ੍ਹਾਂ ਦੀ ਇਕ ਘਟਨਾ ਵਿਚ ਮਾਨਸਾ ਦੇ ਸੀਆਈਏ ਸਟਾਫ਼ ਨੇ ਵੀ ਪੁਲਿਸ ਹਿਰਾਸਤ ਵਿੱਚੋ ਭੱਜਣ ਦੀ ਕੋਸ਼ਿਸ਼ ਕਰਦੇ ਇਕ ਗੈਂਗਸਟਰ ਦੇ ਗੋਲੀ ਮਾਰ ਦਿੱਤੀ ਹੈ। ਦੇਰ ਰਾਤ ਪਰਮਜੀਤ ਪੰਮਾ ਨਾਂ ਦੇ ਇਸ ਬਦਮਾਸ਼ ਨੂੰ ਬੁਢਲਾਡਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਕਈ ਗੰਭੀਰ ਕੇਸਾਂ ਵਿੱਚ ਸ਼ਾਮਲ ਪੰਮੇ ਨੇ ਭੱਜਣ ਲਈ ਪੁਲਿਸ ‘ਤੇ ਗੋਲੀ ਚਲਾਈ ਸੀ, ਜਿਸਦੇ ਜਵਾਬ ਵਿਚ ਪੁਲਿਸ ਵੱਲੋਂ ਵੀ ਇਹ ਐਕਸ਼ਨ ਕੀਤਾ ਗਿਆ ਹੈ। ਪੰਮੇ ਦੇ ਲੱਤਾਂ ਵਿਚ ਗੋਲੀਆਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਮਾਨਸਾ ਦੇ ਡੀਐਸਪੀ ਮਨਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪਰਮਜੀਤ ਪੰਮਾ ਅਤੇ ਉਸਦੇ ਦੋ ਹੋਰ ਸਾਥੀਆਂ ਵਿਰੁੱਧ 26 ਨਵੰਬਰ ਨੂੰ ਥਾਣਾ ਸਿਟੀ ਬੁਢਲਾਡਾ ਵਿੱਚ ਇੱਕ ਮੁਕਦਮਾ ਧਾਰਾ 307  ਤਹਿਤ ਦਰਜ ਹੋਇਆ ਸੀ। ਜਿਸ ਵਿਚ ਕਥਿਤ ਦੋਸ਼ੀਆਂ ਨੂੰ ਹੁਣ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਮੁਕੱਦਮੇ ਵਿੱਚ ਪੰਮੇ ਵਲੋਂ ਜਿਸ ਪਿਸਤੌਲ ਨਾਲ ਗੋਲੀਆਂ ਚਲਾਈਆਂ ਗਈਆਂ ਸਨ, ਉਸਨੂੰ ਬਰਾਮਦ ਕਰਵਾਉਣ ਲਈ ਮਾਨਸਾ ਸੀਆਈਏ ਦੀ ਟੀਮ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਇਸਨੂੰ ਲੈ ਕੇ ਜਾ ਰਹੀ ਸੀ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਗੋਬਿੰਦਪੁਰਾ ਰਸਤੇ ਚ ਪਹੁੰਚੀ, ਜਿੱਥੇ ਇਸਦੇ ਵਲੋਂ ਪਿਸਤੋਲ ਲੁਕੋਇਆ ਹੋਇਆ ਸੀ। ਇਸ ਦੌਰਾਨ ਪੰਮੇ ਨੇ ਉਹੀ ਪਿਸਤੌਲ ਚੁੱਕ ਕੇ ਪੁਲਿਸ ਵੱਲ ਫਾਇਰਿੰਗ ਕਰ ਦਿੱਤੀ ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਿਆਂ।