15 Views
ਚੰਡੀਗੜ੍ਹ (ਅਸ਼ੀਸ਼ ਮਿੱਤਲ): CM ਭਗਵੰਤ ਮਾਨ ਨੇ ਸ਼ਹੀਦੀ ਸਭਾ ਦੇ ਮੱਦੇਨਜ਼ਰ ਇਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਅਗਲੇ ਤਿੰਨ ਦਿਨਾਂ ਤੱਕ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਹੁਕਮ ਸਿਰਫ਼ ਸ੍ਰੀ ਫਤਿਹਗੜ੍ਹ ਸਾਹਿਬ ‘ਚ ਲਾਗੂ ਹੋਣਗੇ। ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ 3 ਕਿਲੋਮੀਟਰ ਦਾਇਰੇ ‘ਚ ਜਿੰਨੇ ਵੀ ਸ਼ਰਾਬ ਦੇ ਠੇਕੇ ਹਨ, ਸਾਰੇ ਬੰਦ ਰਹਿਣਗੇ। ਅੱਗੇ ਆਉਣ ਵਾਲੀ 26 ਤੋਂ 28 ਦਸੰਬਰ ਤੱਕ ਠੇਕੇ ਬੰਦ ਰਹਿਣਗੇ।