Sunday, April 19, 2026
spot_img
spot_img

ਯੂਥ ਵੀਰਾਂਗਨਾਂਏਂ ਨੇ ਨਵੇਂ ਸਾਲ ਮੌਕੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ

Date:

spot_img

ਬਠਿੰਡਾ, 1 ਜਨਵਰੀ: ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਨਵੇਂ ਸਾਲ ਦੀ ਖੁਸ਼ੀ ਮਨਾਉਂਦਿਆਂ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ ਅਤੇ ਪਰਿਵਾਰਾਂ ਨੂੰ ਨਵੇਂ ਵਰੇ ਦੀ ਵਧਾਈ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਯੂਥ ਵੀਰਾਂਗਣਾਂ ਸਪਨਾ ਰਾਣੀ ਨੇ ਦੱਸਿਆ ਕਿ ਸੰਸਥਾ ਵੱਲੋਂ ਮਿੰਨੀ ਸਕੱਤਰੇਤ ਰੋਡ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਜਰੂਰਤਮੰਦ ਪਰਿਵਾਰਾਂ ਦੇ 20 ਬੱਚਿਆਂ ਨੂੰ ਗਰਮ ਕੱਪੜੇ (ਜੈਕਟਾਂ, ਜੁਰਾਬਾਂ ਅਤੇ ਟੋਪੀਆਂ) ਵੰਡੇ ਗਏ ਹਨ।

ਮਹਿਰਾਜ ਤੋਂ ਬਾਅਦ ਮੁੜ ਨਵੇਂ ਸਾਲ ’ਚ ਨਵਜੋਤ ਸਿੱਧੂ ਬਠਿੰਡਾ ਵਿਚ ਕਰਨਗੇ ਰੈਲੀ

ਉਨਾਂ ਦੱਸਿਆ ਕਿ ਠੰਢ ਦੇ ਇਸ ਮੌਸਮ ਨੂੰ ਧਿਆਨ ’ਚ ਰੱਖਦਿਆਂ ਉਨਾਂ ਬੱਚਿਆਂ ਨੂੰ ਗਰਮ ਕੱਪੜੇ ਦਿੱਤੇ ਗਏ ਹਨ ਜਿਹੜੇ ਠੰਢ ਤੋਂ ਬਚਾਅ ਕਰਨ ਲਈ ਗਰਮ ਕੱਪੜੇ ਆਦਿ ਖਰੀਦਣ ਤੋਂ ਅਸਮਰੱਥ ਸਨ। ਇਸ ਮੌਕੇ ਯੂਥ ਵਲੰਟੀਅਰਾਂ ਸੁਖਵੀਰ, ਅੰਕਿਤਾ, ਸੁਨੀਤਾ, ਰੇਖਾ, ਆਰਤੀ, ਰਿੰਪੀ, ਸੀਮਾ ਅਤੇ ਹੋਰ ਵਲੰਟੀਅਰਾਂ ਹਾਜਰ ਸਨ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related