ਬਠਿੰਡਾ, 18 ਦਸੰਬਰ: ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਕਰਵਾਏ ਗਏ ਇਨਾਮ ਵੰਡ ਸਮਾਰੋਹ ਦੌਰਾਨ ਹੋਏ ਸੱਭਿਆਚਾਰਕ ਅਵਾਰਡਸ ਕਾਨਫਰੰਸ ਵਿੱਚ ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਦੇ ਵਿਦਿਆਰਥੀ ਇਸ ਪ੍ਰਦਰਸ਼ਨ ਲਈ ਚੁਣੇ ਗਏ। ਇਸ ਦੌਰਾਨ ਵਿਦਿਆਰਥੀਆਂ ਨੇ ਸਮੂਹ ਲੋਕ ਗੀਤ ਅਤੇ ਲਾਈਵ ਪੈਂਟਿੰਗ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ। ਪੰਜਾਬੀ ਲੋਕ ਗੀਤ ਅਧੀਨ ਵਿਦਿਆਰਥੀ ਸੱਤਿਆਜੀਤ ਕੌਰ, ਪ੍ਰਤੀਕ, ਖੁਸ਼ਿੰਦਰ ਕੌਰ, ਅਨੰਨਿਆ ਗੁਪਤਾ, ਅਸ਼ਰੀਤ ਕੌਰ ਬਰਾੜ, ਸੁਖਮਨ ਕੌਰ ,ਰਮਨੀਕ ਕੌਰ, ਦਿਵਜੋਤ ਕੌਰ ਨੇ ਸੰਗੀਤ ਦੇ ਅਧਿਆਪਕ ਅਜੇ ਕੁਮਾਰ ਅਤੇ ਲਾਈਵ ਪ੍ਰਿ੍ਰੰਟਿੰਗ ਵਿੱਚ ਪ੍ਰਭਨੂਰ ਕੌਰ ਨੇ ਕਲਾ ਦੇ ਅਧਿਆਪਕ ਸੰਦੀਪ ਸਿੰਘ ਸ਼ੇਰਗਿਲ ਅਤੇ ਰੇਖਾ ਕੁਮਾਰੀ ਦੀ ਅਗਵਾਈ ਹੇਠ ਅਦੁੱਤੀ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਸਾਬਕਾ ਚੇਅਰਮੈਨ ਗੁਰਪ੍ਰੀਤ ਮਲੂਕਾ ਨੇ 19 ਨੂੰ ਹੋਣ ਵਾਲੀ ਯੂਥ ਰੈਲੀ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਸਕੂਲਾਂ ਵਿੱਚੋਂ ਸਿਲਵਰ ਓਕਸ ਦੇ ਵਿਦਿਆਰਥੀਆਂ ਨੇ ਪੇਂਟਿੰਗ ਵਿੱਚ ਦੂਜਾ ਅਤੇ ਸੰਗੀਤ ਵਿੱਚ ਤੀਜਾ ਸਥਾਨ ਹਾਸਿਲ ਕੀਤਾ।ਸਕੂਲ ਦੀ ਅਧਿਅਪਕਾ ਸ੍ਰੀਮਤੀ ਹਰਪ੍ਰੀਤਇੰਦਰ ਕੌਰ ਦਾ ਸਨਮਾਨ ਸ੍ਰੇਸ਼ਠ ਅਧਿਆਪਕਾ ਦੇ ਤੌਰ ਉੱਤੇ ਕੀਤਾ ਗਿਆ। ਐਫ. ਏ. ਪੀ. ਨੈਸ਼ਨਲ ਅਵਾਰਡ 2023 ਬਾਰੇ ਦੱਸਦਿਆਂ ਸਕੂਲ ਡਾਇਰੈਕਟਰ ਸ੍ਰੀਮਤੀ ਬਰਨਿੰਦਰ ਪੌਲ ਸੇਖੋਂ ਨੇ ਕਿਹਾ ਕਿ ਸਿਲਵਰ ਓਕਸ ਸਕੂਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰ ਅਤੇ ਵਿਰਸੇ ਸੰਬੰਧੀ ਸਿੱਖਿਆ ਪ੍ਰਦਾਨ ਕਰਕੇ ਸਮਾਜ ਦੇ ਵਿਕਾਸ ਅਤੇ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਸ ਖੁਸ਼ੀ ਦੇ ਮੌਕੇ ’ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਤੂ ਅਰੋੜਾ ਨੇ ਅਧਿਆਪਕਾਂ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Share the post "ਸਿਲਵਰ ਓਕਸ ਸਕੂਲ ਦੇ ਵਿਦਿਆਰਥੀਆਂ ਨੇ ਫੈਪ ਨੈਸ਼ਨਲ ਅਵਾਰਡ 2023 ਦੇ ਸਮਾਰੋਹ ਵਿੱਚ ਕੀਤਾ ਲਾਈਵ ਪ੍ਰਦਰਸ਼ਨ"