527 ਵੋਟਾਂ ਦੇ ਅੰਤਰ ਨਾਲ ਜਿੱਤੀ ਚੋਣ, ਫ਼ਸਵੇਂ ਮੁਕਾਬਲੇ ’ਚ ਗੁਰਵਿੰਦਰ ਸਿੰਘ ਸਿੱਧੂ ਬਣੇ ਸੈਕਟਰੀ
ਬਠਿੰਡਾ, 15 ਦਸੰਬਰ: ਮਾਲਵੇ ’ਚ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਵਜੋਂ ਜਾਣੀ ਜਾਂਦੀ ‘ਬਾਰ ਐਸੋਸੀਏਸ਼ਨ ਬਠਿੰਡਾ’ ਦੇ ਅਹੁੱਦੇਦਾਰਾਂ ਦੀ ਸ਼ੁੱਕਰਵਾਰ ਨੂੰ ਹੋਈ ਚੋਣ ਵਿਚ 527 ਵੋਟਾਂ ਦੇ ਅੰਤਰ ਨਾਲ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਪ੍ਰਧਾਨ ਚੁਣੇ ਗਏ ਹਨ। ਜਦੋਂਕਿ ਸੈਕਟਰੀ ਦੇ ਫ਼ਸਵੇਂ ਮੁਕਾਬਲੇ ਵਿਚ ਗੁਰਵਿੰਦਰ ਸਿੰਘ ਸਿੱਧੂ ਚੋਣ ਜਿੱਤਣ ਵਿਚ ਸਫ਼ਲ ਰਹੇ। ਇਸਤੋਂ ਪਹਿਲਾਂ ਅੱਜ ਸਵੇਰੇ ਹੋਈ ਵੋਟਿੰਗ ਵਿਚ ਕੁੱਲ 1670 ਵੋਟਾਂ ਵਿਚੋਂ 1471 ਵੋਟਾਂ ਪੋਲ ਹੋਈਆਂ। ਇੰਨ੍ਹਾਂ ਵਿਚੋਂ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਨੂੰ 991 ਵੋਟਾਂ ਅਤੇ ਹਰਰਾਜ ਸਿੰਘ ਚੰਨੂੰ ਨੂੰ 464 ਵੋਟਾਂ ਮਿਲੀਆਂ ਅਤੇ 16 ਵੋਟਾਂ ਕੈਂਸਲ ਹੋ ਗਈਆਂ।
ਅਮਿਤ ਦੀਕਸ਼ਿਤ ਪ੍ਰਧਾਨ ਤੇ ਮੋਹਿਤ ਜਿੰਦਲ ਇਨਕਮ ਟੈਕਸ ਬਾਰ ਐਸੋਸੀਏਸਨ ਦੇ ਉਪ ਪ੍ਰਧਾਨ ਬਣੇ
ਇਸੇ ਤਰ੍ਹਾਂ ਉਪ ਪ੍ਰਧਾਨ ਲਈ ਵੀ ਆਹਮੋ-ਸਾਹਮਣਾ ਮੁਕਾਬਲਾ ਸੀ ਪ੍ਰੰਤੂ ਐਡਵੋਕੇਟ ਰਮਨ ਸਿੱਧੂ ਨੇ ਵੀ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਲ ਕੀਤੀ। ਐਡਵੋਕੇਟ ਸਿੱਧੂ ਨੂੰ 984 ਅਤੇ ਉਨ੍ਹਾਂ ਦੇ ਮੁਕਾਬਲੇ ਕਮਲਜੀਤ ਕੌਰ ਨੂੰ 468 ਵੋਟਾਂ ਮਿਲੀਆਂ ਤੇ 19 ਵੋਟਾਂ ਕੈਂਸਲ ਹੋ ਗਈਆਂ। ਖ਼ਜਾਨਚੀ ਲਈ ਵੀ ਦੋ ਉਮੀਦਵਾਰ ਮੈਦਾਨ ਵਿਚ ਸਨ, ਇੰਨ੍ਹਾਂ ਵਿਚੋਂ ਮੀਨੂੰ ਬੈਗਮ ਨੇ 106 