ਬਠਿੰਡਾ, 16 ਦਸੰਬਰ: 15 ਦਿਨਾਂ ਤੋਂ ਵੀ ਲੰਬੀ ਚੱਲੀ ਮੁਹਿੰਮ ਦੇ ਸਿਖਰ ’ਤੇ ਅੱਜ ਲੋਕ ਮੋਰਚਾ ਪੰਜਾਬ ਵੱਲੋਂ ਬਠਿੰਡਾ ਵਿਖੇ ਸਨਅਤੀ ਕਾਮਿਆਂ ਦੇ ਹੱਕਾਂ ਉੱਤੇ ਨਿਰੰਤਰ ਵਿੱਢੇ ਹਮਲੇ, ਪੰਜਾਬ ਸਰਕਾਰ ਵੱਲੋਂ ਓਵਰ ਟਾਈਮ ਦੇ ਘੰਟਿਆਂ ਵਿੱਚ ਕੀਤੇ ਵਾਧੇ ਅਤੇ ਕਿਰਤ ਕਾਨੂੰਨਾਂ ਦੇ ਖੋਰੇ ਜਾਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਨਵਜੋਤ ਸਿੱਧੂ ਵਲੋਂ ਆਗਾਮੀ ਲੋਕ ਸਭਾ ਚੋਣਾਂ ਨਾ ਲੜਣ ਦਾ ਐਲਾਨ
ਇਸ ਪ੍ਰਦਰਸ਼ਨ ਵਿੱਚ ਫੈਕਟਰੀ ਕਾਮਿਆਂ ਅਤੇ ਠੇਕਾ ਮੁਲਾਜ਼ਮਾਂ ਤੋਂ ਇਲਾਵਾ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮੁਲਾਜ਼ਮ ਹਿੱਸਿਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।ਮੁਜ਼ਾਹਰੇ ਤੋਂ ਪਹਿਲਾਂ ਸਥਾਨਕ ਟੀਚਰਜ਼ ਹੋਮ ਵਿਖੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ, ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਅਤੇ ਸ਼ੀਰੀਂ ਨੇ ਕਿਹਾ ਕਿ ਕਿਰਤ ਕਾਨੂੰਨਾਂ ਨੂੰ ਭੰਗ ਕਰਕੇ ਮਜਦੂਰ ਵਿਰੋਧੀ ਕਿਰਤ ਕੋਡ ਲਾਗੂ ਕਰਨ ਨਾਲ ਸਨਅਤੀ ਮਜਦੂਰਾਂ ਦੀਆਂ ਉਜਰਤਾਂ,ਰੁਜਗਾਰ,ਹਾਦਸਿਆਂ ਤੋਂ ਸੁਰੱਖਿਆ,ਕੰਮ ਹਾਲਤਾਂ ਆਦਿ ਸਭ ਕੁਝ ਖਤਰੇ ਮੂੰਹ ਪਾ ਦਿੱਤਾ ਗਿਆ ਹੈ।
ਭਲਕੇ ਬਠਿੰਡਾ ਦੇ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਣਗੇ ਕੇਜ਼ਰੀਵਾਲ ਤੇ ਭਗਵੰਤ ਮਾਨ
ਇਸੇ ਦਿਸ਼ਾ ਵਿੱਚ ਕਦਮ ਲੈਂਦਿਆਂ ਪੰਜਾਬ ਸਰਕਾਰ ਨੇ ਓਵਰਟਾਈਮ ਦੇ ਘੰਟੇ ਵਧਾਏ ਹਨ,ਜਿਹਨਾਂ ਦਾ ਅਰਥ ਘੱਟ ਮਜਦੂਰਾਂ ਤੋਂ ਵੱਧ ਕੰਮ ਲੈਣ,ਉਹਨਾਂ ਨੂੰ ਸਮਾਜਕ ਸਰਗਰਮੀ ਤੋਂ ਵਾਂਝਾ ਕਰਨ,ਛਾਂਟੀਆਂ ਕਰਨ ਅਤੇ ਹੋਰ ਵੱਧ ਸਖਤ ਕੰਮ ਦੇ ਵੱਸ ਪਾਉਣ ਨੂੰ ਕਾਨੂੰਨੀ ਵਾਜਬੀਅਤ ਦੇਣਾ ਬਣਦਾ ਹੈ।ਇਸ ਮੌਕੇ ਮਤੇ ਪਾਸ ਕਰਦਿਆਂ ਇਹ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਤੋਂ ਖੋਹੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਸੰਸਦ ਅੰਦਰ ਆਪਣਾ ਰੋਸ ਦਰਜ ਕਰਵਾਉਣ ਵਾਲੇ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਫ਼ਲਸਤੀਨ ਖ਼ਿਲਾਫ਼ ਇਜ਼ਰਾਇਲ ਵੱਲੋਂ ਵਿੱਢੀ ਨਿਹੱਕੀ ਜੰਗ ਬੰਦ ਕੀਤੀ ਜਾਵੇ। ਰੈਲੀ ਉਪਰੰਤ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ।
Share the post "ਸਨਅਤੀ ਕਾਮਿਆਂ ਦੇ ਹੱਕਾਂ ਉੱਤੇ ਹਮਲੇ ਖਿਲਾਫ ਲੋਕ ਮੋਰਚਾ ਪੰਜਾਬ ਵੱਲੋਂ ਮੁਜ਼ਾਹਰਾ"