Punjabi Khabarsaar
ਬਠਿੰਡਾ

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਤੀਜੇ ਦਿਨ ਵੀ 12 ਸੋਨ ਤਗਮਿਆਂ ‘ਤੇ ਲਗਾਏ ਨਿਸ਼ਾਨੇ

ਜੀ.ਕੇ.ਯੂ. ਇਨ ਮੀਡੀਆ ਰੀਲੀਜ਼

ਬਠਿੰਡਾ, 21 ਦਸੰਬਰ: ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਚੱਲ ਰਹੀ “ਸਾਉਥ ਵੈਸਟ ਜ਼ੋਨ ਤੀਰ-ਅੰਦਾਜ਼ੀ ਚੈਂਪੀਅਨਸ਼ਿਪ-2023(ਲੜਕੇ-ਲੜਕੀਆਂ)”ਦੇ ਤੀਜਾ ਦਿਨ ਖੂਬ ਰੌਣਕਾਂ ਭਰਿਆ ਰਿਹਾ ਅਤੇ ਸਖ਼ਤ ਮੁਕਾਬਲੇ ਵੇਖਣ ਨੂੰ ਮਿਲੇ। ਤੀਜੇ ਦਿਨ ਜੇਤੂਆਂ ਨੂੰ ਮੁੱਖ ਮਹਿਮਾਨ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਇਨਾਮ ਤਕਸੀਮ ਕੀਤੇ। ਇਸ ਮੌਕੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਮੁੱਖ ਮਹਿਮਾਨ ਸ. ਸਿੱਧੂ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੀਰ-ਅੰਦਾਜ਼ਾਂ ਦਾ ਜੋਸ਼, ਜਜ਼ਬਾ ਤੇ ਜਨੂੰਨ ਵੇਖ ਕੇ ਲੱਗ ਰਿਹਾ ਹੈ ਕਿ ਅਗਲੀਆਂ ਏਸ਼ੀਆਈ ਅਤੇ ਓਲੰਪਿਕ ਖੇਡਾਂ ਵਿੱਚ ਇਨ੍ਹਾਂ ਖਿਡਾਰੀਆਂ ਵਿੱਚੋਂ ਹੀ ਕਈ ਖਿਡਾਰੀ ਤਗਮੇ ਜੇਤੂ ਹੋਣਗੇ।

ਸਰਕਾਰੀ ਸਕੂਲਾਂ ਦੀ ਬਦਲੀ ਜਾਵੇਗੀ ਨੁਹਾਰ : ਜਗਰੂਪ ਸਿੰਘ ਗਿੱਲ

ਵਿਸ਼ੇਸ਼ ਮਹਿਮਾਨ ਡਾ. ਬਾਵਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੇ ਤੀਜੇ ਦਿਨ 12 ਸੋਨ, 12 ਚਾਂਦੀ ਅਤੇ 12 ਕਾਂਸੀ ਦੇ ਤਗਮਿਆਂ ਤੇ ਤੀਰ ਅੰਦਾਜ਼ਾਂ ਨੇ ਨਿਸ਼ਾਨੇ ਲਗਾਏ। ਉਨ੍ਹਾਂ ਇਸ ਸਫਲ ਆਯੋਜਨ ਲਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਐਸੋਸਿਏਸ਼ਨ, ਵਰਸਿਟੀ ਪ੍ਰਬੰਧਕਾਂ, ਡਾਇਰੈਕਟੋਰੇਟ ਆਫ਼ ਸਪੋਰਟਸ, ਕੋਚ, ਫੈਕਲਟੀ ਮੈਂਬਰਾਂ ਅਤੇ ਖਿਡਾਰੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਚੈਂਪੀਅਨਸ਼ਿਪ ਦੇ ਨਤੀਜੇ ਬਾਰੇ ਡਾਇਰੈਕਟਰ ਸਪੋਰਟਸ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੱਤੀ। ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਸਾਲ 2022-23 ਵਿੱਚ ਕੀਤੀਆਂ ਪ੍ਰਾਪਤੀਆਂ ਤੇ ਗਤੀਵਿਧੀਆਂ ਤੇ ਆਧਾਰਿਤ ਕਿਤਾਬ “ਜੀ.ਕੇ.ਯੂ. ਇਨ ਮੀਡੀਆ”ਵੀ ਰੀਲੀਜ਼ ਕੀਤੀ ਗਈ। ਸਮਾਰੋਹ ਵਿੱਚ ਪਰੋ ਵਾਈਸ ਚਾਂਸਲਰ (ਡਾ.) ਪੁਸ਼ਪਿੰਦਰ ਸਿੰਘ ਔਲਖ, ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਵੱਖ-ਵੱਖ ਫੈਕਲਟੀਆਂ ਦੇ ਡੀਨ, ਫੈਕਲਟੀ ਮੈਂਬਰ ਵਿਦਿਆਰਥੀ ਅਤੇ ਇਲਾਕਾ ਨਿਵਾਸੀ ਹਾਜ਼ਰ ਹੋਏ।

Related posts

ਲੋਕ ਸੇਵਾ ਦੇ ਨਾਂ ਤੇ ਅਰਬਾਂਪਤੀ ਬਣੇ ਲੀਡਰਾਂ ਨੂੰ ਘਰੇ ਭੇਜਣ ਦਾ ਢੁਕਵਾਂ ਮੌਕਾ: ਜਥੇਦਾਰ ਖੁੱਡੀਆਂ

punjabusernewssite

ਸਕਿਊਰਟੀ ਵਾਪਸੀ ’ਚ ਦੇਰੀ ਲਈ ਬੀਐਸਐਨਐਲ ਨੂੰ 3000/- ਰੁਪਏ ਹਰਜਾਨਾ

punjabusernewssite

ਲੋਕਤੰਤਰ ਤੇ ਸਵਿਧਾਨ ਬਚਾਉਣ ਲਈ ਦਲਿਤ ਸਮਾਜ ਨੂੰ ਇਕ ਜੁੱਟ ਹੋਣ ਦੀ ਲੋੜ: ਗਹਿਰੀ

punjabusernewssite