ਬਠਿੰਡਾ, 24 ਦਸੰਬਰ: ਪਿਛਲੇ ਦਿਨੀਂ ਸੰਸਦ ਅੰਦਰ ਬੇਰੁਜ਼ਗਾਰਾਂ,ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਬੁਨਿਆਦੀ ਮੰਗਾਂ ਪੂਰੀਆਂ ਕਰਨ,ਮਨੀਪੁਰ ਸਮੇਤ ਸਮੂਹ ਔਰਤਾਂ ’ਤੇ ਜ਼ਬਰ ਬੰਦ ਕਰਨ ਅਤੇ ਮੋਦੀ ਹਕੂਮਤ ਦੀ ਤਾਨਾਸ਼ਾਹੀ ਖਿਲਾਫ ਸੰਸਦ ਅੰਦਰ ਵੜ ਕੇ ਹੱਕੀ ਆਵਾਜ਼ ਉਠਾਉਣ ਵਾਲੇ ਨੌਜਵਾਨ ਉਪਰ ਦੇਸ਼ ਧ੍ਰੋਹ ਅਤੇ ਹੋਰ ਮੁਕੱਦਮੇ ਦਰਜ ਕਰਨ ਵਿਰੁੱਧ 27 ਦਸੰਬਰ ਨੂੰ ਲੋਕ ਮੋਰਚਾ ਪੰਜਾਬ ਇਕਾਈ ਬਠਿੰਡਾ ਵੱਲੋਂ ਰਾਮਪੁਰਾ ਵਿਖੇ ਰੈਲੀ ਅਤੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਸਮੂਹ ਇਨਸਾਫ਼ ਪਸੰਦ ਅਤੇ ਸੰਘਰਸ਼ੀਲ ਲੋਕਾਂ ਨੂੰ ਪਹੰਚਣ ਦੀ ਅਪੀਲ ਕਰਦਿਆਂ ਅੱਜ ਪਿੰਡ ਰਾਮਪੁਰਾ ਅਤੇ ਚਾਓਕੇ ਵਿਖੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੰਸਦ ਅੰਦਰ ਰੋਸ ਪ੍ਰਗਟ ਕਰਨ ਗਏ ਇਹ ਨੌਜਵਾਨ ਦੇਸ਼ ਵਿਰੋਧੀ ਨਹੀਂ ਹਨ, ਲੋਕ ਮਨਾਂ ਵਿੱਚ ਸੁਲਘ ਰਹੇ ਮਸਲਿਆਂ ਦੀ ਆਵਾਜ਼ ਹਨ।
ਬੀ.ਐੱਡ ਅਧਿਆਪਕ ਯੂਨੀਅਨ ਵੱਲੋਂ ਸਕੂਲਾਂ ਵਿੱਚ ਜਲਦ ਮਾਸਟਰ ਕੇਡਰ ਦੀਆਂ ਅਸਾਮੀਆਂ ਭਰਨ ਦੀ ਮੰਗ
ਹਰ ਵਿਅਕਤੀ ਨੂੰ ਆਪਣਾ ਰੋਸ ਪ੍ਰਗਟਾਉਣ ਦਾ ਬੁਨਿਆਦੀ ਜਮਹੂਰੀ ਹੱਕ ਹੈ ਤੇ ਇਹਨਾਂ ਨੌਜਵਾਨਾਂ ਦਾ ਰੋਸ ਵੀ ਹੱਕੀ ਹੈ।ਇਹਨਾਂ ਨੌਜਵਾਨਾਂ ਵੱਲੋਂ ਉਠਾਈਆਂ ਮੰਗਾਂ ਨੂੰ ਸਰਕਾਰ ਤੇ ਇਹ ਪਾਰਟੀਆਂ ਭੁਲਾਉਣ ਦੇ ਰਾਹ ਤੁਰੀਆਂ ਹੋਈਆਂ ਹਨ। ਇਹਨਾਂ ਨੌਜਵਾਨਾਂ ਵੱਲੋਂ ਕੀਤਾ ਐਕਸ਼ਨ ਤੇ ਲਾਏ ਨਾਅਰੇ ਕਿਸੇ ਪੱਖੋਂ ਵੀ ਦੇਸ਼ ਧ੍ਰੋਹ ਦੇ ਘੇਰੇ ਵਿੱਚ ਨਹੀਂ ਆਉਂਦਾ,ਕੌਮੀ ਆਜ਼ਾਦੀ ਦੀ ਲੜਾਈ ਦੇ ਪਰਵਾਨੇ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਨੂੰ ਦੇਸ਼ ਧ੍ਰੋਹੀ ਕਹਿ ਕੇ ਫਾਂਸੀ ਚਾੜਨ ਵਾਲੇ ਅੰਗਰੇਜ਼ ਦੇ ਵਾਰਸ ਭਾਰਤੀ ਹਾਕਮ ਇਹਨਾਂ ਨੌਜਵਾਨਾਂ ’ਤੇ ਦੇਸ਼ ਧ੍ਰੋਹ ਦੇ ਕਨੂੰਨ ਅਧੀਨ ਪਰਚੇ ਪਾ ਰਹੇ ਹਨ।