ਜਿਸ ਦੇ ਜਵਾਬ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਵੀ ਫਾਇਰਿੰਗ ਕੀਤੀ ਗਈ ਤੇ ਗੋਲੀਆਂ ਇਸਦੇ ਗਿੱਟੇ ਦੇ ਵਿੱਚ ਲੱਗੀਆਂ। ਜਿਸਤੋਂ ਬਾਅਦ ਇਸਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਉਨ੍ਹਾਂ ਦਸਿਆ ਕਿ ਪੰਮੇ ਦੇ ਵਿਰੁੱਧ ਪਹਿਲਾਂ ਵੀ ਕਈ ਗੰਭੀਰ ਕੇਸ ਦਰਜ਼ ਹਨ ਤੇ ਇਹ ਖਤਰਨਾਕ ਅਪਰਾਧੀ ਹੈ।
ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਗੈਂਗਸਟਰਾਂ ਵਲੋਂ ਫਿਰੌਤੀ, ਲੁੱਟ-ਖੋਹ ਤੇ ਕਤਲ ਦੀਆਂ ਵਾਰਦਾਤਾਂ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਈ ਦਿਖਾਈ ਦੇ ਰਹੀ ਹੈ। ਜਿਸਦੇ ਚੱਲਦੇ ਸਭ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਇਕ ਟਰੱਕ ਡਰਾਈਵਰ ਤੋਂ ਪੈਸੇ ਲੁੱਟਣ ਵਾਲੇ ਦਾ ਮੁਕਾਬਲਾ ਕੀਤਾ ਗਿਆ। ਇਸੇ ਤਰ੍ਹਾਂ ਇੱਥੇ ਹੀ ਪੈਟਰੋਲ ਪੰਪ ਲੁੱਟਣ ਵਾਲੇ ਇਕ ਲੁਟੇਰੇ ਦੇ ਪੁਲਿਸ ਮੁਕਾਬਲੇ ਵਿਚ ਗੋਲੀ ਮਾਰੀ ਗਈ। ਉਸਤੋਂ ਬਾਅਦ ਜ਼ੀਰਕਪੁਰ ਵਿੱਚ ਹਥਿਆਰ ਬਰਾਮਦ ਕਰਵਾਉਣ ਸਮੇਂ ਭੱਜਣ ਦੀ ਕੋਸ਼ਿਸ਼ ਕਰਦੇ ਗੈਂਗਸਟਰ ਦੇ ਗੋਲੀਆਂ ਚਲਾਈਆਂ ਗਈਆਂ ਅਤੇ ਬੀਤੇ ਕੱਲ੍ਹ ਵੀ ਲੁਧਿਆਣਾ ਵਿੱਚ ਇਕ ਬਦਮਾਸ਼ ਨੂੰ ਪੁਲਿਸ ਮੁਕਾਬਲੇ ਵਿਚ ਮਾਰ ਮੁਕਾਇਆ ਗਿਆ। ਜਿਸਤੋਂ ਬਾਅਦ ਹੁਣ ਬੀਤੀ ਦੇਰ ਸ਼ਾਮ ਮਾਨਸਾ ਦੇ ਵਿੱਚ ਵੱਡਾ ਐਨਕਾਊਂਟਰ ਪੁਲਿਸ ਵੱਲੋਂ ਕੀਤਾ ਗਿਆ ਹੈ।

Related posts

ਕਿਸਾਨਾਂ ਵੱਲੋਂ ਛੇਵੇਂ ਦਿਨ ਵੀ ਵਿੱਤ ਮੰਤਰੀ ਦੀ ਕੋਠੀ ਅੱਗੇ ਧਰਨਾ ਜਾਰੀ

punjabusernewssite

ਠੰਡ ਦੇ ਬਾਵਜੂਦ ਮਾਨਸਾ ਚ ਮੈਗਾ ਮਾਪੇ-ਅਧਿਆਪਕ ਮਿਲਣੀਆਂ ਲਈ ਭਾਰੀ ਉਤਸ਼ਾਹ

punjabusernewssite

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਅਜਾਦੀ ਦੇ 75ਵੇਂ ਅਮਿ੍ਰਤਮਹਾਉਤਸਵ ਨੂੰ ਸਮਰਪਿਤ ਸਵੱਛਤਾ ਪੰਦਰਵਾੜੇ ਦੀ ਸਮਾਪਤੀ

punjabusernewssite