ਸ਼ਰਾਬ ‘ਚ ਹੋਈ ਤਕਰਾਰਬਾਜ਼ੀ ਦੌਰਾਨ ਛੋਟੇ ਭਰਾ ਨੇ ਕੀਤਾ ਵੱਡੇ ਭਰਾ ਦਾ ਕ+ਤਲ

Date:

spot_img

ਚੰਡੀਗੜ੍ਹ, 25 ਦਸੰਬਰ: ਬੀਤੀ ਦੇਰ ਰਾਤ ਚੰਡੀਗੜ੍ਹ ਦੇ ਧਨਾਸ ਇਲਾਕੇ ਵਿੱਚ ਇੱਕ ਛੋਟੇ ਭਰਾ ਵੱਲੋਂ ਮਮੂਲੀ ਤਕਰਾਰਬਾਜੀ ਦੌਰਾਨ ਆਪਣੇ ਵੱਡੇ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਦੋਨੋਂ ਭਰਾ ਸ਼ਰਾਬ ਪੀ ਰਹੇ ਸਨ। ਮ੍ਰਿਤਕ ਦੀ ਪਹਿਚਾਨ ਅਮਰਜੀਤ ਦੇ ਤੌਰ ‘ਤੇ ਹੋਈ ਹੈ ਜਦੋਂ ਕਿ ਉਸ ਨੂੰ ਮਾਰਨ ਵਾਲੇ ਕਥਿਤ ਮੁਜਰਮ ਛੋਟੇ ਭਰਾ ਦਾ ਨਾਮ ਜਸਪਾਲ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੇਸ ਦਰਜ ਕਰਕੇ ਛੋਟੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਕੇਬੀਸੀ ‘ਚ ਪਹੁੰਚਿਆ ਲੁਧਿਆਣਾ ਦਾ ਹਲਵਾਈ, ਅਮਿਤਾਭ ਬੱਚਨ ਨੂੰ ਖਵਾਈ ਆਪਣੇ ਦੁਕਾਨ ਦੀ ਮਿਠਾਈ

ਮ੍ਰਿਤਕ ਦੀ ਮਾਤਾ ਨੇ ਹਸਪਤਾਲ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਨੋਂ ਭਰਾਵਾਂ ਵਿੱਚ ਇਹ ਤਕਰਾਰਬਾਜ਼ੀ ਛੋਟੀ ਜਿਹੀ ਗੱਲ ਨੂੰ ਲੈ ਕੇ ਹੋਈ ਸੀ ਜੋ ਕਿ ਵੱਧਦੀ ਵੱਧਦੀ ਗਾਲਬਾਜੀ ਅਤੇ ਹੱਥੋਪਾਈ ਤੱਕ ਪੁੱਜ ਗਈ। ਇਸ ਦੌਰਾਨ ਜਸਪਾਲ ਨੇ ਅਮਰਜੀਤ ਨੂੰ ਧੱਕਾ ਮਾਰ ਦਿੱਤਾ ਜਿਸ ਦੇ ਕਾਰਨ ਉਸਦੇ ਸਿਰ ਉੱਪਰ ਸੱਟ ਲੱਗ ਗਈ। ਪਰਿਵਾਰ ਵੱਲੋਂ ਤੁਰੰਤ ਹੀ ਉਸਨੂੰ ਪੀਜੀਆਈ ਚੰਡੀਗੜ੍ਹ ਵਿੱਚ ਲਿਆਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ। ਮਾਤਾ ਮੁਤਾਬਿਕ ਦੋਨੇ ਹੀ ਪੁੱਤਰ ਹਾਲੇ ਤੱਕ ਅਣਵਿਆਹੇ ਸਨ। ਘਟਨਾ ਕਾਰਨ ਪਰਿਵਾਰ ਵਿੱਚ ਸੋਗ ਪਾਇਆ ਜਾ ਰਿਹਾ ਹੈ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਬੇਸਬਾਲ ਅੰਡਰ-17 ਲੜਕਿਆਂ ਵਿੱਚ ਫਿਰੋਜ਼ਪੁਰ ਬਣਿਆ ਚੈਂਪੀਅਨ

Bathinda News: ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਬਠਿੰਡਾ ਸ੍ਰੀਮਤੀ ਮਮਤਾ...

Punjab Police ਵੱਲੋਂ ਕਿਸ਼ੋਰ ਕੁੜੀਆਂ ਲਈ ਸਸ਼ਕਤੀਕਰਨ ਅਤੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

👉ਉੱਚ ਜੋਖ਼ਮ ਵਾਲੇ ਖੇਤਰਾਂ ਵਿੱਚ ਕਾਰਵਾਈਯੋਗ ਦਖ਼ਲ ਦੀ ਸ਼ੁਰੂਆਤ...

Minister Harbhajan Singh ETO ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

👉ਲੋਕ ਨਿਰਮਾਣ ਮੰਤਰੀ ਵੱਲੋਂ ਪ੍ਰਾਜੈਕਟ ਸਬੰਧੀ ਸਮਾਂ ਸੀਮਾਂ ਤੈਅ...