ਵੋਟਾਂ ਦੇ ਅੰਤਰ ਨਾਲ ਚੋਣ ਜਿੱਤੀ। ਉਨ੍ਹਾਂ ਨੂੰ 778 ਅਤੇ ਮੁਕਾਬਲੇ ਵਿਚ ਨਵਪ੍ਰੀਤ ਕੌਰ ਨੂੰ 672 ਵੋਟਾਂ ਹਾਸਲ ਹੋਈਆਂ ਜਦ ਕਿ 20 ਵੋਟਾਂ ਕੈਂਸਲ ਹੋ ਗਈਆਂ। ਇਸਤੋਂ ਇਲਾਵਾ ਸਕੱਤਰ ਤੇ ਜੁਆਇੰਟ ਸਕੱਤਰ ਲਈ ਤਿੰਨ-ਤਿੰਨ ਉਮੀਦਵਾਰ ਮੈਦਾਨ ਵਿਚ ਸਨ ਤੇ ਦੋਨਾਂ ਅਹੁੱਦਿਆਂ ਲਈ ਫ਼ਸਵੀਂ ਟੱਕਰ ਦਿਖਾਈ ਦਿੱਤੀ। ਸਕੱਤਰ ਦੇ ਅਹੁੱਦੇ ਲਈ ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ 28 ਵੋਟਾਂ ਦੇ ਅੰਤਰ ਨਾਲ ਜੇਤੂ ਰਹੇ।
ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਮੋੜ ਮੰਡੀ ਦੇ ਸਕੂਲਾਂ ਵਿਚ ਕੀਤੀ ਛੁੱਟੀ ਵਾਪਸ ਲਈ
ਉਨ੍ਹਾਂ ਨੂੰ 595, ਕੁਲਦੀਪ ਸਿੰਘ ਜੀਦਾ ਨੂੰ 567 ਅਤੇ ਹੇਮ ਰਾਜ ਗਰਗ ਨੂੰ 285 ਵੋਟਾਂ ਮਿਲੀਆਂ ਜਦ ਕਿ 24 ਵੋਟਾਂ ਕੈਂਸਲ ਹੋ ਗਈਆਂ। ਇਸੇ ਤਰ੍ਹਾਂ ਜੁਆਇੰਟ ਸਕੱਤਰ ਦੇ ਅਹੁੱਦੇ ਲਈ ਗਗਨਦੀਪ ਸਿੰਘ ਨੂੰ 627, ਡਿੰਪਲ ਜਿੰਦਲ ਨੂੰ 617 ਅਤੇ ਸੁਖਪ੍ਰੀਤ ਸਿੰਘ ਨੂੰ 200 ਵੋਟਾਂ ਮਿਲੀਆਂ ਅਤੇ ਗਗਨਦੀਪ ਨੂੰ 20 ਵੋਟਾਂ 10 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ। ਇਸ ਅਹੁੱਦੇ ਲਈ ਪਈਆਂ ਵੋਟਾਂ ਵਿਚੋਂ ਸਭ ਤੋਂ ਵੱਧ 27 ਵੋਟਾਂ ਕੈਂਸਲ ਹੋ ਗਈਆਂ। ਚੋਣ ਅਧਿਕਾਰੀ ਐਡਵੋਕੇਟ ਇੰਦਰਜੀਤ ਸਿੰਘ ਮਾਨ ਨੇ ਦਸਿਆ ਕਿ ਚੋਣਾਂ ਪੂਰੇ ਸ਼ਾਂਤਮਈ ਮਾਹੌਲ ਵਿਚ ਹੋਈਆਂ। ਦਸਦਾ ਬਣਦਾ ਹੈ ਕਿ ਇਸ ਵਾਰ ਚੋਣ ਮੁਕਾਬਲੇ ਵਿਚ ਨਿੱਤਰੇ ਸਾਰੇ ਉਮੀਦਵਾਰ ਹੀ ‘ਨੌਜਵਾਨ’ ਵਕੀਲ ਸਨ ਤੇ ਚੋਣ ਨਤੀਜ਼ਿਆਂ ਵਿਚ ਵੀ ‘ਯੂਥ’ ਦੀਆਂ ਵੋਟਾਂ ਮਹੱਤਵਪੂਰਨ ਭੂਮਿਕਾ ਨਿਭਾਈ ਹੈ।